ਵਿਦੇਸ਼ ਗਏ ਵਿਅਕਤੀ ਲਈ ਕਿੰਝ ਤਰਸਦਾ ਹੈ ਉਸ ਦਾ ਪਰਿਵਾਰ ਤੇ ਪਤਨੀ ਦੇ ਹਾਲਾਤਾਂ ਨੂੰ ਪੇਸ਼ ਕਰੇਗੀ ਫ਼ਿਲਮ 'ਬਰੂਹਾਂ'

By  Aaseen Khan June 17th 2019 06:32 PM -- Updated: June 17th 2019 10:11 PM

ਲਘੂ ਫ਼ਿਲਮਾਂ ਲਈ ਪੀਟੀਸੀ ਨੈੱਟਵਰਕ ਵੱਲੋਂ ਦਿੱਤੇ ਗਏ ਵੱਡੇ ਪਲੇਟਫਾਰਮ ਪੀਟੀਸੀ ਬਾਕਸ ਆਫ਼ਿਸ ਜਿਸ 'ਚ ਹਰ ਹਫ਼ਤੇ ਇੱਕ ਨਵੀਂ ਪੰਜਾਬੀ ਫ਼ਿਲਮ ਰਿਲੀਜ਼ ਕੀਤੀ ਜਾਂਦੀ ਹੈ। ਬਹੁਤ ਸਾਰੀਆਂ ਅਜਿਹੀਆਂ ਫ਼ਿਲਮਾਂ ਜਿੰਨ੍ਹਾਂ ਦੀਆਂ ਕਹਾਣੀ ਆਮ ਲੋਕਾਂ ਤੋਂ ਲਈਆਂ ਗਈਆਂ ਹਨ ਹੁਣ ਤੱਕ ਰਿਲੀਜ਼ ਹੋ ਚੁੱਕੀਆਂ ਹਨ। ਇਸ ਵਾਰ ਪੀਟੀਸੀ ਬਾਕਸ ਆਫ਼ਿਸ ਲੈ ਕੇ ਆ ਰਿਹਾ ਹੈ ਫ਼ਿਲਮ 'ਬਰੂਹਾਂ' ਜਿਸ ਨੂੰ ਨਾਮੀ ਨਿਰਦੇਸ਼ਕ ਹਰਜੀਤ ਸਿੰਘ ਦੇ ਨਿਰਦੇਸ਼ਨ 'ਚ ਫ਼ਿਲਮਾਇਆ ਗਿਆ ਹੈ। ਡਾਇਰੈਕਟਰ ਅਤੇ ਲੇਖਕ ਹਰਜੀਤ ਸਿੰਘ ਹੀਰ ਰਾਂਝਾ ਅਤੇ ਇਹ ਜਨਮ ਤੁਮਾਰੇ ਲੇਖੇ ਵਰਗੀਆਂ ਫ਼ੀਚਰ ਫ਼ਿਲਮਾਂ ਪੰਜਾਬੀ ਸਿਨੇਮਾ ਨੂੰ ਦੇ ਚੁੱਕੇ ਹਨ।

PTC Box Office New film Broohan premiered on 21st June PTC Punjabi PTC Box Office New film Broohan premiered on 21st June PTC Punjabi

