ਵਿਦੇਸ਼ ਗਏ ਪੁੱਤ ਦੀ ਉਡੀਕ ਰਿਸ਼ਤਿਆਂ ਦਾ ਦਮ ਕਿਵੇਂ ਘੋਟਦੀ ਹੈ ਪੇਸ਼ ਕਰੇਗੀ ਫ਼ਿਲਮ ‘ਬਰੂਹਾਂ’

By  Aaseen Khan June 18th 2019 04:51 PM

ਰਿਸ਼ਤਿਆਂ ਦੀ ਬੁਨਿਆਦ ਚਾਹਤਾਂ ਤੇ ਖਵਾਹਿਸ਼ਾਂ ਮੂਹਰੇ ਕਿਵੇਂ ਕਮਜ਼ੋਰ ਪੈ ਜਾਂਦੀ ਹੈ ਇਸ ਦੀ ਮਿਸਾਲ ਦੇਖਣ ਨੂੰ ਮਿਲੇਗੀ ਇਸ ਹਫ਼ਤੇ ਦੀ ਪੀਟੀਸੀ ਬਾਕਸ ਆਫ਼ਿਸ ਫ਼ਿਲਮ ‘ਬਰੂਹਾਂ’ ਵਿੱਚ। ਸੱਤ ਸਮੁੰਦਰੋਂ ਪਾਰ ਜਾ ਕੇ ਪੈਸਾ ਕਮਾਉਣਾ ਤੇ ਇੱਕ ਚੰਗੇ ਭਵਿੱਖ ਦੀ ਖਵਾਹਿਸ਼ ਰੱਖਣਾ ਕੋਈ ਮਾੜੀ ਸੋਚ ਨਹੀਂ ਪਰ ਇਹ ਖਵਾਹਿਸ਼, ਉਡੀਕ ਵਿੱਚ ਬੈਠੇ ਰਿਸ਼ਤਿਆਂ ਦਾ ਦਮ ਕਿਵੇਂ ਘੋਟਦੀ ਹੈ, ਇਹ ਵੇਖਣ ਨੂੰ ਮਿਲੇਗਾ ਇਸ ਫ਼ਿਲਮ ਵਿੱਚ।

 

View this post on Instagram

 

ਵਿਦੇਸ਼ ਗਏ ਵਿਅਕਤੀ ਦੇ ਨਾਂ ਪਰਤਣ 'ਤੇ ਪਿੱਛੋਂ ਉਸ ਦੇ ਪਰਿਵਾਰ 'ਤੇ ਕੀ ਬੀਤਦੀ ਹੈ ਇਹ ਦਿਖਾਵੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਬਰੂਹਾਂ' ਦੇਖੋ 21 ਜੂਨ ਦਿਨ ਸ਼ੁੱਕਰਵਾਰ ਸਿਰਫ਼ ਪੀਟੀਸੀ ਪੰਜਾਬੀ 'ਤੇ ਰਾਤ 8:30 ਵਜੇ #PTCBoxOffice #Baroohan #NewMovie #PTCPunjabi #Punjabi #Film #Friday #21June

A post shared by PTC Punjabi (@ptc.network) on Jun 17, 2019 at 11:49pm PDT

'ਬਰੂਹਾਂ' ਦੀ ਕਹਾਣੀ ਉਸ ਪਰਿਵਾਰ ਦੀ ਕਹਾਣੀ ਹੈ ਜਿਸ ਦਾ ਵੱਡਾ ਬੇਟਾ ਆਪਣੇ ਤੇ ਪਰਿਵਾਰ ਦੇ ਚੰਗੇ ਭਵਿੱਖ ਲਈ ਅਮਰੀਕਾ ਚਲਾ ਜਾਂਦਾ ਹੈ ਤੇ ਪਿੱਛੇ ਛੱਡ ਜਾਂਦਾ ਹੈ ਇੱਕ ਲੰਬੇ ਇੰਤਜ਼ਾਰ ਨਾਲ ਭਰੀਆਂ ਅੱਖਾਂ ਜੋ ਹਰ ਵੇਲੇ ਘਰ ਦੀਆਂ ਬਰੂਹਾਂ ਤੱਕਦੀਆਂ ਰਹਿੰਦੀਆਂ ਹਨ। ਕਈ ਸਾਲ ਬੀਤਣ ਤੋਂ ਬਾਅਦ ਵੀ ਉਹ ਵਾਪਿਸ ਵਤਨ ਨਹੀ ਪਰਤਦਾ ਤੇ ਅਖ਼ੀਰ ਪਰਿਵਾਰ ਉਸ ਦੇ ਵਾਪਿਸ ਮੁੜਨ ਦੀ ਆਸ ਛੱਡ ਦਿੰਦਾ ਹੈ। ਘਰ ਦੀ ਧੀ ਵਰਗੀ ਨੂਹ ਗੁਰਸ਼ਰਨ ਦਾ ਦੁੱਖ ਪਰਿਵਾਰ ਤੋਂ ਬਰਦਾਸ਼ਤ ਨਹੀਂ ਹੁੰਦਾ ।

