ਬਚਪਨ ’ਚ ਪ੍ਰਿਯੰਕਾ ਚੋਪੜਾ ਨੂੰ ਘਰ ’ਚ ਹਰ ਕੋਈ ਬੁਲਾਉਂਦਾ ਸੀ ‘ਕਾਲੀ-ਕਾਲੀ’, ਗੋਰੇ ਹੋਣ ਲਈ ਉਠਾਇਆ ਸੀ ਇਹ ਕਦਮ …!

By  Rupinder Kaler June 11th 2020 12:53 PM

ਪ੍ਰਿਯੰਕਾ ਚੋਪੜਾ ਬਾਲੀਵੁੱਡ ਦੀ ਉਹ ਅਦਾਕਾਰਾ ਹੈ ਜਿਸ ਦੇ ਚਰਚੇ ਦੇਸ਼ ਵਿੱਚ ਹੀ ਨਹੀਂ ਵਿਦੇਸ਼ ਵਿੱਚ ਵੀ ਹੁੰਦੇ ਹਨ । ਹਾਲੀਵੁੱਡ ਫ਼ਿਲਮਾਂ ਵਿੱਚ ਵੀ ਪ੍ਰਿਯੰਕਾ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ । ਪ੍ਰਿਯੰਕਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਉਸ ਦੇ ਪਰਿਵਾਰ ਵਾਲੇ ਉਸ ਦੇ ਕਾਲੇ ਰੰਗ ਨੂੰ ਲੈ ਕੇ ਗੱਲਾਂ ਕਰਦੇ ਹੁੰਦੇ ਸਨ । ਪ੍ਰਿਯੰਕਾ ਨੇ ਦੱਸਿਆ ਕਿ ‘ਉਸ ਦੇ ਕਜ਼ਨ ਉਸ ਨੂੰ ਕਾਲੀ ਕਾਲੀ ਕਹਿ ਕੇ ਬੁਲਾਉਂਦੇ ਸਨ ।

https://www.instagram.com/p/CAf9VMrjO_p/

ਪ੍ਰਿਯੰਕਾ ਨੇ ਦੱਸਿਆ ਕਿ ਉਸ ਦੇ ਸਾਰੇ ਕਜ਼ਨ ਗੋਰੇ ਰੰਗ ਦੇ ਸਨ ।ਸਿਰਫ਼ ਘਰ ਵਿੱਚ ਮੈਂ ਹੀ ਸੀ ਜਿਸ ਦਾ ਰੰਗ ਸਾਂਵਲਾ ਸੀ ।ਮੇਰਾ ਰੰਗ ਮੇਰੇ ਡੈਡ ਤੇ ਗਿਆ ਸੀ । ਮੇਰੇ ਪੰਜਾਬੀ ਪਰਿਵਾਰ ਵਿੱਚ ਮੈਨੂੰ ਹਰ ਕੋਈ ਕਾਲੀ ਕਹਿੰਦਾ ਸੀ । 13 ਸਾਲ ਦੀ ਉਮਰ ਵਿੱਚ ਮੈਂ ਫੇਅਰਨੈੱਸ ਕਰੀਮ ਨਾਲ ਆਪਣਾ ਰੰਗ ਸਾਫ ਕਰਨ ਦੀ ਕੋਸ਼ਿਸ਼ ਕੀਤੀ ਸੀ’। ਪ੍ਰਿਯੰਕਾ ਨੇ ਦੱਸਿਆ ਕਿ ‘ਮੈਂ ਜਦੋਂ ਇੰਡਸਟਰੀ ਵਿੱਚ ਕਦਮ ਰੱਖਿਆ ਸੀ ਤਾਂ ਮੈਨੂੰ ਪਤਾ ਸੀ ਕਿ ਮੈਂ ਸੋਹਣੀ ਹਾਂ, ਪਰ ਮੈਂ ਫੇਅਰਨੈੱਸ ਕਰੀਮ ਦਾ ਵਿਗਿਆਪਨ ਨਹੀਂ ਕਰਨਾ ।

https://www.instagram.com/p/B__v-lRD0U4/

ਫਿਰ ਮੈਂ ਸੋਚਿਆ ਇਹ ਤਾਂ ਗਲਤ ਹੈ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਿਯੰਕਾ ਫਿਲਹਾਲ ਕੋਈ ਵੀ ਬਾਲੀਵੁੱਡ ਫ਼ਿਲਮ ਨਹੀਂ ਕਰ ਰਹੀ ਉਸ ਦਾ ਪੂਰਾ ਧਿਆਨ ਹਾਲੀਵੁੱਡ ਵਿੱਚ ਜਗ੍ਹਾ ਬਨਾਉਣ ਵੱਲ ਹੈ ।

https://www.instagram.com/p/B_02JeIDRXR/

Related Post