ਪ੍ਰੀਤੀ ਜਿੰਟਾ ਨੇ 600 ਕਰੋੜ ਦੀ ਜ਼ਾਇਦਾਦ ਨੂੰ ਮਾਰ ਦਿੱਤੀ ਸੀ ਲੱਤ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ  

By  Rupinder Kaler January 31st 2019 12:50 PM

ਬਾਲੀਵੁੱਡ ਦੀ ਅਦਾਕਾਰਾ ਪ੍ਰੀਤੀ ਜਿੰਟਾ ਨੇ ਆਪਣੀ ਜ਼ਿੰਦਗੀ ਦੇ 44 ਸਾਲ ਪੂਰੇ ਕਰ ਲਏ ਹਨ । ਫਿਲਮੀ ਦੁਨੀਆ ਵਿੱਚ ਡਿੰਪਲ ਗਰਲ ਨਾ ਮਸ਼ਹੂਰ ਪ੍ਰੀਤੀ ਜਿੰਟਾ ਭਾਵੇ ਏਨੀਂ ਦਿਨੀਂ ਫਿਲਮੀ ਦੁਨੀਆ ਤੋਂ ਦੂਰ ਹੈ ਪਰ ਉਹ ਆਈਪੀਐਲ ਦੇ ਮੈਚਾਂ ਦੌਰਾਨ ਆਪਣੀ ਟੀਮ ਦਾ ਹੌਸਲਾ ਵਧਾਉਂਦੀ ਹੋਈ ਨਜ਼ਰ ਆ ਹੀ ਜਾਂਦੀ ਹੈ । ਅਦਾਕਾਰੀ ਤੇ ਕਾਰੋਬਾਰ ਤੋਂ ਇਲਾਵਾ ਪ੍ਰੀਤੀ ਜਿੰਟਾ ਬੀਬੀਸੀ ਲਈ ਆਰਟੀਕਲ ਵੀ ਲਿਖਦੀ ਹੁੰਦੀ ਸੀ ।

Preity Zinta Preity Zinta

ਇੱਥੇ ਹੀ ਬੱਸ ਨਹੀਂ ਉਹਨਾਂ ਨੇ ਇੱਕ ਵਾਰ 600 ਕਰੋੜ ਦੀ ਜ਼ਾਇਦਾਦ ਨੂੰ ਵੀ ਠੋਕਰ ਮਾਰ ਦਿੱਤੀ ਸੀ । ਜਦੋਂ ਸ਼ਾਨਦਾਰ ਅਮਰੋਹੀ ਨੇ ਦੁਨੀਆ ਨੂੰ ਅਲਵਿਦਾ ਕਿਹਾ ਤਾਂ ਪ੍ਰੀਤੀ ਜਿੰਟਾ ਕੋਲ 600  ਕਰੋੜ ਦੀ ਜ਼ਾਇਦਾਦ ਹਾਸਲ ਕਰਨ ਦਾ ਮੌਕਾ ਆਇਆ ਸੀ । ਦਰਅਸਰ ਪ੍ਰੀਤੀ ਜਿੰਟਾ ਨੂੰ ਸ਼ਾਨਦਾਰ ਅਮਰੋਹੀ ਦੀ ਗੋਦ ਲਈ ਬੇਟੀ ਦੱਸਿਆ ਜਾਂਦਾ ਹੈ ।

Shandar Amrohi; with Preity Zinta in the background Shandar Amrohi; with Preity Zinta in the background

ਮੌਤ ਦੇ ਸਮੇਂ ਸ਼ਾਨਦਾਰ ਅਮਰੋਹੀ 600 ਕਰੋੜ ਦੀ ਜ਼ਾਇਦਾਦ ਦੇ ਮਾਲਕ ਸਨ ਤੇ ਉਹ ਪੂਰੀ ਜ਼ਾਇਦਾਦ ਪ੍ਰਿਤੀ ਜਿੰਟਾ ਦੇ ਨਾਂ ਕਰਨਾ ਚਾਹੁੰਦੇ ਸਨ । ਪਰ ਪ੍ਰਿਤੀ ਜਿੰਟਾ ਨੇ ਇਹ ਜ਼ਾਇਦਾਦ ਲੈਣ ਤੋਂ ਨਾਂਹ ਕਰ ਦਿੱਤੀ ਸੀ ।

Related Post