ਵਿਆਹ ਤੋਂ ਬਾਅਦ ਇਹ ਹੋਵੇਗਾ ਪ੍ਰਿਯੰਕਾ ਦਾ ਨਾਮ , ਅਦਾਕਾਰਾ ਦੀ ਟੀਮ ਨੇ ਦਿੱਤਾ ਹਿੰਟ

By  Aaseen Khan November 25th 2018 11:14 AM -- Updated: November 26th 2018 04:59 AM

ਵਿਆਹ ਤੋਂ ਇਹ ਹੋਵੇਗਾ ਪ੍ਰਿਯੰਕਾ ਦਾ ਨਾਮ , ਅਦਾਕਾਰਾ ਦੀ ਟੀਮ ਨੇ ਦਿੱਤਾ ਹਿੰਟ : ਫਿਲਮ ਜਗਤ 'ਚ ਜਿਵੇਂ ਵਿਆਹਵਾਂ ਦਾ ਸੀਜ਼ਨ ਹੀ ਚੱਲ ਪਿਆ ਹੁੰਦਾ ਹੈ ਲੰਬੇ ਸਮੇਂ ਤੋਂ ਜਿਹੜੀਆਂ ਫ਼ਿਲਮੀ ਜੋੜੀਆਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸੀ ਉਹ ਹੁਣ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਪਹਿਲਾਂ ਸੋਨਮ ਕਪੂਰ , ਫਿਰ ਰਣਵੀਰ ਤੇ ਦੀਪਿਕਾ ਅਤੇ ਹੁਣ ਵਾਰੀ ਆ ਗਈ ਪ੍ਰਿਯੰਕਾ ਅਤੇ ਨਿੱਕ ਜੋਨਸ ਦੇ ਵਿਆਹ ਦੀ।

, hint given by the team

ਜੀ ਹਾਂ ਦੋਨਾਂ ਦੇ ਵਿਆਹ ਦੀਆਂ ਤਿਆਰੀਆਂ ਰਾਜਸਥਾਨ ਜੈਪੁਰ 'ਚ ਪੂਰੇ ਜੋਰਾਂ ਸ਼ੋਰਾਂ 'ਤੇ ਚੱਲ ਰਹੀਆਂ ਹਨ। ਉੱਥੇ ਹੀ ਵਿਆਹ ਤੋਂ ਬਾਅਦ ਸਾਡੀ ਦੇਸੀ ਗਰਲ ਦਾ ਨਾਮ ਵੀ ਬਦਲਣ ਵਾਲਾ ਹੈ। ਇਸ ਦਾ ਹਿੰਟ ਉਹਨਾਂ ਦੀ ਫ਼ਿਲਮ ਦੀ ਟੀਮ ਨੇ ਦਿੱਤਾ ਹੈ। ਮੀਡਿਆ ਰਿਪੋਰਟਾਂ ਦੇ ਮੁਤਾਬਿਕ , ਵਿਆਹ ਦੀ ਤਾਰੀਖ 2 ਦਿਸੰਬਰ ਸਾਹਮਣੇ ਆ ਰਹੀ ਹੈ। ਪਰ ਕਪਲ ਦੇ ਵੱਲੋਂ ਕਿਸੇ ਵੀ ਤਾਰੀਖ ਦੀ ਆਫ‍ਿਸ਼‍ਿਅਲ ਡੇਟ ਜਾਰੀ ਨਹੀਂ ਹੋਈ ਕੀਤੀ ਗਈ ਹੈ।

 name after marriage

ਹੋਰ ਪੜ੍ਹੋ : ਰਿਲੀਜ਼ ਤੋਂ ਪਹਿਲਾਂ ਹੀ 2.0 ਨੇ ਇੰਝ ਕਮਾਏ 370 ਕਰੋੜ ਰੁਪਏ

ਵਿਆਹ ਤੋਂ ਪਹਿਲਾਂ ਪ੍ਰਿਯੰਕਾ ਅਤੇ ਨਿੱਕ ਲਈ ਉਨ੍ਹਾਂ ਦੀ ਫਿਲਮ 'ਦ ਸਕਾਈ ਇਜ਼ ਪ‍ਿੰਕ ਦੀ ਟੀਮ ਨੇ ਪਾਰਟੀ ਰੱਖੀ। ਪਾਰਟੀ 'ਚ ਇਸ ਗੱਲ ਦਾ ਵੀ ਹ‍ਿੰਟ ਦੇ ਦਿੱਤਾ ਗਿਆ ਕਿ ਪ੍ਰਿਯੰਕਾ ਵਿਆਹ ਦੇ ਬਾਅਦ ਆਪਣੇ ਨਾਮ 'ਚ ਨਿੱਕ ਜੋਨਸ ਦਾ ਨਾਮ ਜੋੜਨ ਵਾਲੀ ਹੈ। ਪ੍ਰ‍ਿਯੰਕਾ ਨੂੰ ਫਿਲਮ 'ਦ ਸਕਾਈ ਇਜ਼ ਪ‍ਿੰਕ' ਦੀ ਟੀਮ ਨੇ ਪਾਰਟੀ ਦਿੱਤੀ।ਇਸ ਪਾਰਟੀ 'ਚ ਨਿੱਕ ਜੋਨਸ , ਪ੍ਰ‍ਿਯੰਕਾ ਦੇ ਭਰਾ ਅਤੇ ਫਿਲਮ ਦੀ ਡਾਇਰੈਕਟਰ ਸੋਨਾਲੀ , ਸ‍ਿੱਧਾਰਥ ਰਾਏ ਕਪੂਰ ਮੌਜੂਦ ਰਹੇ।

 , hint given by the team

ਸ‍ਿੱਧਾਰਥ ਰਾਏ ਕਪੂਰ ਦੇ ਆਧਿਕਾਰਿਕ ਟਵਿਟਰ ਹੈਂਡਲ ਉੱਤੇ ਇੱਕ ਪੋਸਟ ਵਿੱਚ ਲਿਖਿਆ , ਖੂਬਸੂਰਤ ਦੁਲਹਨ ਨੂੰ ਵਿਆਹ ਦੇ ਬਾਅਦ ਹਮੇਸ਼ਾ ਪਿਆਰ , ਹਾਸੀ ਤੇ ਖੁਸ਼ੀ ਮਿਲੇ। ਪਾਰਟੀ ਵਿੱਚ ਪ੍ਰਿਯੰਕਾ ਲਈ ਖਾਸ ਕੇਕ ਮੰਗਵਾਇਆ ਗਿਆ। ਇਸ ਕੇਕ 'ਤੇ ਪੀਸੀ ਦੇ ਨਾਮ ਨਾਲ ਮਸ਼ਹੂਰ ਪ੍ਰ‍ਿਯੰਕਾ ਦਾ ਨਾਮ PCJ ਲਿਖਿਆ ਗਿਆ ਸੀ। ਕੇਕ 'ਤੇ ਲ‍ਿਖੇ ਖਾਸ ਨਾਮ ਦੇ ਬਾਅਦ ਇਹ ਕਿਆਸ ਲਗਾਇਆ ਜਾ ਰਿਹਾ ਹੈ ਕਿ ਪ੍ਰ‍ਿਯੰਕਾ ਵਿਆਹ ਦੇ ਬਾਅਦ ਆਪਣੇ ਨਾਮ 'ਚ ਜੋਨਸ ਜੋੜ ਸਕਦੀ ਹੈ।

Related Post