ਪੀਟੀਸੀ ਬਾਕਸ ਆਫਿਸ 'ਚ ਇਸ ਸ਼ੁੱਕਰਵਾਰ ਸ਼ਾਮ ਨੂੰ ਸੱਤ ਵਜੇ ਵੇਖੋ 'ਚਿੱਠੀ' ਫਿਲਮ

By  Shaminder December 5th 2018 03:31 PM

ਪੀਟੀਸੀ ਬਾਕਸ ਆਫਿਸ 'ਚ ਇਸ ਸ਼ੁੱਕਰਵਾਰ ਸ਼ਾਮ ਨੂੰ ਸੱਤ ਵਜੇ ਵੇਖੋ 'ਚਿੱਠੀ' ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਗੌਰਵ ਰਾਣਾ ਨੇ । ਇਸ ਫਿਲਮ ਦੀ ਕਹਾਣੀ ਬੇਹੱਦ ਦਿਲਚਸਪ ਹੈ ਅਤੇ ਇਸ ਫਿਲਮ 'ਚ ਕੰਮ ਕਰਨ ਵਾਲੇ ਕਲਾਕਾਰਾਂ ਨੇ ਵੀ ਫਿਲਮ 'ਚ ਬਿਹਤਰੀਨ ਅਦਾਕਾਰੀ ਕੀਤੀ ਹੈ । ਚਿੱਠੀ ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ ਜੋ ਇੱਕ ਚਰਨੋ ਨਾਂਅ ਦੀ ਕੁੜ੍ਹੀ ਨੂੰ ਬੇਹੱਦ ਚਾਹੁੰਦਾ ਹੈ ।ਲਾਡੀ ਇਸ ਫਿਲਮ 'ਚ ਇੱਕ ਅਜਿਹਾ ਕਿਰਦਾਰ ਹੈ ਜੋ ਸਭ ਨੂੰ ਪਿਆਰ ਅਤੇ ਵੱਡਿਆਂ ਦਾ ਆਦਰ ਸਤਿਕਾਰ ਕਰਦਾ ਹੈ ਉਸਦੇ ਵੱਡੇ ਭਰਾ ਦਾ ਨਾਂਅ ਚਰਨਾ ਹੈ ਅਤੇ ਜਿਸਦਾ ਬਹੁਤ ਹੀ ਦਿਆਲੂ ਸੁਭਾਅ ਦੀ ਮਾਲਕ ਕੁਲਰਾਜ ਨਾਂਅ ਦੀ ਕੁੜੀ ਨਾਲ ਵਿਆਹ ਹੋ ਜਾਂਦਾ ਹੈ ।

ਹੋਰ ਵੇਖੋ : ਪੀਟੀਸੀ ਬਾਕਸ ਆਫਿਸ ‘ਤੇ ਇਸ ਵਾਰ ਵੇਖੋ ਫ਼ਿਲਮ ਦਾ ਡਾਇਵੋਰਸ ਪਾਰਟੀ

https://www.youtube.com/watch?v=QFogiLEIKhc

ਵਿਆਹ ਤੋਂ ਬਾਅਦ ਚਰਨਾ ਆਪਣੇ ਕੰਮ ਦੇ ਸਿਲਸਿਲੇ 'ਚ ਕਲਕੱਤਾ ਚਲਾ ਜਾਂਦਾ ਹੈ । ਜਿਸ ਤੋਂ ਬਾਅਦ ਲਾਡੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ 'ਤੇ ਆ ਜਾਂਦੀ ਹੈ । ਕੁਲਰਾਜ ਲਾਡੀ ਨੂੰ ਆਪਣੇ ਪੁੱਤਰਾਂ ਵਾਂਗ ਸਮਝਦੀ ਹੈ । ਲਾਡੀ ਦਾ ਇੱਕ ਕੁੜੀ ਨਾਲ ਪਿਆਰ ਪੈ ਜਾਂਦਾ ਹੈ । ਜੋ ਕਿ ਉਸ ਦੀ ਭਾਬੀ ਦੇ ਪਿੰਡ ਦੀ ਹੀ ਹੁੰਦੀ ਹੈ ।ਉਹ ਆਪਣੀ ਭਰਜਾਈ ਨੂੰ ਆਪਣੇ ਦਿਲ ਦਾ ਹਾਲ ਦੱਸਦਾ ਹੈ ਅਤੇ ਉਸ ਦਾ ਵਿਆਹ ਕਰਵਾਉਣ ਲਈ ਕੁੜੀ ਦੇ ਮਾਪਿਆਂ ਨਾਲ ਗੱਲ ਕਰਨ ਲਈ ਕਹਿੰਦਾ ਹੈ ।

