ਕਿਸ ਤਰ੍ਹਾਂ ਪੰਜਾਬ ਦੇ ਲੋਕ ਗਾਇਕ ਢੋਹ ਰਹੇ ਹਨ ਗੁੰਮਨਾਮੀ ਦਾ ਹਨੇਰਾ, ਜਾਨਣ ਲਈ ਦੇਖੋ ਸੰਦਲੀ ਬੂਹਾ ਸਿਰਫ ਪੀਟੀਸੀ ਬਾਕਸ ਆਫਿਸ 'ਤੇ 

By  Rupinder Kaler March 7th 2019 03:22 PM

ਪੀਟੀਸੀ ਬਾਕਸ ਆਫਿਸ ਤੇ ਹਰ ਵਾਰ ਦਿਲ ਨੂੰ ਛੂਹ ਲੈਣ ਵਾਲੀਆਂ ਕਹਾਣੀ ਨੂੰ ਬਿਆਨ ਕਰਨ ਵਾਲੀਆਂ ਫ਼ਿਲਮਾਂ ਦਿਖਾਈਆ ਜਾਂਦੀਆਂ ਹਨ । ਇਸ ਵਾਰ ਇਸੇ ਤਰ੍ਹਾਂ ਦੀ ਕਹਾਣੀ ਨੂੰ ਬਿਆਨ ਕਰਨ ਵਾਲੀ ਫ਼ਿਲਮ "ਸੰਦਲੀ ਬੂਹਾ" ਦਿਖਾਈ ਜਾ ਰਹੀ ਹੈ । ਇਸ ਫ਼ਿਲਮ ਵਿੱਚ ਉਹਨਾਂ ਲੋਕ ਗਾਇਕਾਂ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ, ਜਿਹੜੇ ਇੱਕ ਸਮੇਂ ਵਿੱਚ ਆਪਣੀ ਲੋਕ ਗਾਇਕੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਿਆ ਕਰਦੇ ਸਨ ।

Sandli Booha Sandli Booha

ਪਰ ਅੱਜ ਇਹ ਲੋਕ ਗਾਇਕ, ਪੱਛਮੀ ਸੱਭਿਅਤਾ ਦੇ ਵੱਧ ਰਹੇ ਪ੍ਰਭਾਵ ਕਰਕੇ ਗੁੰਮਨਾਮੀ ਦਾ ਹਨੇਰਾ ਢੋਹ ਰਹੇ ਹਨ । ਇਹ ਲੋਕ ਗਾਇਕ ਗਾਇਕੀ ਨੂੰ ਛੱਡ ਕੇ ਕਿਸੇ ਹੋਰ ਕਿੱਤੇ ਨੂੰ ਅਪਣਾ ਰਹੇ ਹਨ । ਇਸ ਸਭ ਦੇ ਬਾਵਜੂਦ ਅੱਜ ਦੇ ਇਸ ਦੌਰ ਵਿੱਚ ਕੁਝ ਲੋਕ ਅਜਿਹੇ ਵੀ ਹਨ, ਜਿਹੜੇ ਆਪਣੇ ਵਿਰਸੇ ਤੇ ਲੋਕ ਕਲਾਵਾਂ ਨੂੰ ਸਾਂਭਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ।

Sandli Booha Sandli Booha

ਇਸ ਤਰ੍ਹਾਂ ਦੀ ਕਹਾਣੀ ਨੂੰ ਬਿਆਨ ਕਰੇਗੀ ਫ਼ਿਲਮ "ਸੰਦਲੀ ਬੂਹਾ" । ਕਿਸ ਤਰ੍ਹਾਂ ਗੁਮਨਾਮੀ ਦਾ ਹਨੇਰਾ ਢੋਹ ਰਹੇ ਹਨ ਪੰਜਾਬ ਦੇ ਲੋਕ ਗਾਇਕ, ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਪੰਜਾਬ ਦੇ ਲੋਕ ਕਲਾਕਾਰ।

https://www.facebook.com/ptcpunjabi/videos/631879747261594/?v=631879747261594

ਇਹ ਸਭ ਜਾਣਨ ਲਈ ਦੇਖਣਾ ਨਾ ਭੁੱਲਣਾ ਪੀਸੀਸੀ ਬਾਕਸ ਆਫਿਸ ਸਮਾਂ ਰਾਤ 7.45 ਵਜੇ, ਦਿਨ ਸ਼ੁਕਰਵਾਰ ਤਰੀਕ 8 ਮਾਰਚ ਸਿਰਫ ਪੀਟੀਸੀ ਪੰਜਾਬੀ 'ਤੇ ।

Related Post