ਪੰਜਾਬ ਦਾ ਰਹਿਣ ਵਾਲਾ ਇਹ ਬਾਲ ਕਲਾਕਾਰ ਫ਼ਿਲਮਾਂ 'ਚ ਦਿਖਾ ਰਿਹਾ ਆਪਣੀ ਅਦਾਕਾਰੀ,ਫ਼ਿਲਮ 'ਰੱਬ ਰਾਖਾ' 'ਚ ਆਏਗਾ ਨਜ਼ਰ 

By  Shaminder July 24th 2019 12:48 PM -- Updated: July 24th 2019 01:52 PM

ਪ੍ਰਤਿਭਾ ਕਿਸੇ ਦੀ ਵੀ ਮੁਹਤਾਜ਼ ਨਹੀਂ ਹੁੰਦੀ । ਪੁੱਤਰ ਦੇ ਪੈਰ ਪੰਘੂੜੇ 'ਚ ਹੀ ਦਿੱਸਣ ਲੱਗ ਜਾਂਦੇ ਹਨ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਕਸ਼ਮ ਸ਼ਰਮਾ ਦੀ । ਜੋ ਕਿ ਛੋਟੀ ਉਮਰੇ ਹੀ ਵੱਡੀਆਂ ਮੱਲਾਂ ਮਾਰ ਰਿਹਾ ਹੈ । ਜਲੰਧਰ ਦੇ ਸੀ.ਟੀ. ਸਕੂਲ ਦਾ ਵਿਦਿਆਰਥੀ ਅਤੇ ਮਹਿਜ਼ ਨੌ ਸਾਲਾਂ ਦੇ ਸਕਸ਼ਮ ਨੂੰ ਐਕਟਿੰਗ ਦੀ ਗੁੜ੍ਹਤੀ ਘਰੋਂ ਹੀ ਮਿਲੀ ਹੈ । ਪੀਟੀਸੀ ਬਾਕਸ ਆਫ਼ਿਸ ਵੱਲੋਂ ਤਿਆਰ ਕੀਤੀ ਗਈ ਰੱਬ ਰਾਖਾ' ਫ਼ਿਲਮ 'ਚ ਸਕਸ਼ਮ ਨੇ ਆਪਣੇ ਕਿਰਦਾਰ ਨੂੰ ਏਨੀ ਬਾਖੂਬੀ ਨਾਲ ਨਿਭਾਇਆ ਹੈ ਕਿ ਉਸ ਦੀ ਅਦਾਕਾਰੀ ਨੂੰ ਵੇਖ ਕੇ ਲੱਗਦਾ ਹੀ ਨਹੀਂ ਕਿ ਇਹ ਉਸ ਦੀ ਪਹਿਲੀ ਫ਼ਿਲਮ ਹੈ ।

ਹੋਰ ਵੇਖੋ  : ਪੀਟੀਸੀ ਬਾਕਸ ਆਫ਼ਿਸ ਸਸਪੈਂਸ ਅਤੇ ਥ੍ਰਿਲਰ ਨਾਲ ਭਰਪੂਰ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ ‘ਰੱਬ ਰਾਖਾ’2019/

https://www.instagram.com/p/B0QaZePFKOT/

ਉਸਦੀ ਇਸ ਪ੍ਰਤਿਭਾ ਨੂੰ ਪਛਾਣਿਆ ਸੀ ਡਾਇਰੈਕਟਰ ਜੀਤ ਮਠਾਰੂ ਨੇ । ਜਿਨ੍ਹਾਂ ਨੇ ਉਸ ਵਿਚਲੇ ਹੁਨਰ ਨੂੰ ਪਛਾਣਿਆ ਅਤੇ ਪਹਿਲੀ ਨਜ਼ਰ ਹੀ ਉਸ ਨੂੰ ਇਸ ਕਿਰਦਾਰ ਲਈ ਚੁਣ ਲਿਆ ਸੀ । ਸਕਸ਼ਮ ਦਾ ਸੁਫ਼ਨਾ ਇੱਕ ਵਧੀਆ ਐਕਟਰ ਬਣਨ ਦਾ ਹੈ ਅਤੇ ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਉਹ ਜੀਅ ਤੋੜ ਮਿਹਨਤ ਕਰ ਰਿਹਾ ਹੈ । ਪੀਟੀਸੀ ਪੰਜਾਬੀ ਦੀ ਟੀਮ ਵੱਲੋਂ ਵੀ ਸਕਸ਼ਮ ਨੂੰ ਬਹੁਤ ਬਹੁਤ ਮੁਬਾਰਕਾਂ ।

https://www.instagram.com/p/B0I4jGrFvx1/

ਦੱਸ ਦਈਏ ਕਿ ਇਹ ਫ਼ਿਲਮ ਪੀਟੀਸੀ ਪੰਜਾਬੀ 'ਤੇ 26 ਜੁਲਾਈ ਦਿਨ ਸ਼ੁੱਕਰਵਾਰ ਰਾਤ 8:30 ਵਜੇ ਪ੍ਰਸਾਰਿਤ ਹੋਵੇਗੀ ।ਫ਼ਿਲਮ 'ਰੱਬ ਰਾਖਾ' ਜਿਸ ਦੀ ਕਹਾਣੀ ਬੜੀ ਹੀ ਦਿਲਚਸਪ ਅਤੇ ਸਸਪੈਂਸ ਨਾਲ ਭਰੀ ਹੋਈ ਹੈ। ਇਹ ਅਜਿਹੇ ਪਰਿਵਾਰ ਦੀ ਕਹਾਣੀ ਹੈ ਜਿਸ 'ਚ ਇੱਕ ਮਹਿਲਾ ਆਪਣੇ ਬੱਚੇ ਅਤੇ ਛੋਟੀ ਭੈਣ ਨਾਲ ਰਹਿੰਦੀ ਹੈ। ਇਹ ਔਰਤ ਮਿਹਨਤ ਕਰਦੀ ਹੈ 'ਤੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਹੈ ਪਰ ਇਸ ਸਮਾਜ ਦੇ ਕੁਝ ਸ਼ਰਾਰਤੀ ਅਨਸਰ ਉਸ ਦੇ ਪਰਿਵਾਰ ਦਾ ਜਿਉਣਾ ਮੁਸ਼ਕਿਲ ਕਰ ਦਿੰਦੇ ਹਨ ਉੱਪਰੋਂ ਘਰ 'ਚ ਅਜਿਹੀਆਂ ਘਟਨਾਵਾਂ ਹੋਣ ਲੱਗਦੀਆਂ ਹਨ ਜਿਸ ਨਾਲ ਪੂਰਾ ਪਰਿਵਾਰ ਸਹਿਮ ਜਾਂਦਾ ਹੈ।

 

Related Post