ਪ੍ਰੀਤੀ ਜਿੰਟਾ ਨੂੰ ਪਾਣੀ ’ਚ ਡੁੱਬਦਾ ਦੇਖ, ਜਾਨ ਬਚਾਉਣ ਲਈ ਆਇਆ ਉਹਨਾਂ ਦਾ ਕੁੱਤਾ, ਟਵੀਟ ਕਰਕੇ ਦੱਸੀ ਪੂਰੀ ਕਹਾਣੀ

By  Rupinder Kaler January 20th 2020 04:38 PM

ਬਾਲੀਵੁੱਡ ਅਦਾਕਾਰਾ ਪ੍ਰੀਤੀ ਜਿੰਟਾ ਭਾਵੇਂ ਸੋਸ਼ਲ ਮੀਡੀਆ ’ਤੇ ਏਨੀਂ ਐਕਟਿਵ ਨਹੀਂ ਰਹਿੰਦੀ, ਪਰ ਉਹ ਆਪਣੇ ਟਵੀਟ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਆ ਜਾਂਦੀ ਹੈ । ਹਾਲ ਹੀ ਵਿੱਚ ਪ੍ਰੀਤੀ ਜਿੰਟਾ ਨੇ ਆਪਣੇ ਡਾਗੀ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਇਸ ਦੇ ਨਾਲ ਹੀ ਉਸ ਨੇ ਲਿਖਿਆ ਹੈ ਕਿ ਉਸ ਦੇ ਡਾਗੀ ਨੇ ਉਸ ਨੂੰ ਪਾਣੀ ਵਿੱਚ ਡੁੱਬਣ ਤੋਂ ਬਚਾਇਆ ਹੈ ।

https://www.instagram.com/p/B7IBA9Ng_US/

ਪ੍ਰੀਤੀ ਜਿੰਟਾ ਆਪਣੇ ਇਸ ਟਵੀਟ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਈ ਹੈ ।ਪ੍ਰੀਤੀ ਜਿੰਟਾ ਨੇ ਟਵੀਟ ਕਰਦੇ ਹੋਏ ਲਿਖਿਆ ਹੈ ‘ਸੱਚਾ ਪਿਆਰ ਉਦੋਂ ਹੁੰਦਾ ਹੈ, ਜਦੋਂ ਤੁਹਾਡਾ ਡਾਗੀ ਤੁਹਾਨੂੰ ਡੁੱਬਣ ਤੋਂ ਬਚਾਉਣ ਲਈ ਜਕੂਜੀ ਵਿੱਚ ਛਲਾਂਗ ਲਗਾ ਜਾਵੇ’ । ਹਾਲਾਂਕਿ ਜਕੂਜੀ ਵਿੱਚ ਕੋਈ ਡੁੱਬਦਾ ਨਹੀਂ, ਪਰ ਪ੍ਰੀਤੀ ਜਿੰਟਾ ਦੇ ਕੁੱਤੇ ਦਾ ਇਹ ਉਹਨਾਂ ਪ੍ਰਤੀ ਪਿਆਰ ਸੀ, ਜਿਸ ਕਰਕੇ ਉਸ ਨੂੰ ਲੱਗਿਆ ਕਿ ਉਹ ਇਸ ਵਿੱਚ ਡੁੱਬ ਸਕਦੀ ਹੈ ।

https://www.instagram.com/p/B7aJPFEldIa/

ਪ੍ਰੀਤੀ ਜਿੰਟਾ ਨੇ ਅੱਗੇ ਲਿਖਿਆ ਹੈ ਕਿ ‘ਉਹ ਉਦੋਂ ਤੱਕ ਭੜਕਿਆ ਹੁੰਦਾ ਹੈ ਜਦੋਂ ਤੱਕ ਮੈਂ ਬਾਥ ਟੱਬ ਵਿੱਚੋਂ ਬਾਹਰ ਨਾ ਆ ਜਾਵਾਂ, ਮੇਰੇ ਬੇਬੀ ਦੇ ਨਾਲ ਪਿਆਰਾ ਲਮਹਾ’ ।ਪ੍ਰੀਤੀ ਜਿੰਟਾ ਦੇ ਇਸ ਟਵੀਟ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਇਹ ਤਸਵੀਰ ਸ਼ੋਸਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ ।

https://twitter.com/realpreityzinta/status/1219156599337447424

Related Post