13 ਦਸੰਬਰ ਨੂੰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ 'ਰਾਹਾਂ ਇਸ਼ਕ ਦੀਆਂ'

By  Shaminder December 7th 2019 02:49 PM -- Updated: December 9th 2019 06:19 PM

ਪੀਟੀਸੀ ਬਾਕਸ ਆਫ਼ਿਸ ਵੱਲੋਂ ਆਏ ਹਫ਼ਤੇ ਨਵੀਂ ਤੋਂ ਨਵੀਂ ਫ਼ਿਲਮ ਰਿਲੀਜ਼ ਕੀਤੀ ਜਾ ਰਹੀ ਹੈ ।ਅਗਲੇ ਹਫ਼ਤੇ ਇੱਕ ਵਾਰ ਫਿਰ ਤੁਹਾਨੂੰ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਪੇਸ਼ ਕਰਦੀ ਫ਼ਿਲਮ ਵਿਖਾਈ ਜਾਵੇਗੀ । ਜੀ ਹਾਂ 'ਰਾਹਾਂ ਇਸ਼ਕ ਦੀਆਂ' ਨਾਂਅ ਦੀ ਇਸ ਫ਼ਿਲਮ ਨੂੰ ਪੀਟੀਸੀ ਪੰਜਾਬੀ 'ਤੇ 13 ਦਸੰਬਰ,ਦਿਨ ਸ਼ੁੱਕਰਵਾਰ ਸ਼ਾਮ ਨੂੰ 6:45 'ਤੇ ਵਿਖਾਇਆ ਜਾਵੇਗਾ ।

ਹੋਰ ਵੇਖੋ:ਕਾਮੇਡੀ ਦੇ ਸਫ਼ਰ ‘ਤੇ ਜਾਣ ਲਈ ਹੋ ਜਾਵੋ ਤਿਆਰ ਕਿਉਂਕਿ ਆ ਰਹੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਫੈਮਿਲੀ ਕੂਲ ਮੁੰਡੇ ਫੂਲ’ 

https://www.facebook.com/ptcpunjabi/videos/1190329974688231/

ਜਿਵੇਂ ਕਿ ਇਸ ਸ਼ੌਰਟ ਫ਼ਿਲਮ ਦਾ ਟਾਈਟਲ ਹੈ ਰਾਹਾਂ ਇਸ਼ਕ ਦੀਆਂ ਤਾਂ ਇਸ ਫ਼ਿਲਮ 'ਚ ਪ੍ਰੇਮ ਕਹਾਣੀ ਵੇਖਣ ਨੂੰ ਮਿਲੇਗੀ,ਜਿਸ 'ਚ ਇੱਕ ਕੁੜੀ ਦੀ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ ਕਿ ਕਿਵੇਂ ਆਪਣੇ ਪਹਿਲੇ ਪਿਆਰ ਨੂੰ ਪਾਉਣ ਲਈ ਉਹ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਦਾਅ 'ਤੇ ਲਾ ਦਿੰਦੀ ਹੈ ਅਤੇ ਕਿਸੇ ਵੀ ਹੱਦ ਤੱਕ ਗੁਜ਼ਰ ਜਾਣ ਲਈ ਤਿਆਰ ਹੋ ਜਾਂਦੀ ਹੈ ।

ptc box office ptc box office

ਹੁਣ ਇਹ ਕੁੜੀ ਕਿਸ ਹੱਦ ਤੱਕ ਗੁਜ਼ਰੇਗੀ ਆਪਣਾ ਪਿਆਰ ਪਾਉਣ ਲਈ ।ਇਹ ਸਭ ਵੇਖਣਾ ਨਾਂ ਭੁੱਲਣਾ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਰਾਹਾਂ ਇਸ਼ਕ ਦੀਆਂ',ਸਿਰਫ਼ ਪੀਟੀਸੀ ਪੰਜਾਬੀ 'ਤੇ ।

Related Post