ਫੁਲ ਆਨ ਮਸਤੀ 'ਚ ਪ੍ਰਿੰਸ–ਯੁਵਿਕਾ ,ਤਸਵੀਰਾਂ ਹੋ ਰਹੀਆਂ ਵਾਇਰਲ 

By  Shaminder October 25th 2018 08:15 AM

ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਵਿਆਹ ਅਤੇ ਚੰਡੀਗੜ 'ਚ ਰਿਸੈਪਸ਼ਨ ਤੋਂ ਬਾਅਦ ਆਪਣਾ ਹਨੀਮੂਨ ਮਨਾ ਰਹੇ ਨੇ । ਦੋਵੇਂ ਜਣੇ ਮਾਲਦੀਵ 'ਚ ਆਪਣਾ ਹਨੀਮੂਨ ਮਨਾ ਰਹੇ ਨੇ ।ਮਾਲਦੀਵ 'ਚ ਆਪਣੇ ਇਸ ਹਨੀਮੂਨ ਦੌਰਾਨ ਦੋਵੇਂ ਫੁੱਲ ਆਨ ਮਸਤੀ 'ਚ ਨਜ਼ਰ ਆ ਰਹੇ ਨੇ । ਦੋਨਾਂ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਨੇ । ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਬੇਹੱਦ ਖੁਸ਼ ਵਿਖਾਈ ਦੇ ਰਹੇ ਨੇ ਅਤੇ ਦੋਵੇਂ ਕਾਫੀ ਫਨ ਕਰਦੇ ਨਜ਼ਰ ਆ ਰਹੇ ਨੇ । ਪਿਛਲੇ ਦਿਨੀਂ ਹੀ ਦੋਨਾਂ ਦਾ ਵਿਆਹ ਹੋਇਆ ਸੀ ਅਤੇ ਬੀਤੇ ਦਿਨ ਹੀ ਦੋਵਾਂ ਦੀ ਗਰੈਂਡ ਰਿਸੈਪਸ਼ਨ ਚੰਡੀਗੜ੍ਹ 'ਚ ਹੋਈ ਸੀ ।

ਹੋਰ ਵੇਖੋ : ਪ੍ਰਿੰਸ ਨਰੂਲਾ ਨੇ ਯੁਵਿਕਾ ਨੂੰ ਗਿਫਟ ‘ਚ ਦਿੱਤੀ ਕਰੋੜਾਂ ਦੀ ਬੀਐੱਮਡਬਲਿਊ ਕਾਰ

https://www.instagram.com/p/BpT7nmWnYy-/?hl=en&taken-by=princenarula

ਜਿਸ 'ਚ ਦੋਨਾਂ ਦੇ ਨਜ਼ਦੀਕੀ ਦੋਸਤ ਅਤੇ ਰਿਸ਼ਤੇਦਾਰ ਸ਼ਾਮਿਲ ਹੋਏ ਸਨ । ਦੱਸ ਦਈਏ ਕਿ ਦੋਵਾਂ ਦੀ ਦੋਸਤੀ ਇੱਕ ਟੀਵੀ ਸ਼ੋਅ 'ਬਿੱਗ ਬਾਸ' 'ਚ ਹੋਈ ਸੀ ਅਤੇ ਇਹ ਦੋਸਤੀ ਜਲਦ ਹੀ ਪਿਆਰ 'ਚ ਤਬਦੀਲ ਹੋ ਗਈ ਅਤੇ ਆਖਿਰਕਾਰ ਦੋਨਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ ਸੀ । ਜਿਸ ਤੋਂ ਬਾਅਦ ਦੋਨਾਂ ਨੇ ਬੜੀ ਹੀ ਧੂਮਧਾਮ ਨਾਲ ਵਿਆਹ ਰਚਾਇਆ ਸੀ । ਜਿਸ 'ਚ ਬਾਲੀਵੁੱਡ ਸਣੇ ਟੀਵੀ ਇੰਡਸਟਰੀ ਨਾਲ ਜੁੜੀਆਂ ਕਈ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਸੀ ।

ਦੋਵੇਂ ਇੱਕ ਦੂਜੇ ਦਾ ਸਾਥ ਪਾ ਕੇ ਬੇਹੱਦ ਖੁਸ਼ ਹਨ ਅਤੇ ਹੁਣ ਆਪਣੇ ਹਨੀਮੂਨ 'ਤੇ ਮਾਲਦੀਵ 'ਚ ਮੌਜੂਦ ਨੇ । ਦੋਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਹਨੀਮੂਨ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ । ਇਨ੍ਹਾਂ ਯਾਦਗਾਰ ਤਸਵੀਰਾਂ ਨੂੰ ਤੁਸੀਂ ਵੀ ਵੇਖੋ ।

prince narula ... prince narula ...

 

Related Post