'ਬਰੂਹਾਂ' ਦੀ ਕਹਾਣੀ ਉਸ ਪਰਿਵਾਰ ਦੀ ਕਹਾਣੀ ਹੈ ਜਿਸ ਦਾ ਵੱਡਾ ਬੇਟਾ ਆਪਣੇ ਤੇ ਪਰਿਵਾਰ ਦੇ ਚੰਗੇ ਭਵਿਖ ਦੇ ਲਈ ਅਮਰੀਕਾ ਚਲਿਆ ਜਾਂਦਾ ਹੈ। ਪਰ ਕਈ ਸਾਲ ਬੀਤਣ ਤੋਂ ਬਾਅਦ ਵੀ ਉਹ ਵਾਪਿਸ ਨਹੀਂ ਆਉਂਦਾ। ਪਿੱਛੇ ਉਸ ਦਾ ਪਰਿਵਾਰ ਜਿਸ 'ਚ ਮਾਤਾ, ਪਿਤਾ, ਭਰਾ,ਪਤਨੀ ਅਤੇ ਉਸ ਬੇਟੀ ਜਿੰਨ੍ਹਾਂ ਦੀਆਂ ਅੱਖਾਂ ਆਪਣੇ ਪਿਤਾ ਪੁੱਤਰ ਤੇ ਪਤੀ ਨੂੰ ਦੇਖਣ ਨੂੰ ਤਰਸ ਰਹੀਆਂ ਹਨ। ਪਰ ਲੰਮਾਂ ਸਮਾਂ ਬੀਤਣ 'ਤੇ ਉਸ ਦੇ ਪਰਿਵਾਰ ਦੀ ਆਸ ਟੁੱਟ ਜਾਂਦੀ ਹੈ। ਉਸ ਦੀ ਪਤਨੀ ਸ਼ਰਨ ਦਾ ਦੁੱਖ ਕਿਸੇ ਤੋਂ ਬਰਦਾਸ਼ਤ ਨਹੀਂ ਹੁੰਦਾ।

ਹੋਰ ਵੇਖੋ : ਮੱਲੋ ਮੱਲੀ ਨੱਚਣ ਲਈ ਮਜਬੂਰ ਕਰਦੀਆਂ ਨੇ 'ਮੁਕਲਾਵਾ' ਦੀਆਂ ਇਹ ਬੋਲੀਆਂ, ਦੇਖੋ ਵੀਡੀਓ

ਪਰਿਵਾਰ ਨਾਲੋਂ ਸ਼ਰਨ ਤੇ ਉਸ ਦੀ ਬੇਟੀ ਦੇ ਮੋਹ ਨੂੰ ਕੋਈ ਵੱਖਰਾ ਨਹੀਂ ਕਰਨਾ ਚਾਹੁੰਦਾ ਅਤੇ ਸ਼ਰਨ ਦੇ ਦੁੱਖ ਨੂੰ ਵੰਡਾਉਣ ਲਈ ਉਸ ਦਾ ਵਿਆਹ ਅਮਰੀਕਾ ਗਏ ਉਸ ਦੇ ਪਤੀ ਦੇ ਭਰਾ ਨਾਲ ਕਰ ਦਿੱਤਾ ਜਾਂਦਾ ਹੈ ਤੇ ਫ਼ਿਰ ਤੋਂ ਉਸ ਦੀ ਜ਼ਿੰਦਗੀ 'ਚ ਖ਼ੁਸ਼ੀਆਂ ਆ ਜਾਂਦੀਆਂ ਹਨ। ਇਹ ਖ਼ੁਸ਼ੀਆਂ ਜ਼ਿਆਦਾ ਸਮਾਂ ਨਹੀਂ ਰਹਿੰਦੀਆਂ। ਫ਼ਿਲਮ'ਚ ਦੇਖਣ ਨੂੰ ਮਿਲੇਗਾ ਕਿੰਝ ਇੱਕ ਔਰਤ ਦੀ ਜ਼ਿੰਦਗੀ ਦੇ ਹਰ ਇੱਕ ਮੋੜ 'ਤੇ ਦੁੱਖਾਂ ਨਾਲ ਟਾਕਰਾ ਹੁੰਦਾ ਹੈ। 'ਬਰੂਹਾਂ' ਫ਼ਿਲਮ ਦਾ ਵਰਲਡ ਟੀਵੀ ਪ੍ਰੀਮੀਅਰ ਇਸ 21 ਜੂਨ ਦਿਨ ਸ਼ੁੱਕਰਵਾਰ ਵਾਲੇ ਦਿਨ ਰਾਤ 8:30 ਵਜੇ ਪੀਟੀਸੀ ਪੰਜਾਬੀ 'ਤੇ ਕੀਤਾ ਜਾਵੇਗਾ।

Related Post