ਗੋਆ ਵਿੱਚ ਟਿਪ ਟਿਪ ਬਰਸਾ ਗੀਤ ਤੇ ਠੁੱਮਕੇ ਲਗਾਉਂਦੀਆਂ ਨਜ਼ਰ ਆਈਆਂ ਚੋਪੜਾ ਭੈਣਾਂ

By  Rajan Sharma June 26th 2018 07:04 AM

ਗਰਮੀ ਬੇਹੱਦ ਜੋਰਾਂ ਸ਼ੋਰਾ ਨਾਲ ਪੈ ਰਹੀ ਹੈ,ਮੀਂਹ ਪਊ ਜਾਂ ਨਹੀਂ ਪਤਾ ਨਹੀਂ ਪਰ ਮੀਂਹ ਵਾਲੇ ਗੀਤ ਜਰੂਰ ਠੰਡ ਪਾ ਰਹੇ ਹਨ| ਬਾਲੀਵੁੱਡ bollywood ਹੋਵੇ ਜਾਂ ਪਾਲੀਵੁੱਡ ਫ਼ਿਲਮੀ ਸਿਤਾਰੇ ਆਪਣੇ ਸੋਸ਼ਲ ਮੀਡਿਆ ਤੇ ਕੁਝ ਨਾ ਕੁਝ ਰੋਜ਼ਾਨਾ ਆਪਣੇ ਫੈਨਸ ਲਈ ਸਾਂਝਾ ਕਰਦੇ ਰਹਿੰਦੇ ਹਨ| ਚੋਪੜਾ ਭੈਣਾਂ ਮਤਲੱਬ ਕਿ ਅਦਾਕਾਰਾ ਪ੍ਰਿਯੰਕਾ ਚੋਪੜਾ priyanka chopra ਅਤੇ ਪ੍ਰਨੀਤੀ ਚੋਪੜਾ ਨੇ ਸੋਸ਼ਲ ਮੀਡਿਆ ਤੇ ਇਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਦੋਨੋ ਟਿਪ ਟਿਪ ਬਰਸਾਂ ਪਾਣੀ ਗੀਤ ਤੇ ਡਾਂਸ ਕਰ ਰਹੀਆਂ ਹਨ| ਇਹ ਵੀਡੀਓ ਪ੍ਰਨੀਤੀ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਜਾਰੀ ਕੀਤਾ ਹੈ ਅਤੇ ਇਹ ਵੀਡੀਓ ਗੋਆ ਦਾ ਹੈ| ਅਤੇ ਸੋਸ਼ਲ ਮੀਡਿਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ| ਵੀਡੀਓ ਦੇਖ ਕੇ ਇਸ ਤਰਾਂ ਜਾਪ ਰਿਹਾ ਹੈ ਕਿ ਦੋਨੋ ਮੌਸਮ ਦਾ ਪੂਰਾ ਆਨੰਦ ਮਾਨ ਰਹੀਆਂ ਹਨ|

https://www.instagram.com/p/Bkcp_VVgyNk/?taken-by=parineetichopra

ਦੱਸ ਦੇਈਏ ਕਿ ਲੰਡਨ ਵਿੱਚ ਨਮਸਤੇ ਇੰਗਲੈਂਡ ਦੀ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਅਦਾਕਾਰਾ ਪ੍ਰਨੀਤੀ ਚੋਪੜਾ ਆਪਣੀ ਵੱਡੀ ਭੈਣ ਪ੍ਰਿਯੰਕਾ priyanka chopra  ਨਾਲ ਗੋਆ ਵਿੱਚ ਛੁੱਟੀਆਂ ਮਣਾ ਰਹੀ ਹੈ| ਜੋ ਕਿ ਹਾਲ ਹੀ ਵਿੱਚ ਭਾਰਤ ਆਈ ਹੈ ਅਤੇ ਪ੍ਰੇਮੀ ਨਿੱਕ ਜੋਨਸ ਦੇ ਨਾਲ ਗੱਲਾਂ ਨੂੰ ਲੈਕੇ ਸੁਰਖੀਆਂ ਵਿੱਚ ਬਣੀ ਹੋਈ ਹੈ| ਨਿੱਕ ਵੀ ਅੱਜ ਕੱਲ ਚੋਪੜਾ ਭੈਣਾਂ ਨਾਲ ਗੋਆ ਵਿੱਚ ਹੀ ਪਹੁੰਚਿਆ ਹੋਇਆ ਹੈ| ਉਹਨਾਂ ਦੇ ਕਿਸੇ ਫੈਨਸ ਕਲੱਬ ਨੇ ਉਹਨਾਂ ਦੀ ਗੋਆ ਵਿੱਚ ਸੁਆਦਿਸ਼ਟ ਖਾਣਾ ਖਾਂਦੇ ਹੋਏ ਦੀ ਇਕ ਫੋਟੋ ਵੀ ਸਾਂਝਾ ਕੀਤੀ ਹੈ| ਪ੍ਰਿਯੰਕਾ ਅਤੇ ਨਿੱਕ ਦੋਨੋ ਮੀਡਿਆ ਤੋਂ ਛੁਪਦੇ ਛੁਪਾਉਂਦੇ ਸ਼ੁੱਕਰਵਾਰ ਮੁੰਬਈ ਪਹੁੰਚੇ ਸੀ| ਉਹਨਾਂ ਦੋਵਾਂ ਦੇ ਰਿਸ਼ਤੇ ਦੀਆਂ ਗੱਲਾਂ ਪਿੱਛਲੇ ਇਕ ਮਹੀਨੇ ਤੋਂ ਚੱਲ ਰਹੀਆਂ ਹਨ|

https://www.instagram.com/p/Bkc9XqJh4E4/?taken-by=priyankasgirl

Related Post