ਰਿਸ਼ਤਿਆਂ ਦੇ ਵਲ ਵਲੇਵਿਆਂ ਦੀ ਗੁੰਝਲ ਨੂੰ ਖੋਲਦੀ ਹੈ ਫ਼ਿਲਮ 'ਹਰੀ ਚਟਨੀ',ਵੇਖੋ ਮੇਕਿੰਗ ਦੀ ਵੀਡੀਓ

By  Shaminder April 8th 2019 12:58 PM -- Updated: February 7th 2020 11:34 AM

ਪੀਟੀਸੀ ਬਾਕਸ ਆਫ਼ਿਸ 'ਤੇ ਹਰ ਹਫ਼ਤੇ ਇੱਕ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ । ਇਸ ਤਰ੍ਹਾਂ ਦੀ ਇੱਕ ਫ਼ਿਲਮ ਵਿਖਾਈ ਗਈ ਸੀ ਹਰੀ ਚਟਨੀ । ਇਸ ਫ਼ਿਲਮ ਦੀ ਮੇਕਿੰਗ ਦੀ ਵੀਡੀਓ ਅੱਜ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ । ਜਿਸ ਨੂੰ ਵੇਖ ਕੇ ਤੁਹਾਨੂੰ ਅੰਦਾਜ਼ਾ ਲਗਾ ਸਕਦੇ ਹੋ ਕਿ ਇਨ੍ਹਾਂ ਫ਼ਿਲਮਾਂ ਨੂੰ ਬਨਾਉਣ ਲਈ ਕਿੰਨੀ ਮਿਹਨਤ ਕੀਤੀ ਜਾਂਦੀ ਹੈ । ਇਸ ਫ਼ਿਲਮ ਦੀ ਡਾਇਰੈਕਟਰ ਨੇ ਬਲਪ੍ਰੀਤ ਨੇ ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੱਕ ਜੋੜੇ ਦੀ ਕਹਾਣੀ ਹੈ ਜਿਨ੍ਹਾਂ ਦੀ ਆਪਸ 'ਚ ਵਧੀਆ ਬਹੁਤ ਵਧੀਆ ਸਟੈਡਿੰਗ ਹੈ ।

ਹੋਰ ਵੇਖੋ :ਪੀਟੀਸੀ ਬਾਕਸ ਆਫ਼ਿਸ ‘ਤੇ ਦੇਖੋ ਫ਼ਿਲਮ ‘ਚਿੜੀਆਂ ਦਾ ਚੰਬਾ’

https://www.youtube.com/watch?v=MpcroVxrCCg

ਇਸ ਕਹਾਣੀ 'ਚ ਇਹ ਵੀ ਵਿਖਾਇਆ ਗਿਆ ਹੈ ਕਿ ਅਨਹਦ ਸ਼ੇਰਗਿੱਲ ਜੋ ਕਿ ਇਸ ਫ਼ਿਲਮ 'ਚ ਮੁੱਖ ਭੂਮਿਕਾ 'ਚ ਸੀ ਉਸ ਨੂੰ ਆਪਣੀ ਪਤਨੀ ਦੀ ਇੱਕ ਗੱਲ ਬਹੁਤ ਪਸੰਦ ਆਉਂਦੀ ਹੈ ਕਿ ਉਸ ਦੀ ਪਤਨੀ ਹਰ ਕਿਸੇ ਦੀ ਮਦਦ ਲਈ ਅੱਗੇ ਆਉਂਦੀ ਹੈ ਅਤੇ ਮਦਦ ਕਰਨ ਲੱਗਿਆਂ ਉਹ ਕੋਈ ਵੀ ਹੱਦ ਨਹੀਂ ਵੇਖਦੀ।ਸਿੰਪੀ ਸਿੰਘ ਜੋ ਕਿ ਫ਼ਿਲਮ 'ਚ ਮੁੱਖ ਕਿਰਦਾਰ 'ਚ ਨਜ਼ਰ ਆਏ ਸਨ ਉਨ੍ਹਾਂ ਦਾ ਕਹਿਣਾ ਹੈ ਕਿ ਡਾਇਰੈਕਟਰ ਬਲਪ੍ਰੀਤ ਨਾਲ ਕੰਮ ਕਰਕੇ ਮਜ਼ਾ ਆਉਂਦਾ ਹੈ  ।

ptc box office movie making

ptc box office movie making

Related Post