ਖ਼ਾਸ ਫਾਰਮੂਲੇ ਨਾਲ ਪ੍ਰਿਯੰਕਾ ਚੋਪੜਾ ਨੇ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਬਣਾਇਆ ਕਾਮਯਾਬ, ਇੰਟਰਵਿਊ 'ਚ ਕੀਤਾ ਖੁਲਾਸਾ

By  Aaseen Khan November 1st 2019 12:44 PM

ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਾਸ ਜਿੰਨ੍ਹਾਂ ਦੇ ਵਿਆਹ ਨੂੰ ਅਗਲੇ ਮਹੀਨੇ ਪੂਰਾ ਇੱਕ ਸਾਲ ਹੋ ਜਾਵੇਗਾ। ਵਿਆਹ ਤੋਂ ਬਾਅਦ ਹੀ ਇਹ ਜੋੜਾ ਆਪਣੇ ਆਪਣੇ ਕੰਮ 'ਚ ਕਾਫੀ ਰੁੱਝਿਆ ਹੋਇਆ ਹੈ ਤੇ ਇੱਕ ਦੂਜੇ ਨੂੰ ਸਮਾਂ ਵੀ ਦੇ ਰਿਹਾ ਹੈ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਅਲੱਗ ਅਲੱਗ ਕੰਮ ਹੋਣ ਦੇ ਬਾਵਜੂਦ ਦੋਨਾਂ ਨੇ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਕਿਸ ਤਰ੍ਹਾਂ ਸਫਲ਼ ਕੀਤਾ ਹੈ ਤਾਂ ਇਸ ਬਾਰੇ ਪ੍ਰਿਯੰਕਾ ਚੋਪੜਾ ਨੇ ਹਾਲ ਹੀ 'ਚ ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਖੁਲਾਸਾ ਕੀਤਾ ਹੈ।

 

View this post on Instagram

 

My everything ❤️ #karwachauth

A post shared by Priyanka Chopra Jonas (@priyankachopra) on Oct 18, 2019 at 2:02am PDT

ਪ੍ਰਿਯੰਕਾ ਦਾ ਕਹਿਣਾ ਹੈ ਕਿ ਨਿੱਕ ਨੇ ਇਸ ਜ਼ਿੰਦਗੀ ਨੂੰ ਕਾਮਯਾਬੀ ਨਾਲ ਜਿਉਣ ਲਈ ਇੱਕ ਖ਼ਾਸ ਫਾਰਮੂਲਾ ਅਪਣਾਇਆ ਹੈ। ਉਹਨਾਂ ਇੰਟਰਵਿਊ 'ਚ ਦੱਸਿਆ,'ਪ੍ਰੋਫੈਸ਼ਨਲ ਅਤੇ ਨਿੱਜੀ ਜ਼ਿੰਦਗੀ ਨੂੰ ਸੰਤੁਲਿਤ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ। ਮੈਨੂੰ ਮਾਣ ਹੈ ਕਿ ਮੈਂ ਅਜਿਹੇ ਵਿਅਕਤੀ ਨਾਲ ਵਿਆਹ ਕਰਵਾਇਆ ਜਿਹੜਾ ਮੇਰੀਆਂ ਭਾਵਨਾਵਾਂ ਨੂੰ ਸਮਝਦਾ ਹੈ। ਇਹ ਹੀ ਵਜ੍ਹਾ ਕਰਕੇ ਮੈਨੂੰ ਉਹਨਾਂ ਨਾਲ ਪਿਆਰ ਹੋਇਆ। ਸਾਡੇ ਦੋਨਾਂ ਲਈ ਕੰਮ ਬਹੁਤ ਜ਼ਰੂਰੀ ਹੈ। ਅਸੀਂ ਦੋਨੋਂ ਹੀ ਅਜਿਹੇ ਪਿਛੋਕੜ ਤੋਂ ਆਉਂਦੇ ਹਾਂ ਜਿਸ ਨਾਲ ਸਾਡੇ ਪ੍ਰੋਫੈਸ਼ਨ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ। ਅਸੀਂ ਦੋਨਾਂ ਨੇ ਹੀ ਇਸ ਮੁਕਾਮ 'ਤੇ ਪਹੁੰਚਣ ਲਈ ਮਿਹਨਤ ਕੀਤੀ ਹੈ। ਇਸ ਲਈ ਅਸੀਂ ਦੋਨੋਂ ਇੱਕ ਦੂਜੇ ਨੂੰ ਪੂਰੀ ਸਪੋਰਟ ਕਰਦੇ ਹਾਂ''।

