ਪ੍ਰਿਯੰਕਾ ਨਿਊਜੀਲੈਂਡ ’ਚ ਬਣੀ ਪਹਿਲੀ ਭਾਰਤੀ ਮੂਲ ਦੀ ਮੰਤਰੀ

By  Rupinder Kaler November 3rd 2020 07:00 PM

ਚੇਨਈ ਵਿੱਚ ਜੰਮੀ ਪ੍ਰਿਯੰਕਾ ਰਾਧਾਕ੍ਰਿਸ਼ਨਨ ਨਿਊਜ਼ੀਲੈਂਡ ਵਿੱਚ ਮੰਤਰੀ ਬਣਨ ਵਾਲੀ ਪਹਿਲੀ ਭਾਰਤੀ ਮੂਲ ਦੀ ਨਾਗਰਿਕ ਬਣ ਗਈ ਹੈ। ਪ੍ਰਿਯੰਕਾ ਨੂੰ ਜੈਸਿੰਡਾ ਆਡਰਨ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਮੰਤਰੀ ਦਾ ਅਹੁਦਾ ਮਿਲਣ 'ਤੇ ਪ੍ਰਿਯੰਕਾ ਨੇ ਖੁਸ਼ੀ ਜ਼ਾਹਰ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ ਹੈ। ਉਸ ਨੇ ਕਿਹਾ, "ਮੈਨੂੰ ਵਧਾਈ ਦੇਣ ਦਾ ਮੈਸੇਜ ਕਰਨ ਤੇ ਕਾਲ ਕਰਨ ਲਈ ਲਈ ਸਮਾਂ ਕੱਢਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ।"

Priyanca Radhakrishnan

ਹੋਰ ਪੜ੍ਹੋ :-

ਜਦੋਂ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਮਿਲੀ ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਤਾਂ ਪ੍ਰਕਾਸ਼ ਕੌਰ ਨੇ ਇਸ ਤਰ੍ਹਾਂ ਕੀਤਾ ਸੀ ਰਿਐਕਟ

ਸਿੱਪੀ ਗਿੱਲ ਦੇ ਨਵੇਂ ਗੀਤ ‘ਬੱਬਰ ਸ਼ੇਰ’ ਦਾ ਟੀਜ਼ਰ ਹੋਇਆ ਰਿਲੀਜ਼

Priyanca Radhakrishnan

41 ਸਾਲਾ ਪ੍ਰਿਯੰਕਾ ਰਾਧਾਕ੍ਰਿਸ਼ਨਨ ਦਾ ਜਨਮ ਚੇਨਈ ਵਿੱਚ ਹੋਇਆ ਸੀ। ਹਾਲਾਂਕਿ, ਉਸ ਦਾ ਪਰਿਵਾਰ ਕੇਰਲ ਦੇ ਪੈਰਾਵੂਰ ਦਾ ਰਹਿਣ ਵਾਲਾ ਹੈ। ਪ੍ਰਿਯੰਕਾ ਪਹਿਲੀ ਵਾਰ ਸਕੂਲ ਸਿੱਖਿਆ ਲਈ ਸਿੰਗਾਪੁਰ ਗਈ ਸੀ। ਬਾਅਦ 'ਚ ਉਹ ਹੋਰ ਪੜ੍ਹਾਈ ਲਈ ਨਿਊਜ਼ੀਲੈਂਡ ਚਲੀ ਗਈ। ਪ੍ਰਿਅੰਕਾ ਰਾਧਾਕ੍ਰਿਸ਼ਨਨ ਸਤੰਬਰ 2017 'ਚ ਪਹਿਲੀ ਸੰਸਦ ਮੈਂਬਰ ਬਣੀ ਸੀ।

Priyanca Radhakrishnan

ਸਾਲ 2019 'ਚ ਉਨ੍ਹਾਂ ਨੂੰ ਨਸਲੀ ਭਾਈਚਾਰਿਆਂ ਲਈ ਸੰਸਦੀ ਪ੍ਰਾਈਵੇਟ ਸੱਕਤਰ ਨਿਯੁਕਤ ਕੀਤਾ ਗਿਆ ਸੀ।ਇਸ ਖੇਤਰ ਵਿਚ ਉਸ ਦੇ ਕੰਮ ਨੇ ਇਹ ਅਧਾਰ ਬਣਾਇਆ ਜਿਸ ਕਰਕੇ ਉਸ ਨੂੰ ਵਿਭਿੰਨਤਾ, ਸ਼ਮੂਲੀਅਤ ਅਤੇ ਨਸਲੀ ਕਮਿਊਨਿਟੀਆਂ ਬਣਾਇਆ। ਇਸ ਤੋਂ ਇਲਾਵਾ ਪ੍ਰਿਯੰਕਾ ਕਮਿਊਨਿਟੀ ਤੇ ਸਵੈਇੱਛੁਕ ਖੇਤਰ ਦੇ ਮੰਤਰੀ ਤੇ ਸਮਾਜਿਕ ਵਿਕਾਸ ਤੇ ਰੁਜ਼ਗਾਰ ਮੰਤਰਾਲੇ ਦੀ ਸਹਾਇਕ ਮੰਤਰੀ ਵੀ ਰਹਿਣਗੇ।

Related Post