ਰੱਖੜੀ ਦੇ ਤਿਉਹਾਰ ਦੀ ਤਿਆਰੀ ਸ਼ੁਰੂ, ਭੈਣਾਂ ਆਪਣੇ ਭਰਾਵਾਂ ਦੀ ਲੰਮੀ ਉਮਰ ਦੇ ਲਈ ਕਰਦੀਆਂ ਹਨ ਦੁਆਵਾਂ

By  Shaminder August 17th 2021 12:41 PM

ਰੱਖੜੀ (Raksha Bandhan) ਦਾ ਤਿਉਹਾਰ ਦੇਸ਼ ਭਰ ‘ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ । ਰੱਖੜੀ ਦੇ ਮੌਕੇ ‘ਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ (Raksha Bandhan) ਬੰਨ ਕੇ ਉਸ ਦੀ ਲੰਮੀ ਉਮਰ ਦੀ ਦੁਆ ਕਰਦੀਆਂ ਹਨ ।ਇਸ ਤਿਉਹਾਰ ਨੂੰ ਮਨਾਉਣ ਲਈ ਭੈਣਾਂ ਆਪਣੇ ਪੇਕੇ ਘਰੀਂ ਆਉਂਦੀਆਂ ਹਨ ਅਤੇ ਆਪਣੇ ਭਰਾਵਾਂ ਦੇ ਗੁੱਟ ਤੇ ਪ੍ਰੇਮ ਰੂਪੀ ਧਾਗਾ ਬੰਨਦੀਆਂ ਹਨ ਅਤੇ ਉਨਾਂ ਦੀ ਲੰਬੀ ਉਮਰ , ਉਨਾਂ ਦੀ ਸੁੱਖ ਮੰਗਦੀਆਂ ਤੇ ਆਪਣੀ ਉਮਰ ਵੀ ਆਪਣੇ ਭਰਾਵਾਂ ਨੂੰ ਲੱਗ ਜਾਣ ਦੀ ਅਸੀਸ ਦੇਂਦੀਆਂ  ਹਨ ।

Rakhi ,,,,-min Image From Google

ਹੋਰ ਪੜ੍ਹੋ  : ਪਰੀ ਪੰਧੇਰ ਅਤੇ ਜੌਰਡਨ ਸੰਧੂ ਦਾ ਨਵਾਂ ਗੀਤ ‘ਸ਼ੀਸ਼ਾ’ ਰਿਲੀਜ਼

ਭਰਾ ਵੀ ਆਪਣੀ ਭੈਣ ਦੀ ਪੱਤ ਅਤੇ ਉਸਦੀ ਰੱਖਿਆ ਦਾ ਪ੍ਰਣ ਲੈਂਦਾ ਹੈ । ਭੈਣਾਂ ਸੁੱਚੇ ਮੂੰਹ ਉੱਠ ਕੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨਦੀਆਂ ਹਨ ਅਤੇ ਸ਼ਗਨ ਵਜੋਂ ਮਠਿਆਈ ਨਾਲ ਉਨਾਂ ਦਾ ਮੂੰਹ ਮਿੱਠਾ ਕਰਵਾਉਂਦੀਆਂ ਹਨ ।  ਇਸ ਦਿਨ ਜਿਹੜੀਆਂ ਭੈਣਾਂ ਆਪਣੇ ਸਹੁਰੇ ਘਰ ਹੁੰਦੀਆਂ ਹਨ ,ਉਹ ਆਪਣੇ ਭਰਾਵਾਂ ਦੇ ਆਉਣ ਦਾ ਇੰਤਜ਼ਾਰ ਕਰਦੀਆਂ ਹਨ ।

Raksha-Bandhan-2021,,-min Image From Google

ਕਿਉਂਕਿ ਮਾਂ ਪਿਉ ਤੋਂ ਬਾਅਦ ਭਰਾ ਹੀ ਹੁੰਦੇ ਹਨ ਜੋ ਮਾਪਿਆਂ ਤੋਂ ਬਾਅਦ ਭੈਣਾਂ ਦਾ ਖਿਆਲ ਰੱਖਦੇ ਹਨ ਅਤੇ ਉਨਾਂ ਦੀ ਸੁੱਖ ਦੁੱਖ ਦੇ ਭਾਈਵਾਲ ਹੁੰਦੇ ਹਨ । ਭੈਣਾਂ ਅਰਦਾਸ ਕਰਦੀਆਂ ਹੋਈਆਂ ਰੱਬ ਨੂੰ ਇੱਕ ਵੀਰ ਦੇਣ ਲਈ ਅਰਜੋਈ ਕਰਦੀਆਂ ਹਨ ।  ਇੰਝ ਪੰਜਾਬ 'ਚ ਭੈਣ ਭਰਾ ਦਾ ਇਸ ਪੱਵਿਤਰ ਤਿਉਹਾਰ ਨੂੰ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ।

Related Post