ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਨੇ ਅਮਰੀਕਾ 'ਚ ਖਰੀਦਿਆ 144 ਕਰੋੜ ਦਾ ਬੰਗਲਾ, ਖੂਬੀਆਂ ਹੈਰਾਨ ਕਰਨ ਵਾਲੀਆਂ
ਪ੍ਰਿਯੰਕਾ ਚੋਪੜਾ ਜੋਨਸ ਅਤੇ ਨਿੱਕ ਜੋਨਸ ਹਾਲੀਵੁੱਡ ਬਾਲੀਵੁੱਡ ਦੀ ਇਹ ਜੋੜੀ ਕਿਸੇ ਨਾ ਕਿਸੇ ਵਜ੍ਹਾ ਦੇ ਚਲਦਿਆਂ ਸੁਰਖੀਆਂ 'ਚ ਬਣੀ ਹੀ ਰਹਿੰਦੀ ਹੈ। ਹਾਲਾਂਕਿ ਇਸ ਵਾਰ ਪ੍ਰਿਯੰਕਾ ਚੋਪੜਾ ਦਾ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਹੈ। ਦਰਅਸਲ ਪ੍ਰਿਯੰਕਾ ਅਤੇ ਨਿੱਕ ਜੋਨਸ ਨੇ ਅਮਰੀਕਾ ਦੇ ਲਾਸ ਐਂਜਲਸ 'ਚ ਨਵਾਂ ਘਰ ਖਰੀਦਿਆ ਹੈ ਜਿਸ ਦੀ ਕੀਮਤ ਸੁਣ ਕੇ ਇੱਕ ਵਾਰ ਤਾਂ ਹਰ ਕੋਈ ਹੱਕਾ ਬੱਕਾ ਰਹਿ ਜਾਂਦਾ ਹੈ।
View this post on Instagram
ਮੀਡੀਆ ਰਿਪੋਰਟਾਂ ਦੇ ਮੁਤਾਬਿਕ ਨਿੱਕ ਅਤੇ ਪ੍ਰਿਯੰਕਾ ਚੋਪੜਾ ਨੇ ਲਾਸ ਐਂਜਲਸ 'ਚ 20,000 ਵਰਗ ਫੁੱਟ ਦੀ ਸੰਪਤੀ ਖਰੀਦੀ ਹੈ। ਇਸ ਪ੍ਰਾਪਰਟੀ ਦੀ ਕੀਮਤ 20 ਮਿਲੀਅਨ ਡਾਲਰ ਹੈ ਜਿਹੜੀ ਭਾਰਤੀ ਕਰੰਸੀ 'ਚ 144 ਕਰੋੜ ਰੁਪਏ ਬਣਦੀ ਹੈ। ਰਿਪੋਰਟਾਂ ਮੁਤਾਬਿਕ ਜੋਨਸ ਭਰਾ ਲਾਸ ਐਂਜਲਸ ਦੇ ਨਾਲ ਲੱਗਦੀ ਐਨਸਿਨੋ ਨਾਮ ਦੀ ਜਗ੍ਹਾ 'ਤੇ ਕਾਫੀ ਨਿਵੇਸ਼ ਕਰ ਰਹੇ ਹਨ ਸਾਰੇ ਭਰਾਵਾਂ ਨੇ ਮਿਲ ਉਸ ਜਗ੍ਹਾ 'ਤੇ ਹੁਣ ਤੱਕ 34.1 ਮਿਲੀਅਨ ਡਾਲਰ ਨਿਵੇਸ਼ ਕੀਤੇ ਹਨ।
ਹੋਰ ਵੇਖੋ :ਇਸ ਸਖਸ਼ ਨੇ ਫ਼ਿਲਮਾਂ ‘ਚ ਧਰਮਿੰਦਰ ਨੂੰ ਦਿੱਤਾ ਸੀ ਪਹਿਲਾ ਬ੍ਰੇਕ, 51 ਰੁਪਏ ਦੀ ਰਾਸ਼ੀ ਨਾਲ ਕੀਤਾ ਸੀ ਸਾਈਨ

ਮੀਡੀਆ ਰਿਪੋਰਟਾਂ ਮੁਤਾਬਿਕ ਜਿਹੜਾ ਘਰ ਨਿੱਕ ਅਤੇ ਪ੍ਰਿਯੰਕਾ ਨੇ ਖਰੀਦਿਆ ਉਸ 'ਚ 7 ਬੈੱਡਰੂਮ ਅਤੇ 11 ਬਾਥਰੂਮ ਹਨ। 2018 'ਚ ਨਿੱਕ ਅਤੇ ਪ੍ਰਿਯੰਕਾ ਚੋਪੜਾ ਵਿਆਹ ਦੇ ਬੰਧਨ 'ਚ ਬੱਝੇ ਸੀ। ਵਿਆਹ ਤੋਂ ਬਾਅਦ ਪ੍ਰਿਯੰਕਾ ਚੋਪੜਾ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਜਿਹੜੇ ਕੰਮ ਉਹਨਾਂ ਅੱਗੇ ਕਰਨੇ ਹਨ ਉਹਨਾਂ 'ਚ 'ਘਰ ਖਰੀਦਣਾ ਅਤੇ ਮਾਂ ਬਣਨਾ ਲਿਸਟ 'ਚ ਸ਼ਾਮਿਲ ਹੈ। ਹੁਣ ਘਰ ਤਾਂ ਨਿੱਕ ਅਤੇ ਪ੍ਰਿਯੰਕਾ ਚੋਪੜਾ ਨੇ ਖਰੀਦ ਲਿਆ ਹੈ ਹੁਣ ਦੇਖਣਾ ਹੋਵੇਗਾ ਹੋਰ ਖੁਸ਼ਖਬਰੀਆਂ ਕਦੋਂ ਤੱਕ ਦਿੰਦੇ ਹਨ।