ਜਦੋਂ ਪ੍ਰਿਯੰਕਾ ਚੋਪੜਾ ਦੀ ਸੱਸ ਤੇ ਮਾਂ ਨੇ ਸ਼ੈਰੀ ਮਾਨ ਦੇ ਗਾਣੇ ’ਤੇ ਖੂਬ ਪਾਇਆ ਭੰਗੜਾ, ਪ੍ਰਿਯੰਕਾ ਦੀ ਸੱਸ ਦੇ ਜਨਮ ਦਿਨ ’ਤੇ ਖੂਬ ਹੋ ਰਹੀ ਹੈ ਵੀਡੀਓ ਵਾਇਰਲ

By  Rupinder Kaler July 13th 2020 04:01 PM

ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਪਹਿਚਾਣ ਬਣਾ ਚੁੱਕੀ ਅਦਾਕਾਰਾ ਪ੍ਰਿਯੰਕਾ ਚੋਪੜਾ ਹਮੇਸ਼ਾ ਚਰਚਾ ਵਿੱਚ ਬਣੀ ਰਹਿੰਦੀ ਹੈ । ਹਾਲ ਹੀ ਵਿੱਚ ਪ੍ਰਿਯੰਕਾ ਆਪਣੇ ਕੁਝ ਨਵੇਂ ਪ੍ਰੋਜੈਕਟਾਂ ਨੂੰ ਲੈ ਕੇ ਚਰਚਾ ਵਿੱਚ ਹੈ । ਪ੍ਰਿਯੰਕਾ ਨੇ ਅਮੇਜ਼ਨ ਪਰਾਈਮ ਨਾਲ ਕਰੋੜਾਂ ਦੀ ਡੀਲ ਕੀਤੀ ਹੈ । ਪ੍ਰਿਯੰਕਾ ਆਪਣੇ ਪਤੀ ਨਾਲ ਅਮਰੀਕਾ ਵਿੱਚ ਰਹਿ ਰਹੀ ਹੈ । ਪ੍ਰਿਯੰਕਾ ਨੇ ਨਿੱਕ ਜੋਨ ਦੀ ਮੰਮੀ ਤੇ ਆਪਣੀ ਸੱਸ ਨੂੰ ਉਹਨਾਂ ਦੇ ਜਨਮ ਦਿਨ ਤੇ ਬਹੁਤ ਹੀ ਪਿਆਰੇ ਮੈਸੇਜ ਨਾਲ ਵਿਸ਼ ਕੀਤਾ ਹੈ ।

https://www.instagram.com/p/CCkkro8jsg7/?utm_source=ig_embed

ਪ੍ਰਿਯੰਕਾ ਨੇ ਆਪਣੇ ਇੰਸਟਾਗਰਾਮ ਤੇ ਆਪਣੀ ਸੱਸ ਡੇਨਿਸ ਜੋਨਸ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਹੈਪੀ ਬਰਥਡੇਅ ਮੰਮਾ ਜੇ , ਮੈਂ ਤੁਹਾਡਾ ਧੰਨਵਾਦ ਕਰਦੀ ਹਾਂ, ਤੁਸੀਂ ਮੈਨੂੰ ਏਨਾਂ ਪਿਆਰ ਦਿੰਦੇ ਹੋ । ਮੈਂ ਖੁਸ਼ ਹਾਂ ਕਿ ਤੁਸੀਂ ਇੱਥੇ ਹੋ ਅਤੇ ਆਪਾਂ ਸਾਰੇ ਇਹ ਦਿਨ ਇੱਕਠੇ ਸੈਲੀਬ੍ਰੇਟ ਕਰ ਰਹੇ ਹਾਂ’ ।

https://www.instagram.com/p/CCkl64hHEYV/?utm_source=ig_web_copy_link

ਇੱਥੇ ਹੀ ਬਸ ਨਹੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਪ੍ਰਿਯੰਕਾ ਚੋਪੜਾ ਦੀ ਮਾਂ ਤੇ ਉਸ ਦੀ ਸੱਸ ਪੰਜਾਬੀ ਗਾਇਕ ਸ਼ੈਰੀ ਮਾਨ ਦੇ ਗਾਣੇ ਤੇ ਨੱਚ ਰਹੀਆਂ ਹਨ । ਇਸ ਵੀਡੀਓ ਨੂੰ ਪ੍ਰਿਯੰਕਾ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CCJ3d38jOM1/

Related Post