ਅੱਜ ਹੈ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਨਿਕ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ

By  Shaminder July 18th 2020 10:58 AM

ਅੱਜ ਪ੍ਰਿਯੰਕਾ ਚੋਪੜਾ ਦਾ ਜਨਮ ਦਿਨ ਹੈ । ਇਸ ਅਦਾਕਾਰਾ ਨੇ ਬਾਲੀਵੁੱਡ ਹੀ ਨਹੀਂ ਹਾਲੀਵੁੱਡ ‘ਚ ਵੀ ਆਪਣੀ ਅਦਾਕਾਰੀ ਦੇ ਨਾਲ ਖ਼ਾਸ ਜਗ੍ਹਾ ਬਣਾਈ ਹੈ । ਉਹ ਹਾਲੀਵੁੱਡ ਦੇ ਕਈ ਪ੍ਰਾਜੈਕਟਸ ‘ਚ ਵੀ ਨਜ਼ਰ ਆ ਚੁੱਕੇ ਹਨ । ਉਨ੍ਹਾਂ ਨੇ ਪਿਟਬੁਲ ਦੇ ਨਾਲ ਇੱਕ ਗੀਤ ਵੀ ਕੀਤਾ ਸੀ । ਅੱਜ ਅਸੀਂ ਤੁਹਾਨੂੰ ਪ੍ਰਿਯੰਕਾ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਲਵ ਸਟੋਰੀ ਬਾਰੇ ਦੱਸਾਂਗੇ । ਅਦਾਕਾਰਾ ਨੇ 2018 ‘ਚ ਨਿਕ ਜੋਨਸ ਨਾਲ ਵਿਆਹ ਕਰਵਾ ਲਿਆ ਸੀ ।

https://www.instagram.com/p/CCkkro8jsg7/

ਪਰ ਦੋਵਾਂ ਦੀ ਉਮਰ ‘ਚ ਵੱਡੇ ਫਰਕ ਨੂੰ ਲੈ ਕੇ ਅਦਾਕਾਰਾ ਨੂੰ ਕਈ ਵਾਰ ਟ੍ਰੋਲਰਸ ਦਾ ਸਾਹਮਣਾ ਵੀ ਕਰਨਾ ਪਿਆ ਸੀ । ਜਿਸ ਤੋਂ ਨਿਕ ਨੇ ਖੁਦ ਟ੍ਰੋਲਰਸ ਨੂੰ ਇਸ ਮਾਮਲੇ ‘ਚ ਜਵਾਬ ਦਿੱਤਾ ਸੀ ।ਵਿਆਹ ਦੇ ਬਾਅਦ ਸਾਹਮਣੇ ਆਈ ਪ੍ਰਿਅੰਕਾ ਤੇ ਨਿਕ ਦੀ ਲਵ ਸਟੋਰੀ ਬਹੁਤ ਹੀ ਦਿਲਚਸਪ ਤੇ ਫ਼ਿਲਮੀ ਨਿਕਲੀ।

https://www.instagram.com/p/CCJ3d38jOM1/

ਮੰਨਿਆ ਜਾਂਦਾ ਹੈ ਕਿ ਪ੍ਰਿਯੰਕਾ ਤੇ ਨਿਕ ਦੇ ਰਿਸ਼ਤੇ ਦੀ ਸ਼ੁਰੂਆਤ 2017 ਦੇ ਸੈੱਟ ਗਾਲਾ ਇਵੈਂਟ ਤੋਂ ਹੋਈ ਸੀ, ਜਿੱਥੇ ਰੈੱਡ ਕਾਪਰੇਟ 'ਤੇ ਉਹ ਪਹਿਲੀ ਵਾਰ ਨਿਕ ਦੇ ਨਾਲ ਨਜ਼ਰ ਆਈ ਸੀ। ਨਿਕ ਇਸ ਤੋਂ ਪਹਿਲਾਂ ਹੀ ਪ੍ਰਿਯੰਕਾ ਨੂੰ ਮਨ ਹੀ ਮਨ ਆਪਣਾ ਦਿਲ ਦੇ ਬੈਠੇ ਸੀ।

https://www.instagram.com/p/CB8jab0j_5I/

ਦਰਅਸਲ ਦ ਵੈਨਿਟੀ ਫੇਅਰ ਆਸਕਰਸ ਪਾਰਟੀ 'ਚ ਨਿਕ ਨੇ ਪਹਿਲੀ ਵਾਰ ਪ੍ਰਿਯੰਕਾ ਨੂੰ ਦੇਖਿਆ ਤੇ ਫ਼ਿਦਾ ਹੋ ਗਏ ਸੀ। ਇਹ ਇਵੈਂਟ 2017 ਦੀ ਚਰਚਿਤ ਸੈੱਟ ਗਾਲਾ ਤੋਂ ਕੁਝ ਮਹੀਨੇ ਪਹਿਲਾਂ ਹੋਈ ਸੀ।

 

 

 

Related Post