ਪਰਿਵਾਰਕ ਰਿਸ਼ਤਿਆਂ ਦੀ ਮਹੱਤਤਾ ਪੇਸ਼ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਸਾਲਗਿਰ੍ਹਾ'

By  Aaseen Khan November 5th 2019 05:06 PM

ਪੀਟੀਸੀ ਬਾਕਸ ਆਫ਼ਿਸ 'ਤੇ ਹਰ ਹਫ਼ਤੇ ਨਵੀਆਂ ਫ਼ਿਲਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਹਫ਼ਤੇ ਯਾਨੀ 8 ਨਵੰਬਰ ਦਿਨ ਸ਼ੁੱਕਰਵਾਰ ਵਾਲੇ ਦਿਨ ਪਰਿਵਾਰਕ ਮਹੱਤਤਾ ਅਤੇ ਰਿਸ਼ਤਿਆਂ ਦੀ ਕੀਮਤ ਬਿਆਨ ਕਰਦੀ ਫ਼ਿਲਮ 'ਸਾਲਗਿਰ੍ਹਾ' ਦਾ ਵਰਲਡ ਟੀਵੀ ਪ੍ਰੀਮੀਅਰ ਹੋਣ ਜਾ ਰਿਹਾ ਹੈ। ਐੱਮ ਹੁੰਦਲ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਦੀ ਕਹਾਣੀ ਅਜਿਹੇ ਜੋੜੇ ਦੀ ਹੈ ਜਿੰਨ੍ਹਾਂ ਦੀ ਲਵ ਮੈਰਿਜ ਹੋਈ ਹੁੰਦੀ ਹੈ।

ਇਹ ਕਪਲ ਚੰਡੀਗੜ੍ਹ 'ਚ ਨੌਕਰੀ ਕਰਦਾ ਹੈ। ਜਿੱਥੇ ਕੁੜੀ ਸ਼ਹਿਰ ਦੀ ਰਹਿਣ ਵਾਲੀ ਹੈ ਉੱਥੇ ਹੀ ਲੜਕਾ ਪਿੰਡ ਦਾ ਰਹਿਣ ਵਾਲਾ ਹੈ। ਲੜਕੀ ਨੇ ਵਿਆਹ ਇਸੇ ਸ਼ਰਤ 'ਤੇ ਕਰਵਾਇਆ ਹੈ ਕਿ ਉਹ ਚੰਡੀਗੜ੍ਹ ਹੀ ਰਹੇਗੀ ਪਿੰਡ ਨਹੀਂ ਜਾਵੇਗੀ। ਜਦੋਂ ਦੋਨਾਂ ਦੇ ਵਿਆਹ ਨੂੰ ਪੂਰਾ ਇੱਕ ਸਾਲ ਹੋ ਚੱਲਿਆ ਹੁੰਦਾ ਹੈ ਤਾਂ ਲੜਕੇ ਨੂੰ ਪਿੰਡ ਤੋਂ ਫੋਨ ਆਉਂਦਾ ਹੈ ਕਿ ਉਸ ਦੇ ਦਾਦਾ ਜੀ ਬਿਮਾਰ ਹਨ ਅਤੇ ਮਰਨ ਦੇ ਕੰਡੇ ਹਨ, ਉਹਨਾਂ ਨੂੰ ਆਉਣਾ ਪਵੇਗਾ।

Saalgirah Saalgirah

ਇਸ ਤੋਂ ਬਾਅਦ ਇਹ ਜੋੜਾ ਪਿੰਡ ਚਲਿਆ ਜਾਂਦਾ ਹੈ ਅਤੇ ਦੇਖਦਾ ਹੈ ਕਿ ਦਾਦਾ ਜੀ ਬਿਲਕੁਲ ਠੀਕ ਹਨ ਅਤੇ ਪਰਿਵਾਰ ਨੇ ਘਰ ਬੁਲਾਉਣ ਲਈ ਹੀ ਅਜਿਹਾ ਕੀਤਾ ਸੀ। ਉਹਨਾਂ ਦਾ ਘਰ ਪੂਰੀ ਤਰ੍ਹਾਂ ਸਜਿਆ ਹੋਇਆ ਹੈ ਅਤੇ ਚਾਚਾ ਚਾਚੀ ਤਾਇਆ ਤਾਈ ਸਮੇਤ ਬੱਚੇ ਉਹਨਾਂ ਦਾ ਧੂਮ ਧਾਮ ਨਾਲ ਸਵਾਗਤ ਕਰਦੇ ਹਨ।

ਹੋਰ ਵੇਖੋ : ਅਕਸ਼ੇ ਕੁਮਾਰ ਦੀ ਇਕਲੌਤੀ ਮਿਊਜ਼ਿਕ ਵੀਡੀਓ ਦੀ ਪਹਿਲੀ ਝਲਕ ਆਈ ਸਾਹਮਣੇ, ਬੀ ਪਰਾਕ ਦੀ ਅਵਾਜ਼ ‘ਚ ਜਲਦ ਰਿਲੀਜ਼ ਹੋਵੇਗਾ ਗਾਣਾ

ਇਸ ਤੋਂ ਬਾਅਦ ਘਰ 'ਚ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਹਨ ਅਤੇ ਦਾਦੇ ਦੇ ਕਹਿਣ 'ਤੇ ਦੋਨੋ ਕੁਝ ਦਿਨ ਲਈ ਪਿੰਡ ਰੁਕ ਜਾਂਦੇ ਹਨ। ਪਰਿਵਾਰਕ ਮੈਂਬਰਾਂ ਦਾ ਪਿਆਰ ਅਤੇ ਪਿੰਡ ਵਾਸੀਆਂ ਦਾ ਭੋਲਾ ਪਣ ਦੇਖ ਸ਼ਹਿਰ ਦੀ ਜੰਮ ਪਲ ਲੜਕੀ ਦਾ ਵੀ ਦਿਲ ਪਿਗਲ ਜਾਂਦਾ ਹੈ ਅਤੇ ਉਸ ਦਾ ਵਾਪਿਸ ਜਾਣ ਨੂੰ ਮਨ ਨਹੀਂ ਕਰਦਾ। ਇਸ ਦੌਰਾਨ ਉਹਨਾਂ ਦਾ ਦਾਦਾ ਬਹੁਤ ਸਾਰੇ ਸਰਪ੍ਰਾਈਜ਼ ਉਹਨਾਂ ਲਈ ਰੱਖਦਾ ਹੈ ਅਤੇ ਕਿਵੇਂ ਪਿੰਡ 'ਚ ਰਹਿੰਦੇ ਪਰਿਵਾਰ 'ਚ ਲੜਕੀ ਰਲ ਮਿਲ ਜਾਂਦੀ ਹੈ ਇਹ 8 ਨਵੰਬਰ ਨੂੰ ਦੇਖਣ ਨੂੰ ਮਿਲੇਗਾ।ਫ਼ਿਲਮ 'ਚ ਮਹਾਬੀਰ ਭੁੱਲਰ, ਸਰਵਜੀਤ ਖਹਿਰਾ ਅਤੇ ਨੀਤ ਮਾਹਲ ਮੁੱਖ ਭੂਮਿਕਾ 'ਚ ਹਨ। ਇਸ ਸ਼ੁੱਕਰਵਾਰ ਰਾਤ 7 ਵਜੇ ਪੀਟੀਸੀ ਪੰਜਾਬੀ 'ਤੇ ਫ਼ਿਲਮ ਦੇਖਣ ਨੂੰ ਮਿਲੇਗੀ।

Related Post