ਪੀਟੀਸੀ ਪੰਜਾਬੀ 'ਤੇ ਚੱਲੇਗੀ 'ਦਾ ਡਾਈਵੋਰਸੀ ਪਾਰਟੀ' ਵੇਖਣਾ ਨਾ ਭੁੱਲਣਾ 

By  Shaminder November 29th 2018 10:03 AM

ਅੱਜ ਅਸੀਂ ਤੁਹਾਨੂੰ ਰੁਬਰੂ ਕਰਵਾਉਣ ਜਾ ਰਹੇ ਹਾਂ ਇੱਕ ਬੁਰੀ ਖਬਰ ਦੇ ਨਾਲ ।ਉਹ ਬੁਰੀ ਖਬਰ ਇਹ ਹੈ ਕਿ ਇੱਕ ਜਗ੍ਹਾ 'ਤੇ ਚੱਲ ਰਹੀ ਹੈ 'ਦਾ ਡਾਈਵੋਰਸੀ ਪਾਰਟੀ' । ਇਸ ਪਾਰਟੀ ਦਾ ਪ੍ਰਬੰਧ ਕੀਤਾ ਹੈ ਤੇਜ ਕੌਰ ਨੇ । ਜੋ ਆਪਣੇ ਪਤੀ ਨਾਲ ਡਾਇਵੋਰਸ ਹੋਣ ਦੀ ਖੁਸ਼ੀ 'ਚ ਸਭ ਨੂੰ ਪਾਰਟੀ ਦੇ ਰਹੇ ਨੇ । ਉਹ ਆਪਣੇ ਹਰ ਜਾਣਕਾਰ ਨੂੰ ਇਸ ਪਾਰਟੀ 'ਚ ਆਉਣ ਦਾ ਸੱਦਾ ਦੇ ਰਹੀ ਹੈ । ਇਸ ਦੇ ਨਾਲ ਹੀ ਇਸ ਪਾਰਟੀ ਤੋਂ ਸਲੋਪਾਲ ਵੀ ਬੇਹੱਦ ਖੁਸ਼ ਨੇ ।

ਹੋਰ ਵੇਖੋ :ਵਿਆਹ ਦੀ ਸਾਲਗਿਰਾ ‘ਤੇ ਐਕਟਰੈੱਸ ਇਸ਼ਤਾ ਦੱਤਾ ਨੇ ਪਤੀ ਨਾਲ ਕੀਤੀ ਪੂਲ ਪਾਰਟੀ ,ਵੇਖੋ ਵੀਡਿਓ

https://www.youtube.com/watch?v=VALx7SPYYqU

ਕਿਉਂਕਿ ਉਹ ਵੀ ਆਪਣੀ ਪਤਨੀ ਤੋਂ ਵੱਖ ਹੋ ਕੇ ਖੁਸ਼ ਨੇ । ਇਸ ਪਾਰਟੀ 'ਚ ਖਾਣ ਪੀਣ ਲਈ ਤਾਂ ਸਭ ਕੁਝ ਹੋਵੇਗਾ ਹੀ ਇਸ ਦੇ ਨਾਲ ਹੀ ਚੁਗਲਖੋਰਾਂ ਲਈ ਇੱਕ ਚੁਗਲੀ ਕਾਰਨਰ ਵੀ ਬਣਾਇਆ ਗਿਆ ਹੈ । ਜੇ ਤੁਹਾਡੇ ਪੇਟ 'ਚ ਕੋਈ ਗੱਲ ਨਹੀਂ ਪਚ ਰਹੀ ਤਾਂ ਪਾਰਟੀ 'ਚ ਚੁਗਲੀ ਕਾਰਨਰ 'ਚ ਜਾ ਕੇ ਚੁਗਲੀ ਵੀ ਕਰ ਸਕਦੇ ਹੋ ।

ਹੋਰ ਵੇਖੋ : ਵਿਆਹ ਲਈ ਪ੍ਰਿਯੰਕਾ ਅਤੇ ਨਿਕ ਜੋਨਸ ਹੋਏ ਜੋਧਪੁਰ ਲਈ ਰਵਾਨਾ ,ਵੇਖੋ ਵੀਡਿਓ

ਫਿਲਮ ਦੀ ਕਹਾਣੀ ,ਡਾਇਰੈਕਸ਼ਨ ਅਤੇ ਕਨਸੈਪਟ ਜਸਰਾਜ ਸਿੰਘ ਭੱਟੀ ਦਾ ਹੈ । ਫਿਲਮ 'ਚ ਜਸਰਾਜ ਸਿੰਘ ਭੱਟੀ ਤੋਂ ਇਲਾਵਾ ਅਮਨ ਸ਼ਰਮਾ ਵੀ ਨਜ਼ਰ ਆਉਣਗੇ ।ਜੋ ਇੱਕ ਵਕੀਲ ਦੇ ਕਿਰਦਾਰ 'ਚ ਨਜ਼ਰ ਆਉਣਗੇ । ਜੀ ਹਾਂ ਇਸ ਫਿਲਮ ਦਾ ਵਰਲਡ ਟੀਵੀ ਪ੍ਰੀਮੀਅਰ ਤੀਹ ਨਵੰਬਰ ਨੂੰ ਸ਼ੁੱਕਰਵਾਰ ਸ਼ਾਮ ਨੂੰ ਸੱਤ ਵਜੇ ਪੀਟੀਸੀ ਪੰਜਾਬੀ 'ਤੇ ਹੋਵੇਗਾ । ਇਸ ਦੇ ਨਾਲ ਹੀ ਜੇ ਤੁਸੀਂ ਵਿਦੇਸ਼ 'ਚ ਰਹਿੰਦੇ ਹੋ ਤਾਂ ਕੈਨੇਡਾ ਅਤੇ ਯੂ.ਐੱਸ.ਏ 'ਚ ਰਾਤ ਨੂੰ ਅੱਠ ਵਜੇ ਇਸ ਫਿਲਮ ਦਾ ਵਰਲਡ ਪ੍ਰੀਮੀਅਰ ਵੇਖ ਸਕਦੇ ਹੋ ।

divorce party divorce party

ਸੋ ਜੇ ਤੁਸੀਂ ਵੀ ਬਣਨਾ ਚਾਹੁੰਦੇ ਹੋ ਇਸ ਪਾਰਟੀ ਦਾ ਹਿੱਸਾ ਤਾਂ ਵੇਖਣਾ ਨਾ ਭੁੱਲਣਾ ਡਾਇਵੋਰਸ ਪਾਰਟੀ । ਪੀਟੀਸੀ ਬਾਕਸ ਆਫਿਸ 'ਤੇ ਇਸ ਵਾਰ ਵੇਖੋ ਡਾਇਵੋਰਸ ਪਾਰਟੀ ਅਤੇ ਇਹ ਪਾਰਟੀ ਦੇ ਰਹੇ ਨੇ ਤੇਜ ਕੌਰ । ਜਿਨ੍ਹਾਂ ਨੇ ਆਪਣੇ ਪਤੀ ਨਾਲ ਡਾਇਵੋਰਸ ਹੋਣ ਦੀ ਖੁਸ਼ੀ 'ਚ ਪਾਰਟੀ ਰੱਖੀ ਹੈ । ਇਸ ਪਾਰਟੀ 'ਚ ਸ਼ਾਮਿਲ ਹੋਣ ਜਾ ਰਹੇ ਨੇ ।

Related Post