ਮੋਸਟ ਰੋਮਾਂਟਿਕ ਫ਼ਿਲਮ ਕੈਟਾਗਿਰੀ ਵਿੱਚ ਆਪਣੀ ਪਸੰਦ ਦੀ ਫ਼ਿਲਮ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦਿਵਾਉਣ ਲਈ ਕਰੋ ਵੋਟ

By  Rupinder Kaler February 6th 2020 03:15 PM

ਪੀਟੀਸੀ ਨੈੱਟਵਰਕ ਵੱਲੋਂ ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿੱਚ 15, 16 ਤੇ 17 ਫਰਵਰੀ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ਕਰਵਾਇਆ ਜਾ ਰਿਹਾ ਹੈ । ਇਸ ਸਮਾਰੋਹ ਦੌਰਾਨ ਜਿੱਥੇ ਨਵੇਂ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਲਈ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਜਾਵੇਗਾ ਉੱਥੇ ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ ਬਨਾਉਣ ਵਾਲੇ ਫ਼ਿਲਮ ਨਿਰਮਾਤਾਵਾਂ ਤੇ ਅਦਾਕਾਰਾਂ ਨੂੰ ਤੁਹਾਡੇ ਤੱਕ ਲਿਆਉਣ ਲਈ ਮਿਹਨਤ ਕਰਦੇ ਹਨ । ਪੀਟੀਸੀ ਨੈੱਟਵਰਕ ਵੱਲੋਂ ਇਹਨਾਂ ਕਲਾਕਾਰਾਂ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦੇ ਨਾਲ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ । ਇਸ ਅਵਾਰਡ ਲਈ ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ ਨੂੰ ਵੱਖ-ਵੱਖ ਕੈਟਾਗਿਰੀਆਂ ਵਿੱਚ ਨੌਮੀਨੇਟ ਕੀਤਾ ਗਿਆ ਹੈ। ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਲਈ ਮੋਸਟ ਰੋਮਾਂਟਿਕ ਫ਼ਿਲਮ ਕੈਟਾਗਿਰੀ ਵਿੱਚ ਜਿਨ੍ਹਾਂ ਫ਼ਿਲਮਾਂ ਨੂੰ ਨੌਮੀਨੇਟ ਕੀਤਾ ਗਿਆ ਹੈ ਉਹ ਇਸ ਤਰ੍ਹਾਂ ਹਨ :-

ਮੋਸਟ ਰੋਮਾਂਟਿਕ ਫ਼ਿਲਮ

ਡਾਇਰੈਕਟਰ 

ਫ਼ਿਲਮ

1

ਗੌਰਵ ਰਾਣਾ

ਚੰਨਾ ਵੇ

2

ਬਲਪ੍ਰੀਤ

ਹਰੀ ਚਟਨੀ

3

ਸਰਦਾਰ ਪਰਮਿੰਦਰਜੀਤ ਸਿੰਘ

ਪਲ

4

ਮਨਜਿੰਦਰ ਹੁੰਦਲ

ਸਾਲਗਿਰਾ

ਜੇਕਰ ਤੁਸੀਂ ਵੀ ਆਪਣੀ ਪਸੰਦ ਦੀ ਮੋਸਟ ਰੋਮਾਂਟਿਕ ਫ਼ਿਲਮ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦਿਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵੋਟ ਕਰੋ । ਵੋਟ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ‘ਪੀਟੀਸੀ ਪਲੇਅ’ ਐਪ ਡਾਊਂਨਲੋਡ ਕਰੋ ।‘ਪੀਟੀਸੀ ਪਲੇਅ’ ’ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰੋ । ਫਿਰ ਇਸ ਅਵਾਰਡ ਦੀ ਕੈਟਾਗਿਰੀ ਚੁਣੋ, ਕੈਟਾਗਿਰੀ ’ਤੇ ਜਾ ਕੇ ਆਪਣੀ ਪਸੰਦ ਦੇ ਅਦਾਕਾਰ ਨੂੰ ਵੋਟ ਕਰੋ ।

Related Post