ਇਸ ਤੋਂ ਅੱਗੇ ਪ੍ਰਿਯੰਕਾ ਨੇ ਦੱਸਿਆ ਕਿ ਨਿੱਕ ਕਿਹੜੇ ਖ਼ਾਸ ਨਿਯਮ ਅਪਣਾਉਂਦੇ ਹਨ,ਉਹਨਾਂ ਕਿਹਾ,'ਨਿੱਕ ਤੇ ਮੈਂ ਇੱਕ ਦੂਜੇ ਨੂੰ ਦੇਖੇ ਬਿਨਾਂ ਇੱਕ ਦੋ ਹਫ਼ਤਿਆਂ ਤੋਂ ਵੱਧ ਨਹੀਂ ਰਹਿ ਸਕਦੇ। ਅਸੀਂ ਦੁਨੀਆ ਦੇ ਕਿਸ ਵੀ ਕੋਨੇ 'ਚ ਹੋਈਏ ਇੱਕ ਦੂਜੇ ਦੇ ਸੰਪਰਕ 'ਚ ਰਹਿੰਦੇ ਹਾਂ ਅਤੇ ਵੀਡੀਓ ਕੌਲ ਵੀ ਕਰਦੇ ਹਾਂ। ਆਪਣੀ ਜ਼ਿੰਦਗੀ 'ਚ ਦੂਜੇ ਵਿਅਕਤੀ ਨੂੰ ਸ਼ਾਮਿਲ ਕਰਨ ਲਈ ਕੋਸ਼ਿਸ਼ ਕਰਨਾ ਜ਼ਰੂਰੀ ਹੈ ਅਤੇ ਅਸੀਂ ਉਹ ਹੀ ਕਰਦੇ ਹਾਂ'।

ਹੋਰ ਵੇਖੋ : ਸੰਘਰਸ਼ ਦੇ ਦਿਨਾਂ 'ਚ ਇਸ ਮਹਿਲਾ ਦੇ ਕਵਾਰਟਰ ਦੀ ਬਾਲਕੋਨੀ 'ਚ ਰਿਹਾ ਕਰਦੇ ਸੀ ਧਰਮਿੰਦਰ, ਰੱਖੜੀ 'ਤੇ ਯਾਦ ਕਰ ਹੋਏ ਭਾਵੁਕ

 

View this post on Instagram

 

That kinda day.. ?❤️???#husbandappreciation

A post shared by Priyanka Chopra Jonas (@priyankachopra) on Jun 18, 2019 at 7:30pm PDT

ਦੱਸ ਦਈਏ ਦੋਨਾਂ ਦਾ ਵਿਆਹ ਪਿਛਲੇ ਸਾਲ ਰਾਜਸਥਾਨ ਦੇ ਜੋਧਪੁਰ 'ਚ ਹੋਇਆ ਸੀ ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫੀ ਵਾਇਰਲ ਹੋਈਆਂ ਸਨ। ਹੁਣ ਵੀ ਦੋਨਾਂ ਨੂੰ ਅਕਸਰ ਹੀ ਇਕੱਠੇ ਦੇਖਿਆ ਜਾਂਦਾ ਰਹਿੰਦਾ ਹੈ।

Related Post