ਪਰਿਵਾਰ ਨਾਲੋਂ ਗੁਰਸ਼ਰਨ ਤੇ ਉਸ ਦੀ ਬੇਟੀ ਦੇ ਮੋਹ ਨੂੰ ਕੋਈ ਵੱਖਰਾ ਨਹੀਂ ਕਰਨਾ ਚਾਹੁੰਦਾ। ਫ਼ਿਲਮ 'ਚ ਦੇਖਣ ਨੂੰ ਮਿਲੇਗਾ ਕਿਵੇਂ ਇੱਕ ਔਰਤ ਦਾ ਜ਼ਿੰਦਗੀ ਦੇ ਹਰ ਇੱਕ ਮੋੜ 'ਤੇ ਦੁੱਖਾਂ ਨਾਲ ਟਾਕਰਾ ਹੁੰਦਾ ਹੈ । 'ਬਰੂਹਾਂ' ਫ਼ਿਲਮ ਦਾ ਵਰਲਡ ਟੀਵੀ ਪ੍ਰੀਮੀਅਰ ਇਸ 21 ਜੂਨ ਦਿਨ ਸ਼ੁੱਕਰਵਾਰ ਵਾਲੇ ਦਿਨ ਰਾਤ 8:30 ਵਜੇ ਪੀਟੀਸੀ ਪੰਜਾਬੀ 'ਤੇ ਕੀਤਾ ਜਾਵੇਗਾ |

ਸ਼ੌਰਟ ਫ਼ਿਲਮਾਂ ਲਈ ਪੀਟੀਸੀ ਨੈੱਟਵਰਕ ਵੱਲੋਂ ਦਿੱਤੇ ਗਏ ਵੱਡੇ ਪਲੇਟਫਾਰਮ ਪੀਟੀਸੀ ਬਾਕਸ ਆਫ਼ਿਸ ਉੱਤੇ ਹਰ ਹਫ਼ਤੇ ਇੱਕ ਨਵੀਂ ਪੰਜਾਬੀ ਫ਼ਿਲਮ ਰਿਲੀਜ਼ ਕੀਤੀ ਜਾਂਦੀ ਹੈ । ਫ਼ਿਲਮ 'ਬਰੂਹਾਂ' ਨੂੰ ਨਾਮੀ ਨਿਰਦੇਸ਼ਕ ਹਰਜੀਤ ਸਿੰਘ ਦੇ ਨਿਰਦੇਸ਼ਨ 'ਚ ਫ਼ਿਲਮਾਇਆ ਗਿਆ ਹੈ । ਡਾਇਰੈਕਟਰ ਅਤੇ ਲੇਖਕ ਹਰਜੀਤ ਸਿੰਘ ਹੀਰ ਰਾਂਝਾ ਅਤੇ ਇਹ ਜਨਮ ਤੁਮਾਰੇ ਲੇਖੇ ਵਰਗੀਆਂ ਫ਼ੀਚਰ ਫ਼ਿਲਮਾਂ ਪੰਜਾਬੀ ਸਿਨੇਮਾ ਨੂੰ ਦੇ ਚੁੱਕੇ ਹਨ। ਉਮੀਦ ਹੈ ਬਾਕੀ ਫ਼ਿਲਮਾਂ ਦੀ ਤਰ੍ਹਾਂ ਇਹ ਫ਼ਿਲਮ ਵੀ ਦਰਸ਼ਕਾਂ ਦੀਆਂ ਆਸਾਂ 'ਤੇ ਖਰੀ ਉੱਤਰੇਗੀ।

Related Post