ਆਰਥਿਕ ਤੰਗੀ ਕਾਰਨ ਅਖ਼ਬਾਰ ਅਤੇ ਚਾਹ ਦੇ ਲਈ ਤਰਸਦੇ ਨਜ਼ਰ ਆਏ ਕਪਿਲ ਸ਼ਰਮਾ

By  Gourav Kochhar March 8th 2018 06:59 AM

Second video out of comedian kapil sharma new show: ਕਾਮੇਡਿਅਨ ਕਪਿਲ ਸ਼ਰਮਾ ਇੱਕ ਵਾਰ ਫਿਰ ਛੋਟੇ ਪਰਦੇ ਤੇ ਵਾਪਸੀ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ ਅਤੇ ਛੇਤੀ ਹੀ ਸੋਨੀ ਟੀ ਵੀ ਨਾਲ ਵਾਪਸੀ ਕਰਣ ਵਾਲੇ ਹਨ | ਕਪਿਲ ਦਾ ਇਹ ਨਵਾਂ ਸ਼ੋ ਉਨ੍ਹਾਂ ਦੇ ਪੁਰਾਣੇ ਸ਼ੋ ਤੋਂ ਕਾਫ਼ੀ ਵੱਖ ਹੋਵੇਗਾ| ਕਪਿਲ ਇੱਕ ਵਾਰ ਫਿਰ ਆਪਣੇ ਟੇਲੇਂਟ ਨਾਲ ਸਾਰਿਆ ਨੂੰ ਹਸਾਉਣ ਵਾਲੇ ਹਨ ਲੇਕਿਨ ਇਸ ਵਾਰ ਉਨ੍ਹਾਂ ਦੇ ਸ਼ੋ ਦੀ ਥੀਮ ਕਾਫ਼ੀ ਵੱਖ ਹੈ | ਕਪਿਲ ਦੇ ਇਸ ਨਵੇਂ ਸ਼ੋ ਦਾ ਨਾਮ ਫੈਮਿਲੀ ਟਾਇਮ ਵਿਦ ਕਪਿਲ ਸ਼ਰਮਾ ਅਤੇ ਹਾਲ ਹੀ ਚ ਇਸਦੇ ਨਵੇਂ ਪ੍ਰੋਮੋ ਨੂੰ ਰਿਲੀਜ ਕੀਤਾ ਗਿਆ | ਇਸ ਪ੍ਰੋਮੋ ਵਿੱਚ ਕਪਿਲ ਚਾਹ ਅਤੇ ਅਖਬਾਰ ਲਈ ਵੀ ਤਰਸਦੇ ਹੋਏ ਨਜ਼ਰ ਆਏ | ਕਪਿਲ ਦੇ ਸ਼ੋ ਦੇ ਪਰੋਮੋ ਦਾ ਵੀਡੀਓ ਦੇਖਣ ਲਈ ਲਿੰਕ ਤੇ ਕਲਿਕ ਕਰੋ :

Ek naya twist, ek naya safar... Par wahi @kapilsharma Fir hoga uske saath hansi ka safar shuru. #FamilyTimeWithKapilSharma jald hi sirf Sony Entertainment Television par.

A post shared by Sony Entertainment Television (@sonytvofficial) on Mar 6, 2018 at 2:30am PST

ਦੱਸਣ ਯੋਗ ਹੈ ਕਿ ਕਪਿਲ Kapil Sharma ਇੱਕ ਲੰਬੇ ਬ੍ਰੇਕ ਦੇ ਬਾਅਦ ਇਸ ਪ੍ਰੋਗਰਾਮ ਨਾਲ ਛੋਟੇ ਪਰਦੇ ਤੇ ਵਾਪਸੀ ਕਰ ਰਹੇ ਹਨ | ਇਹ ਛੋਟੇ ਪਰਦੇ ਉੱਤੇ ਕਪਿਲ ਦਾ ਤੀਜਾ ਸ਼ੋ ਹੈ | ਕਪਿਲ ਦਾ ਸਭਤੋਂ ਪਹਿਲਾ ਸ਼ੋ ਕਲਰਸ ਉੱਤੇ "ਕਾਮੇਡੀ ਨਾਇਟਸ ਵਿਦ ਕਪਿਲ" ਸੀ ਲੇਕਿਨ ਚੈਨਲ ਦੇ ਨਾਲ ਕੁੱਝ ਵਿਵਾਦਾਂ ਦੇ ਬਾਅਦ ਇਸ ਸ਼ੋ ਨੂੰ ਬੰਦ ਕਰ ਦਿੱਤਾ ਗਿਆ | ਇਸ ਤੋਂ ਬਾਅਦ ਕਪਿਲ ਦਾ ਦੂਜਾ ਸ਼ੋ ਸੌਨੀ ਚੈਨਲ ਤੇ "ਦ ਕਪਿਲ ਸ਼ਰਮਾ ਸ਼ੋ" ਨਾਮ ਤੋਂ ਸ਼ੁਰੂ ਹੋਇਆ ਸੀ ਲੇਕਿਨ ਪਿਛਲੇ ਸਾਲ ਕਪਿਲ ਦੀ ਤਬੀਅਤ ਵਿਗੜਨ ਦੇ ਬਾਅਦ ਉਨ੍ਹਾਂ ਦੇ ਇਸ ਸ਼ੋ ਨੂੰ ਵੀ ਬੰਦ ਕਰ ਦਿੱਤਾ ਗਿਆ| ਹੁਣ ਇਹ ਕਪਿਲ ਦਾ ਤੀਜਾ ਸ਼ੋ ਹੋਵੇਗਾ ਜੋ ਸੌਨੀ ਉੱਤੇ ਸ਼ੁਰੂ ਹੋਣ ਵਾਲਾ ਹੈ |

