ਵਿਰਾਟ ਕੋਹਲੀ ਨੇ ਇਸ ਮਾਮਲੇ ਵਿੱਚ ਪ੍ਰਿਯੰਕਾ ਚੋਪੜਾ ਨੂੰ ਦਿੱਤੀ ਮਾਤ ….!

By  Rupinder Kaler July 2nd 2020 07:02 PM

ਇੰਸਟਾਗ੍ਰਾਮ ਰਿਚ ਲਿਸਟ 2020 ਜਾਰੀ ਹੋ ਗਈ ਹੈ । ਇਸ ਲਿਸਟ ਵਿੱਚ ਪ੍ਰਿਯੰਕਾ ਚੋਪੜਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਨੇ ਜਗ੍ਹਾ ਬਣਾਈ ਹੈ। ਇਸ ਲਿਸਟ ਵਿੱਚ ਸੈਲੀਬ੍ਰਿਟੀ ਅਤੇ ਉਹਨਾਂ ਦੇ ਪ੍ਰਸ਼ੰਸਕਾਂ ਤੇ ਉਹਨਾਂ ਵੱਲੋਂ ਸ਼ੇਅਰ ਕੀਤੀ ਪੋਸਟ ਦੀ ਕਮਾਈ ਦਾ ਬਿਓਰਾ ਦਿੱਤਾ ਗਿਆ ਹੈ । ਅਨੁਸ਼ਕਾ ਸ਼ਰਮਾ ਦੇ ਪਤੀ ਵਿਰਾਟ ਕੋਹਲੀ ਨੂੰ ਇਸ ਵਿਚ 26ਵੇਂ ਨੰਬਰ ‘ਤੇ ਜਗ੍ਹਾ ਮਿਲੀ ਹੈ। ਵਿਰਾਟ ਕੋਹਲੀ ਨੇ ਇਸ ਸੂਚੀ ਵਿੱਚ ਪ੍ਰਿਯੰਕਾ ਚੋਪੜਾ ਨੂੰ ਮਾਤ ਦੇ ਕੇ ਇਹ ਸਥਾਨ ਹਾਸਲ ਕੀਤਾ ਹੈ।

https://www.instagram.com/p/CB8jab0j_5I/

ਇਸ ਸੂਚੀ ਵਿਚ ਪ੍ਰਿਯੰਕਾ ਚੋਪੜਾ 28 ਵੇਂ ਨੰਬਰ ’ਤੇ ਹੈ। ਵਿਰਾਟ ਦੇ ਫਾਲੋਅਰਜ਼ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ 66.2 ਮਿਲੀਅਨ ਫਾਲੋਅਰਜ਼ ਨਾਲ 26ਵੇਂ ਨੰਬਰ ‘ਤੇ ਹੈ। ਉਹ ਆਪਣੀ ਇਕ ਇੰਸਟਾਗ੍ਰਾਮ ਪੋਸਟ ਲਈ 2.2 ਕਰੋੜ ਲੈਂਦਾ ਹੈ। ਪ੍ਰਿਯੰਕਾ ਚੋਪੜਾ ਅਤੇ ਵਿਰਾਟ ਕੋਹਲੀ ਦੀ ਕਮਾਈ ਵਿਚ ਕੋਈ ਜ਼ਿਆਦਾ ਅੰਤਰ ਨਹੀਂ ਹੈ। ਦੱਸ ਦੇਈਏ ਕਿ ਇੰਸਟਾਗ੍ਰਾਮਰ ਰਿਚ ਲਿਸਟ 2020 ਵਿੱਚ ਹਾਲੀਵੁੱਡ ਦੇ ਐਗਰੀਗੇਟਰ ਡਵੇਨ ਜੌਨਸਨ ਪਹਿਲੇ ਨੰਬਰ ਤੇ ਹਨ।

https://www.instagram.com/p/CCI3x9Yl8xu/

ਜਦੋਂਕਿ ਕਾਇਲੀ ਜੇਨਰ ਨੂੰ ਦੂਜੇ ਨੰਬਰ ਤੇ ਜਗ੍ਹਾ ਮਿਲੀ ਹੈ। ਚੋਟੀ ਦੀਆਂ 10 ਸੂਚੀ ਵਿਚ ਬੇਯੋਨਸੀ, ਸੇਲੀਨਾ ਗੋਮੇਜ਼, ਕਿਮ ਕਾਰਦਾਸ਼ੀਅਨ, ਜਸਟਿਨ ਬੀਬਰ, ਟੇਲਰ ਸਵਿਫਟ ਅਤੇ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਵਰਗੇ ਨਾਮ ਸ਼ਾਮਲ ਹਨ।

https://www.instagram.com/p/CBkQMfWFzIr/

Related Post