ਜੱਜਮੈਂਟ, ਬਰੇਨਵਾਸ਼, ਫੱਟੇ ਚੱਕ ਸਮੇਤ ਹੋਰ ਕਈ ਹਿੱਟ ਗਾਣੇ ਦੇਣ ਵਾਲੇ ਅੰਗਰੇਜ਼ ਅਲੀ ਇੱਕ ਹੋਰ ਹਿੱਟ ਗਾਣਾ ਲੈ ਕੇ ਆ ਰਹੇ ਹਨ । ‘ਪਰਾਊਡ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ 9 ਦਸੰਬਰ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਜਾਵੇਗਾ । ਅੰਗਰੇਜ਼ ਅਲੀ ਦੇ ਇਸ ਗਾਣੇ ਦੇ ਬੋਲ ਰੁਪਿੰਦਰ ਸੰਧੂ ਨੇ ਲਿਖੇ ਹਨ ਤੇ ਮਿਊਜ਼ਿਕ ਗੈਫੀ ਸਿੰਘ ਨੇ ਦਿੱਤਾ ਹੈ ।