ਪ੍ਰੀਤਿ ਜ਼ਿੰਟਾ ਨੇ ਖੋਲੀ ਆਪਣੇ ਦਿਲ ਦੀ ਕਿਤਾਬ, ਕਿਹਾ ਧੋਨੀ ਨੂੰ ਖਾਸ

By  Gourav Kochhar May 5th 2018 01:31 PM -- Updated: May 5th 2018 01:34 PM

ਇੰਦੌਰ ਦੇ ਹੋਲਕਰ ਸਟੇਡੀਅਮ 'ਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਦੇ ਵਿਚਕਾਰ ਮੁਕਾਬਲਾ ਸ਼ੁੱਕਰਵਾਰ ਨੂੰ ਹੋਣ ਵਾਲਾ ਹੈ। ਮੈਚ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਦੀ ਆਨਰ ਪ੍ਰਿਟੀ ਜ਼ਿੰਟਾ ਨੇ ਇੰਦੌੜ ਵਾਸੀਆਂ ਨੂੰ ਟੀਮ ਨੂੰ ਸਪੋਰਟ ਕਰਨ ਦੀ ਅਪੀਲ ਕੀਤੀ। ਪ੍ਰਿਟੀ Preity Zinta ਨੇ ਇਸ ਦੌਰਾਨ ਆਪਣੇ ਦਿਲ ਦੇ ਰਾਜ ਖੋਲੇ।

ਉਨ੍ਹਾਂ ਆਪਣੇ ਆਪ ਨੂੰ ਮਹਿੰਦਰ ਸਿੰਘ ਧੋਨੀ ਦੀ ਸਭ ਤੋਂ ਵੱਡੀ ਫੈਨ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਸੀ ਕਿ ਧੋਨੀ ਕਿੰਗਜ਼ ਇਲੈਵਨ ਵੱਲੋਂ ਖੇਡਣ। ਉਨ੍ਹਾਂ ਨੇ ਦੱਸਿਆ ਕਿ ਆਈ.ਪੀ.ਐੱਲ. ਦੀਆਂ ਬਾਕੀ ਟਿਕਟਾਂ ਦੀ ਵਿਕਰੀ ਬਾਕਸ ਆਫਿਸ 'ਚੋਂ ਵੀ ਹੋਵੇਗੀ।

preity zinta

ਪ੍ਰਿਟੀ ਜ਼ਿੰਟਾ Preity Zinta ਨੇ ਕਿਹਾ ਕਿ ਨਹਿਰੂ ਸਟੇਡੀਅਮ ਤੋਂ ਵੀ ਆਈ.ਪੀ.ਐੱਲ. ਦੇ ਟਿਕਟ ਵੰਡੇ ਜਾਣਗੇ। ਪ੍ਰਿਟੀ ਨੇ ਕਿਹਾ ਕਿ ਪਿਛਲੀ ਬਾਰ ਪੰਜਾਬ ਦੀ ਟੀਮ ਨੂੰ ਇੰਦੌੜ 'ਚ ਅਧਿਕ ਸਪੋਰਟ ਨਹੀਂ ਮਿਲਿਆ ਸੀ, ਪਰ ਇਸ ਬਾਰ ਇੰਦੌਰ ਵਾਸੀਆਂ ਨੂੰ ਬਿਹਤਰ ਸਪੋਰਟ ਦੀ ਉਮੀਦ ਹੈ। ਪੰਜਾਬ ਦੀ ਪੂਰੀ ਟੀਮ ਇੰਦੌਰ ਪਹੁੰਚ ਗਈ ਹੈ। ਆਈ.ਪੀ.ਐੱਲ.-11 'ਚ ਪੰਜਾਬ ਟੀਮ ਦੇ ਇੰਦੌਰ ਦੇ ਹੋਲ ਕੇ ਸਟੇਡੀਅਮ ਨੂੰ ਆਪਣਾ ਦੂਸਰਾ ਘਰੇਲੂ ਮੈਦਾਨ ਬਣਾਇਆ ਹੈ। ਪੰਜਾਬ ਨੂੰ ਇੱਥੇ ਚਾਰ ਮੈਚ ਖੇਡਣੇ ਹਨ, ਜੋ ਮੁੰਬਈ ਇੰਡੀਅਨਜ਼, ਰਾਜਸਥਾਨ ਰਾਇਲਜ਼, ਕੋਲਕਾਤਾ ਨਾਈਟਰਾਇਜ਼ਰਸ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਨਾਲ ਹੋਣਗੇ।

preity zinta

Related Post