ਪ੍ਰਿਯੰਕਾ ਚੋਪੜਾ ਨੇ ਆਪਣੇ ਪਤੀ ਨਿੱਕ ਜੋਨਸ ਦੀ ਸ਼ੇਅਰ ਕੀਤੀ ਫਨੀ ਵੀਡੀਓ
Rupinder Kaler
December 17th 2019 05:15 PM
ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੇ ਪਤੀ ਨਿੱਕ ਜੋਨਸ ਦੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ । ਹਾਲ ਹੀ ਵਿੱਚ ਉਸ ਨੇ ਆਪਣੇ ਟਵਿੱਟਰ ਤੇ ਨਿੱਕ ਦਾ ਫਨੀ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਨਿੱਕ ਘੋੜੇ ਤੇ ਸਵਾਰ ਹੋੋਏ ਨਜ਼ਰ ਆ ਰਹੇ ਹਨ । ਇਹ ਵੀਡੀਓ ਹਾਲੀਵੁੱਡ ਦੀ ਫ਼ਿਲਮ ਦਾ ਹੈ । ਵੀਡੀਓ ਵਿੱਚ ਨਿੱਕ ਦੀ ਧਮਾਕੇਦਾਰ ਐਂਟਰੀ ਹੁੰਦੀ ਹੈ ਤੇ ਪਿੱਛੇ ਕੁਝ ਆਵਾਜ਼ਾਂ ਆ ਰਹੀਆਂ ਹਨ ‘ਜੀਜਾ ਜੀ ਆ ਗਏ … ਜੀਜਾ ਜੀ ਆ ਗਏ’ ਪ੍ਰਿਯੰਕਾ ਨੇ ਇਸ ਵੀਡੀਓ ਨੂੰ ਬਹੁਤ ਹੀ ਵਧੀਆ ਕੈਪਸ਼ਨ ਦਿੱਤਾ ਹੈ । 'When @nickjonas enters a room in India... ???? #NationalJiju