ਅਰਜੁਨ ਕਪੂਰ ਦੀ ਇਸ ਘੜੀ ਦੀ ਕੀਮਤ ਸੁਣਕੇ ਉੱਡ ਜਾਂਦੇ ਹਨ ਸਭ ਦੇ ਹੋਸ਼ 

By  Rupinder Kaler July 24th 2019 04:36 PM

ਬਾਲੀਵੁੱਡ ਅਦਾਕਾਰਾਂ ਦੇ ਲਾਈਫ ਸਟਾਈਲ ਦਾ ਹਰ ਕੋਈ ਕਾਇਲ ਹੈ । ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਹਰ ਸਟਾਈਲ ਦੀ ਨਕਲ ਕਰਦੇ ਹਨ । ਪਰ ਕੁਝ ਮਾਮਲਿਆਂ ਵਿੱਚ ਇਹਨਾਂ ਦੀ ਨਕਲ ਕਰਨਾ ਬਹੁਤ ਹੀ ਔਖਾ ਕੰਮ ਹੈ । ਕਿਉਂਕਿ ਫ਼ਿਲਮੀ ਲੋਕਾਂ ਦੇ ਕੱਪੜੇ ਤੇ ਹੋਰ ਚੀਜਾਂ ਏਨੀਆਂ ਮਹਿੰਗੀਆਂ ਹੁੰਦੀਆਂ ਹਨ ਕਿ ਇਹ ਆਮ ਬੰਦੇ ਦੀ ਪਹੁੰਚ ਤਾਂ ਕਿ ਸੋਚ ਤੋਂ ਵੀ ਬਾਹਰ ਹੁੰਦੀਆਂ ਹਨ ।

https://www.instagram.com/p/ByZ5gBnAT4G/

ਹੁਣ ਅਰਜੁਨ ਕਪੂਰ ਦੀ ਨਵੀਂ ਘੜੀ ਦੀ ਹੀ ਗੱਲ ਕਰ ਲਈਏ, ਇਸ ਦੀ ਕੀਮਤ ਸੁਣਕੇ ਹਰ ਇੱਕ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਜਾਂਦੀ ਹੈ । ਅਮਰੀਕਾ ਦੀਆਂ ਛੁੱਟੀਆਂ ਤੋਂ ਵਾਪਿਸ ਆਏ ਅਰਜੁਨ ਕਪੂਰ ਨੇ ਸੋਸ਼ਲ ਮੀਡੀਆ ਤੇ ਇੱਕ ਫੋਟੋ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿੱਚ ਉਹਨਾਂ ਦੀ ਘੜੀ ਵੀ ਦਿਖਾਈ ਦੇ ਰਹੀ ਹੈ ।

https://www.instagram.com/p/ByR258KFJ_S/

ਅਰਜੁਨ ਨੇ ਜਿਹੜੀ ਘੜੀ ਪਹਿਨੀ ਹੋਈ ਹੈ ਉਹ ‘Rolex Oyster Perpetual Yacht Master 2 ’ ਸੀਰੀਜ਼ ਦੀ ਹੈ । ਇਸ ਘੜੀ ਨੂੰ ੧੯੯੨ ਵਿੱਚ ਲਾਂਚ ਕੀਤਾ ਗਿਆ ਸੀ । ਇਹ ਘੜੀ ਖ਼ਾਸ ਕਰਕੇ ਖਿਡਾਰੀਆਂ ਲਈ ਹੈ । ਘੜੀ ਵਿੱਚ 18 ਕੈਰੇਟ ਸੋਨੇ ਦੀ ਵਰਤਂੋ ਕੀਤੀ ਗਈ ਹੈ ।

https://www.instagram.com/p/Bzeqzr7lOyI/?utm_source=ig_embed

ਵਾਟਰ ਪਰੂਫ ਹੋਣ ਕਰਕੇ ਵਾਟਰ ਸਪੋਰਟਸ ਲਈ ਇਹ ਘੜੀ ਬਹੁਤ ਹੀ ਵਧੀਆ ਹੈ । ਹੁਣ ਗੱਲ ਕਰਦੇ ਹਾਂ ਇਸ ਘੜੀ ਦੀ ਕੀਮਤ ਦੀ, ਖ਼ਬਰਾਂ ਦੀ ਮੰਨੀਏ ਤਾਂ ਭਾਰਤੀ ਬਜ਼ਾਰ ਵਿੱਚ ਇਸ ਘੜੀ ਦੀ ਕੀਮਤ 57 ਲੱਖ 57 ਹਜ਼ਾਰ ਰੁਪਏ ਹੈ ।ਅਰਜੁਨ ਦੀਆਂ ਘੜੀਆਂ ਵਿੱਚ ਇਹ ਸਭ ਤੋਂ ਕੀਮਤੀ ਹੈ ।

Related Post