ਕਾਲੇ ਦੌਰ 'ਚੋਂ ਗੁਜ਼ਰੇ ਪਰਿਵਾਰ ਕਿਵੇਂ ਅੱਜ ਵੀ ਹੰਢਾ ਰਹੇ ਨੇ ਸੰਤਾਪ, ਦੇਖਣ ਨੂੰ ਮਿਲੇਗਾ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਰਾਤ' ਚ

By  Aaseen Khan June 1st 2019 06:41 PM -- Updated: June 5th 2019 02:58 PM

ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ 'ਰਾਤ' ਜਿਸ ਦੀ ਕਹਾਣੀ ਪੰਜਾਬ ਦੇ ਉਹਨਾਂ ਪਰਿਵਾਰਾਂ ਦੀ ਕਹਾਣੀ ਹੈ ਜਿਹੜੇ ਪਰਿਵਾਰ ਪੰਜਾਬ ਦੇ ਕਾਲੇ ਦੇ ਦੌਰ ਦਾ ਬੋਝ ਅਜੇ ਵੀ ਆਪਣੇ ਮੋਢਿਆਂ 'ਤੇ ਢੋਹ ਰਹੇ ਹਨ। ਪੰਜਾਬ ਨੇ ਇੱਕ ਲੰਬਾ ਸਮਾਂ ਤੱਕ ਕਾਲਾ ਦੌਰ ਦੇਖਿਆ ਹੈ ਜਿਸ ਦੇ ਚਲਦਿਆਂ ਬਹੁਤ ਸਾਰੇ ਪਰਿਵਾਰਾਂ ਨੂੰ ਕਾਲੇ ਦੌਰ 'ਚ ਲੰਗਣਾ ਪਿਆ।

PTC Box Office New Movie Raat premier on June 7th PTCPunjabi PTC Box Office New Movie Raat

ਪਰ ਉਹਨਾਂ ਪਰਿਵਾਰਾਂ ਦਾ ਜੀਵਨ ਅੱਜ ਵੀ ਕੋਈ ਬਹੁਤਾ ਸੌਖਾ ਨਹੀਂ ਹੋਇਆ ਹੈ। ਜਿੰਨ੍ਹਾਂ ਲੋਕਾਂ ਨੇ ਇਹ ਸੰਤਾਪ ਹੰਢਾਇਆ ਉਹ ਹਾਲੇ ਵੀ ਇਸ ਤੋਂ ਪ੍ਰਭਾਵਿਤ ਹਨ। ਕਿਵੇਂ ਖਾੜਕੂਵਾਦ ਵੇਲੇ ਚੋਂ ਗੁਜ਼ਰੇ ਪਰਿਵਾਰ ਅੱਜ ਦੇ ਸਮੇਂ ਵੀ ਉਹਨਾਂ ਵੇਲਿਆਂ ਨੂੰ ਕਿਤੇ ਨਾ ਕਿਤੇ ਆਪਣੇ ਸਾਹਮਣੇ ਖੜਾ ਮਹਿਸੂਸ ਕਰਦੇ ਹਨ, ਇਹ ਦਿਖਾਇਆ ਜਾਵੇਗਾ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ਰਾਤ 'ਚ।ਅਮਰਦੀਪ ਸਿੰਘ ਗਿੱਲ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ 7 ਜੂਨ ਦਿਨ ਸ਼ੁੱਕਰਵਾਰ ਰਾਤ 8:30 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲਣ ਵਾਲੀ ਹੈ।

ਹੋਰ ਵੇਖੋ : ਬੇਬੇ ਬਾਪੂ ਲਈ ਟਾਈਸਨ ਸਿੱਧੂ ਦਾ ਗਾਇਆ ਇਹ ਗੀਤ ਹੋ ਰਿਹਾ ਹੈ ਸ਼ੋਸ਼ਲ ਮੀਡੀਆ ‘ਤੇ ਵਾਇਰਲ

ਪੀਟੀਸੀ ਬਾਕਸ ਆਫ਼ਿਸ ‘ਤੇ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਸਮਾਜਿਕ ਕੁਰੀਤੀਆਂ ਅਤੇ ਪਰਿਵਾਰਕ ਰਿਸ਼ਤਿਆਂ ਦੇ ਤਾਣੇ-ਬਾਣੇ ਅਤੇ ਜ਼ਿੰਦਗੀ ਨਾਲ ਜੁੜੀਆਂ ਖੂਬਸੂਰਤ ਅਤੇ ਖੱਟੀਆਂ-ਮਿੱਠੀਆਂ ਯਾਦਾਂ ਜਿਹੜੀਆਂ ਆਮ ਲੋਕਾਂ ਦੀਆਂ ਆਪਣੀਆਂ ਕਹਾਣੀਆਂ ਹੁੰਦੀਆਂ ਹਨ ਉਹਨਾਂ ਨੂੰ ਵਿਖਾਇਆ ਜਾਂਦਾ ਹੈ। ਪੀਟੀਸੀ ਬਾਕਸ ਆਫ਼ਿਸ ਦੀਆਂ ਇਹਨਾਂ ਸਾਰੀਆਂ ਹੀ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ।

Related Post