ਪ੍ਰੇਮ ਚੋਪੜਾ ਨੇ ਮਨਾਇਆ ਅੱਜ ਆਪਣਾ 82 'ਵਾਂ ਜਨਮਦਿਨ |

By  Pradeep Singh September 23rd 2017 02:22 PM -- Updated: September 24th 2017 05:17 AM

'ਪ੍ਰੇਮ ਨਾਮ ਹੈ ਮੇਰਾ, ਪ੍ਰੇਮ ਚੋਪੜਾ' , ਇਹ ਡਾਇਲੋਗ ਹਿੰਦੀ ਸਿਨੇਮਾ ਦੇ ਮੰਨੇ ਪ੍ਰਮੰਨੇ ਵਿਲੇਨ ਪ੍ਰੇਮ ਚੋਪੜਾ ਦੀ ਹੁਣ ਪਹਿਚਾਣ ਬਣ ਚੁੱਕਿਆ ਹੈ | ਇਕ ਅਜਿਹਾ ਵੀ ਵੇਲਾ ਸੀ ਜਦੋਂ ਲੋਕਾਂ ਦੇ ਦਿਲਾਂ 'ਚ ਪ੍ਰੇਮ ਚੋਪੜਾ ਦਾ ਅਜਿਹਾ ਡਰ ਸੀ ਕਿ ਉਹ ਆਪਣੇ ਘਰ ਦਿਆਂ ਧੀਆਂ ਭੈਣਾਂ ਨੂੰ ਉਨ੍ਹਾਂ ਦੇ ਅੱਗੇ ਨਹੀਂ ਸੀ ਆਉਣ ਦਿੰਦੇ |ਹਿੰਦੀ ਸਿਨੇਮਾ ਦੇ ਜਗਤ 'ਚ 50 ਸਾਲਾਂ ਤੋਂ ਅਣਗਿਣਤ ਫ਼ਿਲਮਾਂ 'ਚ ਵਿਲੇਨ ਦਾ ਕਿਰਦਾਰ ਨਿਭਾ ਚੁੱਕੇ ਪ੍ਰੇਮ ਚੋਪੜਾ ਦਾ ਅੱਜ 82 ਵਾਂ  ਜਨਮ ਦਿਨ ਹੈ |

23 ਸਿਤੰਬਰ 1935 ਨੂੰ ਲਾਹੌਰ 'ਚ ਜੰਮੇ ਪ੍ਰੇਮ ਚੋਪੜਾ ਕਿਸੇ ਸਮੇਂ ਹਿੰਦੀ ਫ਼ਿਲਮਾਂ 'ਚ ਹੀਰੋ ਬਣਨਾ ਚਾਹੁੰਦੇ ਸਨ ਪਰ ਉਹਨਾਂ ਦੇ ਵਿਲੇਨ ਦਾ ਰੂਪ ਲੋਕਾਂ ਨੂੰ ਇੰਨਾ ਪਸੰਦ ਆਇਆ ਕਿ ਉਹ ਫੇਰ ਪੱਕੇ ਤੋਰ ਤੇ ਵਿਲੇਨ ਦੇ ਕਿਰਦਾਰ ਹੀ ਨਿਭਾਉਣ ਲੱਗ ਪਏ |

ਸ਼ਾਇਦ ਬਹੁਤੇ ਲੋਕਾਂ ਨੂੰ ਇਹ ਗੱਲ ਪਤਾ ਨਾ ਹੋਵੇ ਪਰ ਪ੍ਰੇਮ ਚੋਪੜਾ ਦੇ ਫ਼ਿਲਮੀ ਕਰਿਅਰ ਦੀ ਸ਼ੁਰੂਆਤ 1960 'ਚ ਇੱਕ ਪੰਜਾਬੀ ਫਿਲਮ ਤੋਂ ਹੋਈ ਸੀ ਜਿਸਦਾ ਟਾਈਟਲ ਸੀ 'ਚੋਧਰੀ ਕਰਨੈਲ ਸਿੰਘ' | ਇਹ ਫਿਲਮ  1947 ਦੀ ਭਾਰਤ - ਪਾਕਿਸਤਾਨ ਵੰਡ ਤੇ ਅਧਾਰਿਤ ਸੀ ਅਤੇ ਇਕ ਬਹੁਤ ਵੱਡੀ ਹਿੱਟ ਸੀ | ਵਿਲੇਨ ਦੇ ਕਿਰਦਾਰ ਨਿਭਾਉਣ ਕਰਕੇ ਅਸਲ ਜ਼ਿੰਦਗੀ 'ਚ ਵੀ ਲੋਕ ਉਹਨਾਂ ਨੂੰ ਉਹਨਾਂ ਦੇ ਕਿਰਦਾਰਾਂ ਵਰਗਾ ਹੀ ਸਮਝਦੇ ਸਨ ਪਰ ਪ੍ਰੇਮ ਚੋਪੜਾ ਨੇ ਹਮੇਸ਼ਾ ਇਸ ਗੱਲ ਨੂੰ ਆਪਣੀ ਤਾਰੀਫ ਮੰਨਿਆ |

PTC ਨੈੱਟਵਰਕ ਵੱਲੋਂ ਭਾਰਤੀ ਸਿਨੇਮਾ ਦੀ ਇਸ ਮਹਾਨ ਸ਼ਖ਼ਸੀਅਤ ਨੂੰ ਉਹਨਾਂ ਦੇ 82 'ਵੇਂ ਜਨਮਦਿਨ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ |

Related Post