ਮਾਡਲ ਤੇ ਅਦਾਕਾਰ ਪ੍ਰਿੰਸ ਨਰੂਲਾ ਦੇ ਭਰਾ ਦੀ ਸਮੁੰਦਰ 'ਚ ਡੁੱਬਕੇ ਮੌਤ !

By  Rupinder Kaler July 5th 2019 06:36 PM

ਕੈਨੇਡਾ ਪੰਜਾਬ ਦੇ ਰਹਿਣ ਵਾਲੇ ਨੌਜਵਾਨ ਰੁਪੇਸ਼ ਨਰੂਲਾ ਦੀ ਡੁੱਬ ਕੇ ਮੌਤ ਹੋ ਗਈ। ਰੁਪੇਸ਼ ਨਰੂਲਾ ਉਰਫ਼ ਰੂਬੀ ਮੁਹਾਲੀ ਦੇ ਫੇਜ਼-7 ਦਾ ਵਸਨੀਕ ਸੀ। ਉਸ ਦੀ ਬੀਤੇ ਦਿਨ ਕੈਨੇਡਾ ਦੇ ਸ਼ਹਿਰ ਸਕਾਰਬੋ ਵਿੱਚ ਵਿਸ਼ਾਖਾ ਬੀਚ 'ਤੇ ਸਮੁੰਦਰ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਗਈ। ਰੁਪੇਸ਼ ਨਰੂਲਾ ਤਿੰਨ ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਵਿਦਿਆਰਥੀ ਵੀਜ਼ੇ 'ਤੇ ਪੜ੍ਹਨ ਲਈ ਗਿਆ ਸੀ।

ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਉਹ ਉੱਥੇ ਨੌਕਰੀ ਕਰ ਰਿਹਾ ਸੀ। ਉਸ ਦੇ ਭਰਾ ਭੁਪੇਸ਼ ਨੇ ਦੱਸਿਆ ਕਿ ਰੁਪੇਸ਼ ਦਾ ਇਸੇ ਸਾਲ ਮਾਰਚ ਵਿੱਚ ਵਿਆਹ ਹੋਇਆ ਸੀ। ਉਹ ਬੀਤੀ 20 ਜੂਨ ਨੂੰ ਹੀ ਵਾਪਸ ਕੈਨੇਡਾ ਗਿਆ ਸੀ। ਉਸ ਦੀ ਪਤਨੀ ਨੇ ਅਗਲੇ ਮਹੀਨੇ ਕੈਨੇਡਾ ਜਾਣਾ ਸੀ। ਭੁਪੇਸ਼ ਨੇ ਦੱਸਿਆ ਕਿ ਰੁਪੇਸ਼ ਆਪਣੇ ਸਾਥੀਆਂ ਨਾਲ ਕੈਨੇਡਾ ਦਿਵਸ ਮਨਾਉਣ ਲਈ ਟੋਰਾਂਟੋ ਤੋਂ ਸਕਾਰਬੋ ਗਿਆ ਸੀ।

Mr. Punjab Fame Prince Narula’s Brother Dies After Drowning In Toronto Mr. Punjab Fame Prince Narula’s Brother Dies After Drowning In Toronto

ਉਹ ਸਮੁੰਦਰ ਦੇ ਕਿਨਾਰੇ 'ਤੇ ਨਹਾ ਰਹੇ ਸਨ ਕਿ ਪਾਣੀ ਦੀ ਲਹਿਰ ਉਸ ਨੂੰ ਡੂੰਘੇ ਪਾਣੀ ਵਿੱਚ ਰੋੜ੍ਹ ਕੇ ਲੈ ਗਈ। ਤੈਰਨਾ ਨਾ ਆਉਂਦਾ ਹੋਣ ਕਾਰਨ ਉਹ ਸਮੁੰਦਰ ਵਿੱਚ ਡੁੱਬ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਖ਼ਬਰਾਂ ਦੀ ਮੰਨੀਏ ਤਾਂ ਰੁਪੇਸ਼ ਨਰੂਲਾ ਮਾਡਲ ਤੇ ਅਦਾਕਾਰ ਪ੍ਰਿੰਸ ਨਰੂਲਾ ਦੇ ਚਾਚੇ ਤਾਏ ਦਾ ਲੜਕਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਿੰਸ ਨਰੂਲਾ ਕਈ ਰਿਆਲਟੀ ਸ਼ੋਅ ਦੀ ਸ਼ਾਨ ਰਹਿ ਚੁੱਕੇ ਹਨ ।

Related Post