ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਨੇ ਅਦਾਕਾਰਾ ਨਾਲ ਲਗਾਏ ਦੇਸੀ ਅੰਦਾਜ਼ ‘ਚ ਠੁਮਕੇ, ਵੀਡੀਓ ਹੋ ਰਿਹਾ ਵਾਇਰਲ

By  Shaminder May 29th 2020 05:43 PM

ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਦੋਵੇਂ ਜਣੇ ਡਾਂਸ ਸਟੈੱਪਸ ਕਰ ਰਹੇ ਨੇ । ਨਿੱਕ ਭਾਰਤੀ ਗੀਤ ‘ਤੇ ਡਾਂਸ ਕਰਦੇ ਹੋਏ ਅਦਾਕਾਰਾ ਅਤੇ ਆਪਣੀ ਪਤਨੀ ਪ੍ਰਿਯੰਕਾ ਚੋਪੜਾ ਦੀ ਨਕਲ ਉਤਾਰ ਰਹੇ ਹਨ । ਦੋਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਪ੍ਰਿਯੰਕਾ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਉਨ੍ਹਾਂ ਨੇ ਨਿੱਕ ਜੋਨਸ ਨਾਲ ਵਿਆਹ ਕਰਵਾ ਲਿਆ ਸੀ ।

https://www.instagram.com/p/CAxOI-5n-IN/

ਅਦਾਕਾਰਾ ਪ੍ਰਿਯੰਕਾ ਚੋਪੜਾ ਨਿੱਕ ਜੋਨਸ ਦੇ ਨਾਲ ਵਿਆਹ ਤੋਂ ਬਾਅਦ ਆਪਣੀ ਖੁਸ਼ਹਾਲ ਜ਼ਿੰਦਗੀ ਬਿਤਾ ਰਹੀ ਹੈ ।ਦੋਵਾਂ ਦੀ ਉਮਰ 'ਚ ਵੱਡਾ ਫਰਕ ਹੈ, ਜਿਸ ਨੂੰ ਲੈ ਕੇ ਲੋਕਾਂ ਨੇ ਕਈ ਵਾਰ ਪ੍ਰਿਯੰਕਾ ਨੂੰ ਵਿਆਹ ਦੇ ਮੌਕੇ 'ਤੇ ਟਰੋਲ ਵੀ ਕੀਤਾ ਸੀ। ਇੱਕ ਸਾਲ ਪਹਿਲਾਂ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਨੇ ਜੋਸ਼ਪੁਰ ਦੇ ਉਮੇਦ ਭਵਨ ਵਿੱਚ ਸ਼ਾਹੀ ਢੰਗ ਨਾਲ ਵਿਆਹ ਕੀਤਾ ਸੀ ।

https://www.instagram.com/p/CAqUqW3De4V/

ਪਿਛਲੇ ਸਾਲ 1 ਤੇ 2 ਦਸੰਬਰ ਨੂੰ ਇਸ ਜੋੜੀ ਦਾ ਵਿਆਹ ਹੋਇਆ ਸੀ । ਇਹਨਾਂ ਚਾਰ ਦਿਨਾਂ ਵਿੱਚ ਨਿੱਕ ਤੇ ਪ੍ਰਿਯੰਕਾ ਨੇ ਤਿੰਨ ਕਰੋੜ ਰੁਪਏ ਖਰਚ ਕਰ ਦਿੱਤੇ ਸਨ ।  ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਿਯੰਕਾ ਤੇ ਨਿੱਕ ਦਾ ਵਿਆਹ 2018 ਦੇ ਸਭ ਤੋਂ ਚਰਚਿਤ ਵਿਆਹਾਂ ਵਿੱਚੋਂ ਇੱਕ ਸੀ ।

Related Post