ਇਸ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ ਪ੍ਰਿਯੰਕਾ ਚੋਪੜਾ ਦੇ ਪਤੀ ਨਿੱਕ ਜੋਨਸ …!

By  Rupinder Kaler October 3rd 2019 11:37 AM -- Updated: October 3rd 2019 11:38 AM

ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ ਕੌਮਾਂਤਰੀ ਪੱਧਰ ਦੇ ਗਾਇਕ ਤੇ ਅਦਾਕਾਰ ਹਨ । ਵਿਦੇਸ਼ ਵਿੱਚ ਉਹ ਪਾਪੂਲਰ ਤਾਂ ਹੈ ਹੀ ਹੁਣ ਉਹ ਭਾਰਤ ਵਿੱਚ ਵੀ ਮਸ਼ਹੂਰ ਹੋ ਰਹੇ ਹਨ । ਹਾਲ ਹੀ ਵਿੱਚ ਨਿੱਕ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕੁਝ ਅਜਿਹੇ ਖੁਲਾਸੇ ਕੀਤੇ ਹਨ, ਜਿਨ੍ਹਾਂ ਬਾਰੇ ਜਾਣਕੇ ਤੁਸੀਂ ਵੀ ਹੈਰਾਨ ਹੋ ਜਾਓਗੇ । ਦਰਅਸਲ ਨਿੱਕ ਬਚਪਨ ਤੋਂ ਹੀ ਇੱਕ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ ।

https://www.instagram.com/p/B27fY5Yj0qn/

ਇੱਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ 13 ਸਾਲ ਦੀ ਉਮਰ ਵਿੱਚ ਟਾਈਪ 1 ਡਾਈਬੀਟੀਜ ਹੋ ਗਈ ਸੀ । ਨਿੱਕ ਨੇ ਦੱਸਿਆ ਕਿ ‘ਪਹਿਲਾਂ ਉਸ ਨੂੰ ਇਸ ਬਿਮਾਰੀ ਦਾ ਪਤਾ ਨਹੀਂ ਸੀ, ਜਿਸ ਕਰਕੇ ਉਸ ਨੂੰ ਲੱਗਿਆ ਕਿ ਉਹ ਮਰਨ ਵਾਲਾ ਹੈ ।ਇਸ ਤੋਂ ਬਾਅਦ ਮੈਂ ਆਪਣੇ ਮਾਤਾ ਪਿਤਾ ਨੂੰ ਪੁੱਛਿਆ ਕਿ ਮੈਂ ਠੀਕ ਹੋ ਜਾਵਾਂਗਾ ।

https://www.instagram.com/p/B15NncFjr0p/

ਇਸ ਵਜ੍ਹਾ ਕਰਕੇ ਮੈਂ ਬਹੁਤ ਪਰੇਸ਼ਾਨ ਸੀ ਤੇ ਡਰਿਆ ਹੋਇਆ ਸੀ । ਮੇਰੀ ਪੂਰੀ ਜ਼ਿੰਦਗੀ ਹੀ ਬਦਲ ਗਈ ਸੀ’ । ਨਿੱਕ ਨੇ ਦੱਸਿਆ ਕਿ ‘ਜੇਕਰ ਮੇਰੀ ਬਿਮਾਰੀ ਦਾ ਪਹਿਲਾਂ ਪਤਾ ਨਾ ਲੱਗਦਾ ਤਾਂ ਮੈਂ ਕੋਮਾ ਵਿੱਚ ਚਲਾ ਜਾਂਦਾ ।

https://www.instagram.com/p/BzgT7DUnNXC/

ਨਿੱਕ ਨੇ ਦੱਸਿਆ ਕਿ ਉਹਨਾਂ ਨੂੰ ਹੌਲੀ ਹੌਲੀ ਪਤਾ ਲੱਗ ਗਿਆ ਕਿ ਇਸ ਬਿਮਾਰੀ ਨੂੰ ਮੈਨੇਜ ਕੀਤਾ ਜਾ ਸਕਦਾ ਹੈ’ । ਭਾਵੇਂ ਨਿੱਕ ਇਸ ਬਿਮਾਰੀ ਤੋਂ ਗ੍ਰਸਤ ਹਨ ਪਰ ਉਹਨਾਂ ਨੇ ਇਸ ਨੂੰ ਮੈਨੇਜ ਕਰਨਾ ਸਿੱਖ ਲਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨਿੱਕ ਨੇ ਪ੍ਰਿਯੰਕਾ ਨਾਲ ਪਿਛਲੇ ਸਾਲ ਵਿਆਹ ਕਰਵਾਇਆ ਸੀ ।

Related Post