ਪ੍ਰੀਤੀ ਜ਼ਿੰਟਾ ਨੇ ਕੈਲੀਫੋਰਨੀਆ ‘ਚ ਪਤੀ ਨਾਲ ਬਰਫ ਦੀਆਂ ਵਾਦੀਆਂ ‘ਚ ਇਸ ਤਰ੍ਹਾਂ ਕੀਤੀ ਮਸਤੀ, ਵੀਡੀਓ ਵਾਇਰਲ

By  Shaminder November 26th 2020 04:46 PM

ਪ੍ਰੀਤੀ ਜ਼ਿੰਟਾ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਤੀ ਦੇ ਨਾਲ ਇੱਕ ਬਹੁਤ ਹੀ ਕਿਊਟ ਜਿਹਾ ਵੀਡੀਓ ਸਾਂਝਾ ਕੀਤਾ ਹੈ। ਜੋ ਕਿ ਪ੍ਰਸ਼ੰਸਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ । ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਦੀ ਗਿਣਤੀ ‘ਚ ਲੋਕ ਵੇਖ ਚੁੱਕੇ ਹਨ ਅਤੇ ਇਸ ਤੇ ਕਮੈਂਟਸ ਕਰ ਰਹੇ ਹਨ ।

preity-zinta

ਵੀਡੀਓ ਨੂੰ ਸ਼ੇਅਰ ਕਰਦੇ ਹੋੋਏ ਪ੍ਰੀਤੀ ਨੇ ਕੈਪਸ਼ਨ ‘ਚ ਲਿਖਿਆ ‘ਕਦੇ ਕਦੇ ਤੁਹਾਨੂੰ ਫਲਾਂ ਦੇ ਨਾਲ ਨਾਲ ਸਨੋ ਦੇ ਨਾਲ ਵੀ ਖੇਡਣਾ ਪੈਂਦਾ ਹੈ’। ਵੀਡੀਓ ‘ਚ ਉਹ ਪਤੀ ਨਾਲ ਮਸਤੀ ਕਰਦੀ ਹੋਈ ਵਿਖਾਈ ਦੇ ਰਹੀ ਹੈ ਅਤੇ ਉਸ ‘ਤੇ ਬਰਫ ਸੁੱਟਦੀ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਕਿੰਗਜ਼ ਇਲੈਵਨ ਦੀ ਜਿੱਤ ‘ਤੇ ਪ੍ਰੀਤੀ ਜ਼ਿੰਟਾ ਨੇ ਕੀਤਾ ਇਸ ਤਰ੍ਹਾਂ ਸੈਲੀਬ੍ਰੇਟ, ਵੀਡੀਓ ਹੋ ਰਿਹਾ ਵਾਇਰਲ

preity

ਪ੍ਰੀਤੀ ਹਾਲ ਹੀ ‘ਚ ਆਈਪੀਐੱਲ ਖਤਮ ਹੋਣ ਤੋਂ ਬਾਅਦ ਉਹ ਦੁਬਈ ਤੋਂ ਆਪਣੇ ਪਤੀ ਦੇ ਕੋਲ ਕੈਲੀਫੋਰਨੀਆ ਵਾਪਸ ਆ ਚੁੱਕੀ ਹੈ ।

preity

ਪਿਛਲੇ ਦਿਨੀਂ ਉਨ੍ਹਾਂ ਨੇ ਆਪਣੀ ਫ਼ਿਲਮ ‘ਸ਼ੋਲਡਰ’ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਬੌਬੀ ਦਿਓਲ ਦੇ ਨਾਲ ਸ਼ੂਟਿੰਗ ਦੌਰਾਨ ਦਾ ਇੱਕ ਕਿੱਸਾ ਵੀ ਸ਼ੇਅਰ ਕੀਤਾ ਸੀ ।

 

View this post on Instagram

 

A post shared by Preity G Zinta (@realpz)

Related Post