'ਪੰਮੀ ਪੋਹਲੀ' ਦੀ ਜੋੜੀ ਨੇ ਦਿੱਤੇ ਹਨ ਕਈ ਹਿੱਟ ਪੰਜਾਬੀ ਗੀਤ, ਇਸ ਗਾਣੇ ਨਾਲ ਪ੍ਰੋਮਿਲਾ ਪੰਮੀ ਬਣੀ ਹਿੱਟ ਗਾਇਕਾ 

By  Rupinder Kaler June 28th 2019 04:11 PM

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਜਦੋਂ ਵੀ ਦੋਗਾਣਾ ਜੋੜੀਆਂ ਦੀ ਗੱਲ ਹੁੰਦੀ ਹੈ ਉਦੋਂ 'ਪੰਮੀ ਪੋਹਲੀ' ਦੀ ਜੋੜੀ ਦਾ ਜ਼ਿਕਰ ਸਭ ਤੋਂ ਪਹਿਲਾਂ ਹੁੰਦਾ ਹੈ । ਇਸ ਜੋੜੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਸੈਂਕੜੇ ਹਿੱਟ ਗਾਣੇ ਦਿੱਤੇ ਹਨ । ਇਸ ਆਰਟੀਕਲ ਵਿੱਚ ਤੁਹਾਨੂੰ  ਗਾਇਕਾ ਪ੍ਰੋਮਿਲਾ ਪੰਮੀ ਦੇ ਜੀਵਨ ਤੋਂ ਜਾਣੂ ਕਰਾਵਾਂਗੇ । ਪੰਮੀ ਦਾ ਪੂਰਾ ਨਾਂ ਪ੍ਰੋਮਿਲਾ ਦੇਵੀ ਹੈ । ਪ੍ਰੋਮਿਲਾ ਦਾ ਜਨਮ 8 ਦਸੰਬਰ, 1948 ਨੂੰ ਲੁਧਿਆਣਾ ਦੇ ਰਹਿਣ ਵਾਲੇ ਚਮਨ ਲਾਲ ਸ਼ਰਮਾ ਦੇ ਘਰ ਹੋਇਆ ਸੀ।

Promila Pammi Promila Pammi

ਪ੍ਰੋਮਿਲਾ ਪੰਮੀ  ਨੂੰ ਬਚਪਨ ਤੋਂ ਹੀ ਪੰਜਾਬੀ ਮਿਊਜ਼ਿਕ ਨਾਲ ਪਿਆਰ ਸੀ ਇਸ ਲਈ ਉਸ ਨੇ ਪੜ੍ਹਾਈ ਵੀ ਮਿਊਜ਼ਿਕ ਦੇ ਵਿਸ਼ੇ ਵਿੱਚ ਕੀਤੀ ਸੀ । ਸਕੂਲ ਦੀ ਪੜ੍ਹਾਈ ਤੋਂ ਬਾਅਦ ਪ੍ਰੋਮਿਲਾ ਪੰਮੀ ਨੇ  ਸੰਗੀਤ ਦੇ ਵਿਸ਼ੇ ਵਿੱਚ ਐੱਮ.ਏ. ਦੀ ਡਿਗਰੀ ਹਾਸਲ ਕੀਤੀ । ਸੰਗੀਤ ਦੀਆਂ ਬਾਰੀਕੀਆਂ ਸਿੱਖਣ ਲਈ ਲਈ ਪ੍ਰੋਮਿਲਾ ਪੰਮੀ ਨੇ  ਜਸਵੰਤ ਭੰਵਰਾ ਉਸਤਾਦ ਧਾਰਿਆ । ਗਾਇਕਾ ਸਵਰਨ ਲਤਾ ਤੋਂ ਵੀ ਪ੍ਰੋਮਿਲਾ ਪੰਮੀ ਨੇ ਬਹੁਤ ਕੁਝ ਸਿੱਖਿਆ । ਇਸ ਤੋਂ ਇਲਾਵਾ ਉਹਨਾਂ ਨੇ ਸੋਹਣ ਸਿੰਘ ਪਟਿਆਲਾ ਅਤੇ ਪੰਡਤ ਹਰੀਦੇਵ ਪਾਸੋਂ ਵੀ ਸੰਗੀਤ ਸਿੱਖਿਆ।

