ਇੱਕ ਮਹਿਲਾ ਪੱਤਰਕਾਰ ਕਿੰਝ ਟਕਰਾਉਂਦੀ ਹੈ ਇਸ ਗੰਧਲੇ ਸਿਸਟਮ ਨਾਲ, ਦੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਤਾਲੁੱਕ' 'ਚ

By  Aaseen Khan May 14th 2019 06:08 PM

ਇੱਕ ਮਹਿਲਾ ਪੱਤਰਕਾਰ ਕਿੰਝ ਟਕਰਾਉਂਦੀ ਹੈ ਇਸ ਗੰਧਲੇ ਸਿਸਟਮ ਨਾਲ, ਦੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਤਾਲੁੱਕ' 'ਚ : ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ਤਾਲੁੱਕ ਦੀ ਕਹਾਣੀ, ਸਮਾਜ ਪ੍ਰਤੀ ਜਾਗਰੂਕ ਇੱਕ ਅਜਿਹੀ ਮਹਿਲਾ ਪੱਤਰਕਾਰ ਦੀ ਜੱਦੋ ਜਹਿਦ 'ਤੇ ਅਧਾਰਿਤ ਹੈ ਜਿਸ ਦੇ ਪਿਤਾ ਇੱਕ ਪੁਲਿਸ ਇੰਸਪੈਕਟਰ ਹੋਣ ਦੇ ਬਾਵਜੂਦ ਰਾਜਨੀਤਿਕ ਦਬਾਅ ਦੇ ਸਿਸਟਮ 'ਚ ਦਖ਼ਲ ਅੰਦਾਜ਼ੀ ਕਾਰਨ ਸਮਾਜ ਵਿੱਚ ਫੈਲੀ ਗੰਦਗੀ ਦੇ ਖਿਲਾਫ਼ ਕੁਝ ਨਹੀਂ ਕਰ ਪਾਉਂਦੇ।

ਸਮਾਜ ਸੇਵਾ ਦੇ ਨਾਮ 'ਤੇ ਗੰਦਗੀ ਫੈਲਾਉਣ ਵਾਲੇ ਗਲਤ ਅਨਸਰਾਂ ਨਾਲ ਜਦੋਂ ਇੱਕ ਦਲੇਰ ਮਹਿਲਾ ਟਕਰਾਉਂਦੀ ਹੈ ਤਾਂ ਕਿਵੇਂ ਰਾਜਨੀਤਿਕ ਦਬਾਅ ਦੇ ਚਲਦਿਆਂ ਪੁਲਿਸ ਅਤੇ ਪ੍ਰੈਸ ਤੱਕ ਦੇ ਹੱਥ ਬੰਨ੍ਹੇ ਜਾਂਦੇ ਹਨ। ਅਸੀਂ ਗੱਲ ਕਰ ਰਹੇ ਹਾਂ ਜਿਸਮ ਫਰੋਸ਼ੀ ਦੇ ਧੰਦੇ ਦੀ ਜਿਹੜਾ ਕਿ ਇੱਕ ਐੱਨ.ਜੀ. ਓ. ਦੀ ਆੜ 'ਚ ਚਲਾਇਆ ਜਾਂਦਾ ਹੈ। ਇਸ ਧੰਦੇ ਦੀਆਂ ਜੜ੍ਹਾਂ ਕਿਵੇਂ ਅਤੇ ਕਿੱਥੇ ਕਿੱਥੇ ਫੈਲੀਆਂ ਹਨ ਤੇ ਲੋਕਾਂ 'ਚ ਆਪਣੀ ਚੰਗੀ ਪਹਿਚਾਣ ਰੱਖਣ ਵਾਲੇ ਰਾਜਨੀਤਿਕ ਲੋਕਾਂ ਦਾ ਇਸ ਨਾਲ ਕਿਵੇਂ ਤਾਲੁੱਕ ਹੁੰਦਾ ਹੈ, ਫ਼ਿਲਮ ਰਾਹੀਂ ਦਰਸਾਇਆ ਜਾਵੇਗਾ।

ਫ਼ਿਲਮ 'ਚ ਬਹੁਤ ਸਾਰੇ ਅਜਿਹੇ ਸਸਪੈਂਸ ਅਤੇ ਥ੍ਰਿਲਰ ਆਉਂਦੇ ਹਨ ਜਿਸ ਨੂੰ ਵੇਖ ਰੌਂਗਟੇ ਖੜੇ ਹੁੰਦੇ ਹਨ। ਰਵੀ ਦੀਪ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ 'ਤਾਲੁੱਕ' ਜਿਸ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ 'ਤੇ 17 ਮਈ ਦਿਨ ਸ਼ੁੱਕਰਵਾਰ ਰਾਤ 8:30 ਵਜੇ ਹੋਣ ਜਾ ਰਿਹਾ ਹੈ।

ਹੋਰ ਵੇਖੋ : ਟਿੱਕ ਟੋਕ ਵਾਲੇ ਸੋਨੀ ਕਰਿਉ ਨਾਲ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦਾ ਦੇਖੋ ਰੰਗਾ ਰੰਗ ਪ੍ਰੋਗਰਾਮ

ਪੀਟੀਸੀ ਬਾਕਸ ਆਫ਼ਿਸ ‘ਤੇ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਸਮਾਜਿਕ ਕੁਰੀਤੀਆਂ ਅਤੇ ਪਰਿਵਾਰਕ ਰਿਸ਼ਤਿਆਂ ਦੇ ਤਾਣੇ-ਬਾਣੇ ਅਤੇ ਜ਼ਿੰਦਗੀ ਨਾਲ ਜੁੜੀਆਂ ਖੂਬਸੂਰਤ ਅਤੇ ਖੱਟੀਆਂ-ਮਿੱਠੀਆਂ ਯਾਦਾਂ ਜਿਹੜੀਆਂ ਆਮ ਲੋਕਾਂ ਦੀਆਂ ਆਪਣੀਆਂ ਕਹਾਣੀਆਂ ਹੁੰਦੀਆਂ ਹਨ ਉਹਨਾਂ ਨੂੰ ਵਿਖਾਇਆ ਜਾਂਦਾ ਹੈ। ਪੀਟੀਸੀ ਬਾਕਸ ਆਫ਼ਿਸ ਦੀਆਂ ਇਹਨਾਂ ਸਾਰੀਆਂ ਹੀ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ।

Related Post