'ਅਫਸਰ' ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼

By  Shaminder September 15th 2018 05:07 AM

'ਅਫਸਰ' ਫਿਲਮ ਦਾ ਟ੍ਰੇਲਰ ਆ ਚੁੱਕਿਆ ਹੈ ।ਤਰਸੇਮ ਜੱਸੜ ਨੇ ਇਸ ਫਿਲਮ ਦਾ ਟ੍ਰੇਲਰ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਫਿਲਮ 'ਚ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾ ਰਹੇ ਨ । ਇਸ ਤੋਂ ਇਲਾਵਾ ਫਿਲਮ 'ਚ ਕਰਮਜੀਤ ਅਨਮੋਲ ,ਗੁਰਪ੍ਰੀਤ ਘੁੱਗੀ ,ਹਰਦੀਪ ਗਿੱਲ ਅਤੇ ਨਿਰਮਲ ਰਿਸ਼ੀ ਵੀ ਲੋਕਾਂ ਦਾ ਮੰਨੋਰਜੰਨ ਕਰਨਗੇ ।ਇਸ ਫਿਲਮ ਦੀ ਕਹਾਣੀ ਮਸ਼ਹੂਰ ਲੇਖਕ ਜੱਸ ਗਰੇਵਾਲ ਵੱਲੋਂ ਲਿਖੀ ਗਈ ਹੈ ਜਦਕਿ ਇਸ ਫਿਲਮ ਦੀ ਡਾਇਰੈਕਸ਼ਨ ਕੀਤੀ ਹੈ ਗੁਲਸ਼ਨ ਸਿੰਘ ਨੇ ।ਇਸ ਫਿਲਮ ਲਈ ਮੁੜ ਤੋਂ ਉਹ ਟੀਮ ਇਕੱਠੀ ਹੋਈ ਹੈ ਜਿਨ੍ਹਾਂ ਨੇ ਪਹਿਲੇ ਬਹੁਤ ਹਿੱਟ ਫ਼ਿਲਮਾਂ ਦਿੱਤੀਆਂ ਹਨ। ਮਸ਼ਹੂਰ ਲੇਖਕ ਜੱਸ ਗਰੇਵਾਲ ਦੁਆਰਾ ਲਿਖੀ ਇਹ ਫਿਲਮ ਪਟਵਾਰੀ ਅਤੇ ਕਾਨੂੰਗੋ ਦੇ ਆਲੇ-ਦੁਆਲੇ ਘੁੰਮਦੀ ਹੈ।

ਹੋਰ ਵੇਖੋ : ਫ਼ਿਲਮ “ਅਫਸਰ” ‘ਚ ਪਟਵਾਰੀ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ਤਰਸੇਮ ਜੱਸੜ

https://www.instagram.com/p/BntUHeEh2ih/?hl=en&taken-by=tarsemjassar

ਫਿਲਮ ਦੀ ਕਹਾਣੀ ਵੱਖਰੀ ਤਰ੍ਹਾਂ ਦੀ ਹੈ ਜੋ ਸਭ ਦਾ ਧਿਆਨ ਆਪਣ ਵੱਲ ਆਕ੍ਰਿਸ਼ਤ ਕਰਦੀ ਹੈ । ਤਰਸੇਮ ਜੱਸੜ ਫਿਰ ਤੋਂ ਇਸ ਫਿਲਮ 'ਚ ਇੱਕ ਨਵੇਂ ਹੀ ਕਿਰਦਾਰ 'ਚ ਨਜ਼ਰ ਆਉਣਗੇ ।ਆਪਣੀਆਂ ਫਿਲਮਾਂ 'ਚ ਲੀਕ ਤੋਂ ਹੱਟ ਕੇ ਕੰਮ ਕਰਨ ਵਾਲੇ ਤਰਸੇਮ ਜੱਸੜ ਇਸ ਫਿਲਮ 'ਚ ਅਫਸਰ ਦੇ ਰੂਪ 'ਚ ਦਿਖਾਈ ਦੇਣਗੇ ।ਪਰ ਇਹ ਅਫਸਰ ਬਹੁਤ ਹੀ ਸ਼ਰਾਰਤੀ ਅਤੇ ਕਿਊਟ ਅਫਸਰ ਹੈ ਜਿਸ ਨੂੰ ਇੱਕ ਕੁੜ੍ਹੀ ਨਾਲ ਪਿਆਰ ਹੋ ਜਾਂਦਾ ਹੈ ਅਤੇ ਉਸ ਨਾਲ ਵਿਆਹ ਕਰਵਾਉਣ ਲਈ ਕੋਸ਼ਿਸ਼ਾਂ ਕਰਦਾ ਹੈ ।

Afsar

ਪਰ ਇਸ ਫਿਲਮ 'ਚ ਵਿਲੇਨ ਦਾ ਕਿਰਦਾਰ ਨਿਭਾ ਰਿਹਾ ਕੁੜ੍ਹੀ ਦਾ ਭਰਾ ਇਸ ਵਿਆਹ 'ਚ ਅੜਿੱਕੇ ਪਾਉਂਦਾ ਹੈ ਅਤੇ ਗੋਲੀਆਂ ਦੀ ਬੁਛਾਰ ਵੀ ਹੁੰਦੀ ਹੈ ,ਪਰ ਗੋਲੀਆਂ ਦੀ ਇਹ ਬੁਛਾਰ ਦਰਸ਼ਕਾਂ ਨੂੰ ਰੁਆਏਗੀ ਨਹੀਂ,ਪਰ ਹਸਾਏਗੀ ਜ਼ਰੂਰ ।ਇਹੀ ਸਭ ਕੁਝ 'ਅਫਸਰ'  'ਚ ਵੇਖਣ ਨੂੰ ਮਿਲੇਗਾ ।ਇਸ ਫਿਲਮ 'ਚ ਤੁਸੀਂ ਕਮੇਡੀ ਰੋਮਾਂਸ ਅਤੇ ਖੱਟੀ ਮਿੱਟੀ ਨੋਕ ਝੋਕ ਦਾ ਮਜ਼ਾ ਵੀ  ਲੈ ਸਕੋਗੇ। ਫਿਲਮ ਦਾ ਟ੍ਰੇਲਰ ਵੀ ਬੇਹੱਦ ਰੋਚਕ ਲੱਗ ਰਿਹਾ ਹੈ ਤਾਂ ਫਿਲਮ ਕਿੰਨੀ ਦਿਲਚਸਪ ਹੋਵੇਗੀ ਇਹ ਫਿਲਮ ਦੇ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।

nimrat khaira

Related Post