ਦਸਤਾਰ ਪ੍ਰਤੀ ਸਤਿਕਾਰ ਦਰਸਾਉਂਦਾ ਹੈ ਪ੍ਰਿੰਸ ਬਾਠ 'ਰਿਸਪੈਕਟ ਆਫ ਟਰਬਨ' ਗੀਤ

By  Shaminder August 29th 2018 11:10 AM

ਦਸਤਾਰ ਸਿੱਖਾਂ ਨੂੰ ਬੜੀਆਂ ਹੀ ਕੁਰਬਾਨੀਆਂ ਤੋਂ ਬਾਅਦ ਸਿੱਖਾਂ ਨੂੰ ਮਿਲੀ ਹੈ । ਇਸ ਪੱਗ ਅਤੇ ਸਿੱਖੀ ਨੂੰ ਬਚਾਉਣ ਲਈ ਪਤਾ ਨਹੀਂ ਕਿੰਨੇ ਸਿੱਖ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਅੱਜ ਇਨਾਂ ਕੁਰਬਾਨੀਆਂ ਦੀ ਬਦੌਲਤ ਹੀ ਸਿੱਖ ਧਰਮ ਕਾਇਮ ਹੈ । ਸਿੱਖਾਂ ਦੀ ਸ਼ਾਨ ਮੰਨੀ ਜਾਣ ਵਾਲੀ ਪੱਗ 'ਤੇ ਹੁਣ ਤੱਕ ਕਈ ਗਾਏ ਗਏ ਨੇ ਅਤੇ ਹੁਣ ਪੱਗ ਪ੍ਰਤੀ ਸਤਿਕਾਰ ਦਰਸਾਉਂਦਾ ਗੀਤ ਲੈ ਕੇ ਆਏ ਨੇ ਗਾਇਕ Prince Bath ਪ੍ਰਿੰਸ ਬਾਠ 'ਤੇ ਢਾਡੀ ਸਤਨਾਮ ਸਿੰਘ ਬੁੱਢਣਵਾਲੀਆਂ । ਜਿਨਾਂ ਨੇ ਆਪਣੇ ਨਵੇਂ ਗੀਤ Song  'ਰਿਸਪੈਕਟ ਆਫ ਟਰਬਨ' ਰਾਹੀਂ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ  ,ਜਿਵੇਂ ਕਿ ਗੀਤ ਦੇ ਸਿਰਲੇਖ ਤੋਂ ਸਾਫ ਹੋ ਜਾਂਦਾ ਹੈਕਿ ਇਸ ਗੀਤ 'ਚ ਦਸਤਾਰ ਦੇ ਸਤਿਕਾਰ ਦੇਣ ਦੀ ਗੱਲ ਆਖੀ ਗਈ ਹੈ । ਇਸ ਗੀਤ ਨੂੰ ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖਦਿਆਂ ਬਣਾਇਆ ਗਿਆ ਹੈ।ਗੀਤ ਦੇ ਬੋਲ ਮੰਨਾ ਧਾਲੀਵਾਲ ਨੇ ਲਿਖੇ ਹਨ ਅਤੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਮਨਦੀਪ ਸਿੰਘ ਨੇ ।ਗੀਤ ਦੀ ਵੀਡਿਓ ਆਰ.ਡੀ.ਪ੍ਰੋਡਕਸ਼ਨ ਨੇ ਬਣਾਈ ਹੈ ।ਇਸ ਗੀਤ ਨੂੰ ਜਿੰਨੇ ਵਧੀਆ ਤਰੀਕੇ ਨਾਲ ਗਾਇਆ ਗਿਆ ,ਉਸ ਤੋਂ ਵਧੀਆ ਤਰੀਕੇ ਇਸ ਗੀਤ ਦੇ ਵੀਡਿਓ ਨੂੰ ਫਿਲਮਾਇਆ ਗਿਆ ਹੈ ।

ਇਸ ਗੀਤ 'ਚ ਆਪਣੇ ਧਰਮ ਤੋਂ ਬੇਮੁਖ ਹੋ ਚੁੱਕੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰੀਕੇ ਨਾਲ ਸਿਰ ਦੇ ਕੇ ਸਰਦਾਰੀਆਂ ਸਿੱਖਾਂ ਨੇ ਲਈਆਂ ਨੇ ਅਤੇ ਅੱਜ ਦੇ ਹਾਲਾਤਾਂ ਨੂੰ ਸਮਝਣ ਦੀ ਬਜਾਏ ਇੱਕ ਸਿੱਖ ਦੂਜੇ ਸਿੱਖ ਦੀ ਪੱਗ ਲਾਹ ਕੇ ਉਸ ਨੂੰ ਬੇਇੱਜ਼ਤ ਕਰਨ 'ਤੇ ਤੁਲਿਆ ਹੋਇਆ ਹੈ

Related Post