Promila Pammi Promila Pammi

ਸਭ ਤੋਂ ਪਹਿਲਾਂ ਪ੍ਰੋਮਿਲਾ ਪੰਮੀ ਨੇ ਗੁਰਚਰਨ ਪੋਹਲੀ ਨਾਲ ਗਾਣਾ ਰਿਕਾਰਡ ਕਰਵਾਇਆ ਸੀ । ਦੋਹਾਂ ਦੀ ਅਵਾਜ਼ ਵਿੱਚ ੧੯੬੬ ਵਿੱਚ ਐੱਚ.ਐੱਮ.ਵੀ. ਕੰਪਨੀ ਨੇ ਤਵਾ ਕੱਢਿਆ, ਇਸ ਗਾਣੇ ਦੇ ਬੋਲ ਸਨ । ਆਥਣ ਉੱਗਣ ਕਰੇਂ ਕਚੀਰਾ, ਲੜਦਾ ਉੱਠਦਾ ਬਹਿੰਦਾ,ਮੈਂ ਨਹੀਂ ਤੇਰੇ ਘਰ ਵੱਸਣਾ, ਵੇ ਤੂੰ ਨਿੱਤ ਦਾ ਸ਼ਰਾਬੀ ਰਹਿੰਦਾ। ਇਸ ਗਾਣੇ ਤੋਂ ਬਾਅਦ ਇਸ ਜੋੜੀ ਨੇ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦਿੱਤੇ । ਪੋਹਲੀ ਨਾਲ ਪੰਮੀ ਨੇ ਏਨੇਂ ਗਾਣੇ ਕੱਢੇ ਕਿ ਅਖ਼ੀਰ ਦੋਵੇਂ ਇੱਕ ਦੂਜੇ ਦੇ ਜੀਵਨ ਸਾਥੀ ਬਣ ਗਏ।

https://www.youtube.com/watch?v=RS-Q9ELFBic

ਇਸ ਜੋੜੀ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸਭ ਤੋਂ ਪਹਿਲਾਂ 'ਤੈਨੂੰ ਕਿਵੇਂ ਸਮਝਾਵਾਂ ਵੇ ਸ਼ਰਾਬਾਂ ਪੀਣਿਆਂ', 'ਜੰਗਲੀ ਕਬੂਤਰ ਨੇ ਮੇਰੀ ਗੁੱਤ 'ਤੇ ਆਲ੍ਹਣਾ ਪਾਇਆ', 'ਜਿਉਂਦੀ ਮੈਂ ਮਰ ਗਈ, ਕੱਢੀਆਂ ਜੇਠ ਨੇ ਗਾਲ਼ਾਂ' ਵਰਗੇ ਗਾਣੇ ਆਉਂਦੇ ਹਨ । ਪੋਹਲੀ ਤੋਂ ਬਿਨਾਂ ਪੰਮੀ ਦੀ ਹੋਰ ਗਾਇਕਾਂ ਨਾਲ ਸਹਿ- ਗਾਇਕਾ ਵਜੋਂ ਰਿਕਾਰਡਿੰਗ ਹੋਈ ਮਿਲਦੀ ਹੈ। ਇਨ੍ਹਾਂ ਵਿੱਚ ਰਮੇਸ਼ ਰੰਗੀਲਾ, ਇੰਦਰਜੀਤ ਸ਼ਰਮਾ, ਸੀਤਲ ਸਿੰਘ ਸੀਤਲ ਆਦਿ ਸ਼ਾਮਿਲ ਹਨ। ਪੰਜਾਬ ਵਿੱਚ ਆਏ ਕਾਲੇ ਦੌਰ ਦੇ ਦਰਮਿਆਨ ਪੰਮੀ ਆਪਣੇ ਪਤੀ ਗੁਰਚਰਨ ਪੋਹਲੀ ਨਾਲ ਅਮਰੀਕਾ ਚਲੀ ਗਈ ਅਤੇ ਇਹ ਉੱਥੇ ਹੀ ਸੈੱਟ ਹੋ ਗਏ।

Related Post