ਪੀਟੀਸੀ ਪੰਜਾਬੀ ‘ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਸੌਂਗਸ ਆਫ਼ ਸਾਈਲੈਂਸ’

By  Shaminder April 1st 2020 03:43 PM

ਪੀਟੀਸੀ ਪੰਜਾਬੀ ‘ਤੇ ਹਰ ਹਫ਼ਤੇ ਤੁਹਾਨੂੰ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ ।ਇਸ ਹਫ਼ਤੇ ਵੀ ਇੱਕ ਨਵੀਂ ਕਹਾਣੀ ਤੁਹਾਨੂੰ ਵਿਖਾਈ ਜਾਵੇਗੀ ।‘ਸੌਂਗਸ ਆਫ਼ ਸਾਈਲੈਂਸ’ ਨਾਂਅ ਦੀ ਇਸ ਫ਼ਿਲਮ ‘ਚ ਇੱਕ ਅਜਿਹੀ ਕੁੜੀ ਦੀ ਕਹਾਣੀ ਨੂੰ ਵਿਖਾਇਆ ਜਾਵੇਗਾ । ਜੋ ਆਪਣੇ ਬਚਪਨ ‘ਚ ਸੰਗੀਤ ਦੀ ਸਿੱਖਿਆ ਦੇਣ ਵਾਲੀ ਟੀਚਰ ਦੀ ਭਾਲ ਕਰਦੀ ਹੈ । ਇਸ ਫ਼ਿਲਮ ਨੂੰ ਤਿੰਨ ਅਪ੍ਰੈਲ, ਦਿਨ ਸ਼ੁੱਕਰਵਾਰ, ਸ਼ਾਮ 8 ਵਜੇ ਵਿਖਾਇਆ ਜਾਵੇਗਾ ।

ਹੋਰ ਵੇਖੋ:ਪੀਟੀਸੀ ਬਾਕਸ ਆਫ਼ਿਸ ’ਤੇ ਦੇਖੋ ਪੰਜਾਬੀ ਫ਼ਿਲਮ ‘ਜੀ ਜਨਾਬ-2’

https://www.instagram.com/p/B-Wzdnzl3jz/

ਇਸ ਫ਼ਿਲਮ ‘ਚ ਉਹ ਕੁੜੀ ਆਪਣੀ ਮਿਊਜ਼ਿਕ ਟੀਚਰ ਨੁੰ ਲੱਭ ਵੀ ਲੈਂਦੀ ਹੈ । ਪਰ ਕੀ ਉਹ ਟੀਚਰ ਉਸ ਦੇ ਨਾਲ ਜਾਣ ਲਈ ਰਾਜ਼ੀ ਹੁੰਦੀ ਹੈ । ਆਖਿਰ ਅਜਿਹਾ ਕੀ ਹੁੰਦਾ ਹੈ ਕਿ ਉਸ ਟੀਚਰ ਦੇ ਨਾਲ ਉਸ ਕੁੜੀ ਦੇ ਘਰ ‘ਚ ਇਹ ਕੁਝ ਅਜਿਹੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਮਿਲੇਗਾ ਪੀਟੀਸੀ ਬਾਕਸ ਆਫ਼ਿਸ ਦੀ ਇਸ ਫ਼ਿਲਮ ‘ਸੌਂਗਸ ਆਫ਼ ਸਾਈਲੈਂਸ’ ‘ਚ ।

PTC Box OFfice PTC Box OFfice

ਦੱਸ ਦਈਏ ਕਿ ਹਰ ਹਫਤੇ ਪੀਟੀਸੀ ਵੱਲੋਂ ਇੱਕ ਨਵੀਂ ਸ਼ੌਰਟ ਫ਼ਿਲਮ ਵਿਖਾਈ ਜਾਂਦੀ ਹੈ ।ਇਨ੍ਹਾਂ ਸ਼ੋਰਟ ਫ਼ਿਲਮਾਂ ‘ਚ ਆਮ ਜ਼ਿੰਦਗੀ ਦੇ ਨਾਲ ਜੁੜੀਆਂ ਕਹਾਣੀਆਂ ਨੂੰ ਵਿਖਾਇਆ ਜਾਂਦਾ ਹੈ ।

 

Related Post