ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਜੀ ਜਨਾਬ' 'ਚ ਇਸ ਵਾਰ ਹੋਵੇਗੀ ਹਾਸਿਆਂ ਦੇ ਠਹਾਕਿਆਂ ਦੀ ਗਰੰਟੀ,

By  Aaseen Khan May 25th 2019 07:27 PM -- Updated: May 27th 2019 02:23 PM

ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਜੀ ਜਨਾਬ' 'ਚ ਇਸ ਵਾਰ ਹੋਵੇਗੀ ਹਾਸਿਆਂ ਦੇ ਠਹਾਕਿਆਂ ਦੀ ਗਰੰਟੀ : ਪੀਟੀਸੀ ਬਾਕਸ ਆਫ਼ਿਸ ਹਰ ਹਫ਼ਤੇ ਪਰਿਵਾਰਕ ਰਿਸ਼ਤਿਆਂ, ਸਮਾਜਿਕ ਮੁੱਦਿਆਂ ਅਤੇ ਆਮ ਜ਼ਿੰਦਗੀ ਨਾਲ ਜੁੜੀਆਂ ਕਹਾਣੀਆਂ ਨੂੰ ਫ਼ਿਲਮਾਂ ਰਾਹੀਂ ਤੁਹਾਡੇ ਅੱਗੇ ਲੈ ਕੇ ਆਉਂਦਾ ਹੈ। ਇਸ ਹਫਤੇ ਵੀ ਅਜਿਹੀ ਕਹਾਣੀ ਫ਼ਿਲਮ 'ਜੀ ਜਨਾਬ' ਰਾਹੀਂ 31 ਮਈ, ਦਿਨ ਸ਼ੁੱਕਰਵਾਰ ਰਾਤ 8:30 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲਣ ਵਾਲੀ ਹੈ।

PTC Box Office New Movie Ji Janaab Premier 31st May PTC Punjabi Ji Janaab

ਪੀਟੀਸੀ ਬਾਕਸ ਆਫ਼ਿਸ ਦੀ ਇਹ ਫ਼ਿਲਮ ਉਹਨਾਂ ਪੁਲਿਸ ਅਧਿਕਾਰੀਆਂ ਦੀ ਕਹਾਣੀ ਹੈ ਜਿਹੜੇ ਆਪਣੇ ਲਾਲਚ 'ਚ ਆਪਣੇ ਹੀ ਵਿਭਾਗ ਨੂੰ ਭੰਬਲ ਭੂਸੇ 'ਚ ਪਾਉਂਦੇ ਹਨ। ਅਸਲ 'ਚ ਸਬ ਇੰਸਪੈਕਟਰ ਦਿਲਬਾਗ ਸਿੰਘ ਅਤੇ ਸਤਬੀਰ ਸਿੰਘ ਵੱਲੋਂ ਇੱਕ ਚਮਨ ਨਾਮ ਦੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਜਾਂਦਾ ਹੈ। ਚਮਨ ਕੋਲੋਂ 5 ਕਿੱਲੋ ਅਫ਼ੀਮ ਵੀ ਬਰਾਮਦ ਹੁੰਦੀ ਹੈ। ਪਰ ਹੁਣ ਇਸ ਨਸ਼ੇ ਨੂੰ ਦੇਖ ਅਫ਼ਸਰਾਂ ਤੱਕ ਦੇ ਮਨ 'ਚ ਲਾਲਚ ਆ ਜਾਂਦਾ ਹੈ ਤੇ ਇਸ ਅਫ਼ੀਮ ਨੂੰ ਆਪਸ 'ਚ ਵੰਡਣ ਲਈ ਗਲਤ ਰਿਪੋਰਟ ਤਿਆਰ ਕਰਦੇ ਹਨ ਅਤੇ ਮੀਡੀਆ ਦੇ ਸਾਹਮਣੇ ਨਕਲੀ ਨਸ਼ਾ ਪੇਸ਼ ਕਰਨ ਦੀ ਸਕੀਮ ਘੜਦੇ ਹਨ। ਇਹਨਾਂ ਸਕੀਮਾਂ ਦੇ ਚੱਕਰਾਂ 'ਚ ਕਿਵੇਂ ਪੂਰਾ ਪੁਲਿਸ ਡਿਪਾਰਟਮੈਂਟ ਆਪਸ 'ਚ ਹੀ ਘਿਰ ਜਾਂਦਾ ਹੈ ਇਹ ਦੇਖਣ ਨੂੰ ਮਿਲੇਗਾ ਫ਼ਿਲਮ 'ਜੀ ਜਨਾਬ' 'ਚ।

ਹੋਰ ਵੇਖੋ : ਮੱਲੋ ਮੱਲੀ ਨੱਚਣ ਲਈ ਮਜਬੂਰ ਕਰਦੀਆਂ ਨੇ 'ਮੁਕਲਾਵਾ' ਦੀਆਂ ਇਹ ਬੋਲੀਆਂ, ਦੇਖੋ ਵੀਡੀਓ

Ji Janaab

ਜ਼ਾਹਿਰ ਹੈ ਗੁਰਪ੍ਰੀਤ ਚਾਹਲ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ 'ਚ ਅਜਿਹਾ ਕੁਝ ਸਾਹਮਣੇ ਆਉਂਦਾ ਹੈ ਜਿਸ ਨੂੰ ਦੇਖ ਹੱਸ ਹੱਸ ਕੇ ਢਿੱਡੀ ਪੀੜਾਂ ਪੈਣ ਵਾਲੀਆਂ ਹਨ। ਨਾਲ ਹੀ ਇਹ ਫ਼ਿਲਮ ਪੁਲਿਸ ਪ੍ਰਸ਼ਾਸ਼ਨ ਦੇ ਅੰਦਰ ਹੁੰਦੀ ਧਾਂਦਲੀ 'ਤੇ ਵੀ ਚਾਨਣਾ ਪਾਵੇਗੀ।

Related Post