Here’s your chance to meet your favourite @kapilsharma and be a part of #FamilyTimeWithKapilSharma! Visit www.meetkapil.sonyliv.com NOW!

A post shared by Sony Entertainment Television (@sonytvofficial) on Feb 26, 2018 at 5:39am PST

ਕ੍ਰਿਸ਼ਨਾ ਅਭਿਸ਼ੇਕ ਜੋ ਕਪਿਲ ਦਾ ਸਾਥੀ ਕਾਮੇਡੀਅਨ ਹੈ, ਜਿਸ ਨੂੰ ਕਪਿਲ ਸ਼ਰਮਾ ਦਾ ਪ੍ਰਤੀਯੋਗੀ ਵੀ ਮੰਨਿਆ ਜਾਂਦਾ ਹੈ, ਉਨ੍ਹਾਂ ਨੇ ਵੀ ਕਪਿਲ ਨੂੰ ਸ਼ੁਭਕਾਮਨਾਵਾਂ ਦਿਤੀਆਂ | ਇਕ ਪ੍ਰਮੁੱਖ ਰੋਜ਼ਾਨਾ ਦੇ ਅਨੁਸਾਰ ਉਨ੍ਹਾਂ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਕਪਿਲ ਦਾ ਕਾਮੇਡੀ ਕਰਨ ਜਾਂ ਫਿਰ ਮਸ਼ਹੂਰ ਹਸਤੀਆਂ ਦੇ ਇੰਟਰਵਿਊ ਕਰਨ ਦੀ ਬਜਾਏ ਇੱਕ ਗੇਮ ਸ਼ੋ ਕਰਨ ਦਾ ਫੈਸਲਾ ਚੰਗਾ ਹੈ | ਕਪਿਲ ਹਮੇਸ਼ਾ ਨਵੇਂ ਤੇ ਤਾਜ਼ੇ ਕਾਨਸੈਪਟ ਨਾਲ ਆਉਂਦਾ ਹੈ | ਮੈਨੂੰ ਯਕੀਨ ਹੈ ਕਿ ਕਪਿਲ ਨੂੰ ਇਸ ਵਿਚ ਵੀ ਸਫਲਤਾ ਮਿਲੇਗੀ."

ਸੁਨਣ ਚ ਆਇਆ ਹੈ ਕਿ ਸ਼ੋ ਦਾ ਪ੍ਰਸਾਰਣ 25 ਮਾਰਚ (ਐਤਵਾਰ) 'ਤੋਂ ਸੋਨੀ ਟੀ ਵੀ ਤੇ ਸ਼ੁਰੂ ਕੀਤਾ ਜਾਵੇਗਾ| ਸਾਡੇ ਵੱਲੋ ਕਪਿਲ ਨੂੰ ਸ਼ੋ ਦੀ ਸਫ਼ਲਤਾ ਲਈ ਢੇਰੋਂ ਸ਼ੁਬ ਕਾਮਨਾਵਾਂ |

Laut kar aaraha hai @kapilsharma Sony Entertainment Television par, kuch alag lekar. Iss baar hasi ke alaava kuch aur bhi hai jo jayega dekar. Kya, kab aur kaise? Jaanne ke liye dekhte rahiye Sony Entertainment Television.

A post shared by Sony Entertainment Television (@sonytvofficial) on Feb 9, 2018 at 1:56am PST

Related Post