ਲਾਈਵ ਚੈਟ ’ਚ ਪ੍ਰਿਯੰਕਾ ਚੋਪੜਾ ਦੇ ਪਤੀ ਨੇ ਕੀਤੀ ਅਜਿਹੀ ਹਰਕਤ, ਗੁੱਸੇ ਵਿੱਚ ਲਾਲ ਪੀਲੀ ਹੋਈ ਪ੍ਰਿਯੰਕਾ, ਵੀਡੀਓ ਵਾਇਰਲ

By  Rupinder Kaler April 20th 2020 12:34 PM

ਪ੍ਰਿਯੰਕਾ ਚੋਪੜਾ ਏਨੀਂ ਦਿਨੀਂ ਆਪਣੇ ਪਤੀ ਨਿਕ ਜੋਨਸ ਦੇ ਨਾਲ ਹੋਰ ਲੋਕਾਂ ਵਾਂਗ ਘਰ ਵਿੱਚ ਲਾਕਡਾਊਨ ਹੈ । ਪਰ ਇਸ ਦੇ ਬਾਵਜੂਦ ਪਿਯੰਕਾ ਅਤੇ ਨਿਕ ਦੀ ਕੈਮਿਸਟਰੀ ਅਤੇ ਰੋਮਾਂਸ ਦੀ ਚਰਚਾ ਹਰ ਰੋਜ਼ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ । ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ਤੇ ਪ੍ਰਿਯੰਕਾ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਨਿਕ ਦੀ ਇੱਕ ਹਰਕਤ ਤੇ ਏਨਾਂ ਗੁੱਸੇ ਵਿੱਚ ਆਉਂਦੀ ਹੈ ਕਿ ਉਸ ਦਾ ਗੁੱਸਾ ਉਸ ਦੇ ਚਿਹਰੇ ਤੇ ਸਾਫ ਦਿਖਾਈ ਦੇ ਜਾਂਦਾ ਹੈ ।

https://www.instagram.com/p/B_FOJYGh8CU/

ਪ੍ਰਿਯੰਕਾ ਚੋਪੜਾ ਦਾ ਇਹ ਰੀਐਕਸ਼ਨ ਇੰਟਰਨੈਟ ‘ਤੇ ਬਹੁਤ ਵਾਇਰਲ ਹੋ ਰਿਹਾ ਹੈ। ਦੇਸੀ ਗਰਲ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਸ਼ੇਅਰ ਕਰ ਰਹੇ ਹਨ। ਹਾਲ ਹੀ ‘ਚ ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਲਾਈਵ ਕੀਤਾ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਸ ਮਹਾਂਮਾਰੀ ਬਾਰੇ ਜਾਗਰੂਕ ਕਰਨ ਲਈ ਕੰਮ ਕਰ ਰਹੀ ਹੈ।

https://www.instagram.com/p/B-91c-Dh7ks/

ਇਸ ਵਾਇਰਲ ਵੀਡੀਓ ਕਲਿੱਪ ‘ਚ ਤੁਸੀਂ ਵੇਖ ਸਕਦੇ ਹੋ ਕਿ ਪੀਸੀ ਦੇ ਲਾਈਵ ਦੌਰਾਨ ਉਸ ਦਾ ਪਾਲਤੂ ਕੁੱਤਾ ਨਿਕ ਜੋਨਸ ਨਾਲ ਮਸਤੀ ਕਰ ਰਿਹਾ ਹੈ ਤੇ ਪਿੱਛੇ ਭਾਂਡੇ ਡਿੱਗਣ ਦੀ ਆਵਾਜ਼ ਆਉਂਦੀ ਹੈ। ਜਿਸ ਤੋਂ ਬਾਅਦ ਪ੍ਰਿਯੰਕਾ ਚੋਪੜਾ ਦਾ ਰੀਐਕਸ਼ਨ ਦੇਖਣ ਲਾਇਕ ਹੈ। ਇਸ ਦੌਰਾਨ ਪੀਸੀ ਕੁਝ ਦੇਰ ਲਈ ਚੁੱਪ ਹੋ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਪ੍ਰਿਯੰਕਾ ਚੋਪੜਾ ਨਿਕ ਜੋਨਸ ਦੀ ਇਸ ਹਰਕਤ ਕਰਕੇ ਉਸ ਤੋਂ ਨਾਰਾਜ਼ ਹੋ ਗਈ ਹੈ।

https://www.instagram.com/p/B_CjGmxh8HL/

Related Post