ਪ੍ਰੀਤੀ ਸਪਰੂ ਦੀ ਨਿਰਦੇਸ਼ਕ ਦੇ ਤੌਰ 'ਤੇ ਡੈਬਿਊ ਫ਼ਿਲਮ 'ਚ ਗਾਇਕ ਅਖਿਲ ਵੀ ਕਰਨਗੇ ਫ਼ਿਲਮੀ ਦੁਨੀਆਂ 'ਚ ਐਂਟਰੀ

By  Aaseen Khan July 11th 2019 01:51 PM

ਪੰਜਾਬੀ ਗਾਇਕਾਂ ਦਾ ਫ਼ਿਲਮਾਂ 'ਚ ਆਉਣ ਦਾ ਰੁਝਾਨ ਪੰਜਾਬੀ ਫ਼ਿਲਮ ਇੰਡਸਟਰੀ 'ਚ ਲਗਾਤਾਰ ਬਣਿਆ ਹੋਇਆ ਹੈ। ਬਹੁਤ ਸਾਰੇ ਗਾਇਕਾਂ ਨੇ ਗਾਇਕੀ ਦੇ ਨਾਲ ਨਾਲ ਅਦਾਕਾਰੀ 'ਚ ਵੀ ਕਾਮਯਾਬੀ ਹਾਸਿਲ ਕੀਤੀ ਹੈ। ਹੁਣ ਇੱਕ ਹੋਰ ਗਾਇਕ ਫ਼ਿਲਮਾਂ 'ਚ ਐਂਟਰੀ ਮਾਰਨ ਜਾ ਰਿਹਾ ਹੈ ਜਿਸ ਦਾ ਨਾਮ ਹੈ ਅਖਿਲ। ਜੀ ਹਾਂ ਖ਼ਾਬ, ਗਾਨੀ, ਤੇਰੀ ਕਮੀ, ਬਹੁਤ ਸਾਰੇ ਹਿੱਟ ਗੀਤ ਦੇਣ ਵਾਲੇ ਗਾਇਕ ਅਖਿਲ ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ' 'ਚ ਪੰਜਾਬੀ ਫ਼ਿਲਮਾਂ 'ਚ ਡੈਬਿਊ ਕਰਨ ਜਾ ਰਹੇ ਹਨ। ਅਖਿਲ ਹੀ ਨਹੀਂ ਸਗੋਂ ਫ਼ਿਲਮ ਦੀ ਡਾਇਰੈਕਟਰ ਵੀ ਨਿਰਦੇਸ਼ਨ 'ਚ ਡੈਬਿਊ ਕਰੇਗੀ। ਦੱਸ ਦਈਏ ਅਦਾਕਾਰਾ ਪ੍ਰੀਤੀ ਸਪਰੂ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ।

priti sapru directorial debut with singer akhil debut in acting teri meri gal ban gayi

ਅਖਿਲ ਦਾ ਸਾਥ ਫ਼ਿਲਮ 'ਚ ਰੁਬੀਨਾ ਬਾਜਵਾ ਨਿਭਾਉਣ ਵਾਲੀ ਹੈ। ਫ਼ਿਲਮ ਨਿਰਦੇਸ਼ਕ ਨਿਹਾਲ ਪੁਰਬਾ ਵੱਲੋਂ ਫ਼ਿਲਮ ਦੀ ਕਹਾਣੀ ਲਿਖੀ ਗਈ ਹੈ। ਇਸ ਫ਼ਿਲਮ ਵਿੱਚ ਹੌਬੀ ਧਾਲੀਵਾਲ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਯੋਗਰਾਜ ਸਿੰਘ, ਗੱਗੂ ਗਿੱਲ ਸਮੇਤ ਕਈ ਹੋਰ ਚਰਚਿਤ ਚਿਹਰੇ ਨਜ਼ਰ ਆਉਂਣਗੇ। ਪ੍ਰੀਤੀ ਸਪਰੂ ਖ਼ੁਦ ਵੀ ਫ਼ਿਲਮ ‘ਚ ਅਹਿਮ ਕਿਰਦਾਰ ਨਿਭਾ ਰਹੇ ਹਨ।

teri meri gal ban gayi

ਪ੍ਰੀਤੀ ਸਪਰੂ ਹੋਰਾਂ ਨੇ ਇਸੇ ਸਾਲ ਫ਼ਿਲਮ ਕਾਕੇ ਦਾ ਵਿਆਹ ਰਾਹੀਂ ਤਕਰੀਬਨ 18 ਸਾਲ ਬਾਅਦ ਅਦਾਕਾਰੀ 'ਚ ਵਾਪਸੀ ਕੀਤੀ ਹੈ। ਅਦਾਕਾਰੀ 'ਚ ਉੱਚੀਆਂ ਮੱਲਾਂ ਮਾਰਨ ਤੋਂ ਬਾਅਦ ਦੇਖਣਾ ਹੋਵੇਗਾ ਪ੍ਰੀਤੀ ਸਪਰੂ ਦਾ ਨਿਰਦੇਸ਼ਕ ਦੇ ਤੌਰ 'ਤੇ ਕਿਹੋ ਜਿਹਾ ਸਫ਼ਰ ਰਹਿੰਦਾ ਹੈ।

Related Post