ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦੇ ਅਹਿਮ ਪਹਿਲੂ ਪੇਸ਼ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਜੀ.ਟੀ.ਰੋਡ'

By  Aaseen Khan July 6th 2019 05:45 PM

ਟਰੱਕ ਡਰਾਈਵਿੰਗ ਇੱਕ ਅਜਿਹਾ ਕਿੱਤਾ ਹੈ ਜਿਸ 'ਚ ਹਰ ਵੇਲੇ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਵਿਅਕਤੀ ਫ਼ਸਿਆ ਰਹਿੰਦਾ ਹੈ। ਟਰੱਕ ਡਰਾਈਵਰ ਦੀ ਜ਼ਿੰਦਗੀ ਘਰ ਨਾਲੋਂ ਜਿਆਦਾ ਸੜਕਾਂ ਉੱਤੇ ਹੀ ਲੰਘ ਜਾਂਦੀ ਹੈ, ਦੋ ਵਕਤ ਦੀ ਰੋਟੀ ਕਮਾਉਣ ਲਈ ਡਰਾਈਵਰ ਦਿਨ ਰਾਤ ਬਿਨਾਂ ਨੀਂਦ ਪੂਰੀ ਕੀਤੇ ਲੰਬੇ ਲੰਬੇ ਸਫ਼ਰ ਕਰਦੇ ਹਨ। ਪੰਜਾਬ ਵਿੱਚ ਵੈਸੇ ਤਾਂ ਟਰੱਕ ਡਰਾਈਵਰਾਂ ਤੇ ਬਹੁਤ ਸਾਰੇ ਗਾਣੇ ਤੇ ਫ਼ਿਲਮਾਂ ਅਕਸਰ ਬਣਦੀਆਂ ਰਹਿੰਦੀਆਂ ਨੇ ਪਰ ਅੱਜ ਤੱਕ ਕਿਸੇ ਵੀ ਫ਼ਿਲਮਕਾਰ ਨੇ ਡਰਾਇਵਰ ਦੀ ਜਿੰਦਗੀ ਨੂੰ ਨੇੜੇ ਤੋਂ ਨਹੀਂ ਪਰਖਿਆ ਪਰ ਹੁਣ ਇੱਕ ਟਰੱਕ ਡਰਾਈਵਰ ਦੀ ਜਿੰਦਗੀ ਨੂੰ ਚੰਗੀ ਤਰਾਂ ਟੀ.ਵੀ 'ਤੇ ਪੇਸ਼ ਕਰਨ ਆ ਰਹੀ ਹੈ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ ਜੀ.ਟੀ.ਰੋਡ।

PTC Box Office PTC Box Office

ਇਸ ਫ਼ਿਲਮ 'ਚ ਦਿਖਾਇਆ ਜਾਵੇਗਾ ਕਿਸ ਤਰ੍ਹਾਂ ਸੜਕਾਂ 'ਤੇ ਟਰੱਕ ਚਲਾਉਂਦੇ ਹੋਏ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਡਰਾਈਵਰਾਂ ਨੂੰ ਕਰਨਾ ਪੈਂਦਾ ਹੈ ਜਿਸ ਤੋਂ ਆਮ ਲੋਕ ਅਣਜਾਣ ਰਹਿੰਦੇ ਹਨ। ਲੋਕਾਂ ਨੂੰ ਲਗਦਾ ਹੈ ਟਰੱਕ ਡਰਾਇਵਰ ਨਵੀਆਂ ਨਵੀਆਂ ਥਾਵਾਂ ਘੁੰਮਦੇ ਹਨ ਤੇ ਬੜੀ ਆਸਾਨੀ ਤੇ ਸੌਂਕ ਨਾਲ ਜ਼ਿੰਦਗੀ ਜਿਉਂਦੇ ਹਨ ਪਰ ਅਸਲ 'ਚ ਉਹਨਾਂ ਦੀਆਂ ਮਜਬੂਰੀਆਂ ਤੇ ਮੁਸ਼ਕਲਾਂ ਲੋਕਾਂ ਦੇ ਸਾਹਮਣੇ ਆ ਹੀ ਨਹੀਂ ਪਾਉਂਦੀਆਂ।

PTC Box Office PTC Box Office

ਜਿੱਥੇ ਇਹ ਫ਼ਿਲਮ ਅਜਿਹੀਆਂ ਮੁਸ਼ਕਿਲਾਂ ਨੂੰ ਪੇਸ਼ ਕਰਦੀ ਨਜ਼ਰ ਆਵੇਗੀ ਉੱਥੇ ਹੀ ਪਰਿਵਾਰਿਕ ਰਿਸ਼ਤਿਆਂ ਦੇ ਫਰਜ਼ਾਂ ਤੇ ਆਪਣਿਆਂ ਵੱਲੋਂ ਕੀਤੇ ਧੋਖਿਆਂ ਅਤੇ ਜਿੰਦਗੀ ਦੇ ਹੋਰ ਬਹੁਤ ਸਾਰੇ ਪਹਿਲੂਆਂ ਨੂੰ ਲੋਕਾਂ ਸਾਹਮਣੇ ਜ਼ਾਹਿਰ ਕਰੇਗੀ।

ਹੋਰ ਵੇਖੋ : 'ਮਿੰਦੋ ਤਸੀਲਦਾਰਨੀ' ਪਿੱਛੇ ਖੜਕਣ ਲੱਗੀਆਂ ਡਾਂਗਾ, ਇਹ ਹੈ ਵਜ੍ਹਾ, ਦੇਖੋ ਵੀਡੀਓ

 

View this post on Instagram

 

PTC Box Office to release its new film "G.T. Road" on 12th July, Friday at 8:30 PM only on PTC Punjabi !! #PTCBoxOffice #GTRoad #NewRelease #PunjabiCinema #PunjabiMovie #PTCPunjabi #PTCPunjabi #PTCNetwork

A post shared by PTC Punjabi (@ptc.network) on Jul 6, 2019 at 3:57am PDT

ਪਰਮ ਸ਼ਿਵ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ ਡਰਾਈਵਰਾਂ ਲਈ ਹੀ ਨਹੀਂ ਸਗੋਂ ਹਰ ਉਮਰ ਵਰਗ, ਧੰਦੇ ਅਤੇ ਵਿਅਕਤੀ ਨਾਲ ਸਾਂਝ ਬਣਾਵੇਗੀ ਜੋ ਜ਼ਿੰਦਗੀ ਦੇ ਨਾਲ ਸੰਘਰਸ ਕਰ ਰਿਹਾ ਹੈ। ਪੀਟੀਸੀ ਬਾਕਸ ਆਫ਼ਿਸ ਦੀ ਇਸ ਫ਼ਿਲਮ ਦਾ ਵਰਲਡ ਟੀਵੀ ਪ੍ਰੀਮੀਅਰ 12 ਜੁਲਾਈ ਦਿਨ ਸ਼ੁੱਕਰਵਾਰ ਰਾਤ 8:30 ਵਜੇ ਪੀਟੀਸੀ ਪੰਜਾਬੀ 'ਤੇ ਕੀਤਾ ਜਾ ਰਿਹਾ ਹੈ।

Related Post