ਹੋਰ ਵੇਖੋ : ਪੀਟੀਸੀ ਬਾਕਸ ਆਫਿਸ ‘ਤੇ ਇਸ ਵਾਰ ਵੇਖੋ ਫਿਲਮ ‘ਗੁਨਾਹ’

ptc box offic ptc box offic

ਪਰ ਇੱਕ ਦਿਨ ਚਰਨਾ ਵਾਪਸ ਆਉਂਦਾ ਹੈ ਤਾਂ ਪੁਲਿਸ ਵਾਲੇ ਉਸ ਨੂੰ ਫੜ ਕੇ ਲੈ ਜਾਂਦੇ ਹਨ ਅਤੇ ਜੇਲ 'ਚ ਬੰਦ ਕਰ ਦਿੰਦੇ ਹਨ । ਕੁਝ ਦਿਨ ਬਾਅਦ ਉਹ ਜੇਲ੍ਹ ਚੋਂ ਹੀ ਆਪਣੀ ਪਤਨੀ ਕੁਲਰਾਜ ਨੂੰ ਚਿੱਠੀ ਲਿਖਦਾ ਹੈ । ਜਿਸ ਤੋਂ ਬਾਅਦ ਕੁਲਰਾਜ ਅਤੇ ਲਾਡੀ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ । ਆਖਿਰ ਚਰਨਾ ਉਸ ਚਿੱਠੀ 'ਚ ਕੀ ਲਿਖਦਾ ਹੈ ਕਿ ਦੋਨਾਂ ਦੀ ਜ਼ਿੰਦਗੀ ਹੀ ਬਦਲ ਜਾਂਦੀ ਹੈ ।

ptc box office ptc box office

ਆਖਿਰ ਉਸ ਚਿੱਠੀ 'ਚ ਅਜਿਹਾ ਕੀ ਹੁੰਦਾ ਹੈ ਇੱਕ ਹੱਸਦੀ ਵੱਸਦੀ ਕੁਲਰਾਜ ਦੀ ਜ਼ਿੰਦਗੀ 'ਚ ਗਮ ਭਰ ਜਾਂਦੇ ਨੇ । ਇਨ੍ਹਾਂ ਸਭ ਸਵਾਲਾਂ ਦੇ ਜਵਾਬ ਤੁਹਾਨੂੰ ਮਿਲਣਗੇ ਪੀਟੀਸੀ ਬਾਕਸ ਆਫਿਸ 'ਚਿੱਠੀ' 'ਚ । ਸੋ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ 'ਤੇ ਸ਼ੁੱਕਰਵਾਰ ਸ਼ਾਮ ਨੂੰ ਸੱਤ ਵਜੇ।ਜੇ ਕਿਸੇ ਕਾਰਨ ਤੁਸੀਂ ਇਹ ਫਿਲਮ ਨਹੀਂ ਵੇਖ ਪਾਉਂਦੇ ਤਾਂ ਇਸ ਦਾ ਮੁੜ ਤੋਂ ਪ੍ਰਸਾਰਣ ਕੀਤਾ ਜਾਵੇਗਾ ਨੌ ਦਸੰਬਰ ਦਿਨ ਐਤਵਾਰ ਨੂੰ ਦੁਪਹਿਰ ਸਾਢੇ ਬਾਰਾਂ ਪੀਟੀਸੀ ਪੰਜਾਬੀ 'ਤੇ ।

ptc box office ptc box office

 

Related Post