ਪੀਟੀਸੀ ਬਾਕਸ ਆਫ਼ਿਸ ਤੇ ਵੇਖੋ ਫ਼ਿਲਮ 'ਲਾਡੀ'

By  Rupinder Kaler March 27th 2019 03:16 PM

ਪੀਟੀਸੀ ਬਾਕਸ ਆਫ਼ਿਸ ਤੇ ਇਸ ਵਾਰ ਫ਼ਿਲਮ 'ਲਾਡੀ' ਦਿਖਾਈ ਜਾ ਰਹੀ ਹੈ । ਨਿਰਦੇਸ਼ਕ ਪਰਮ ਸ਼ਿਵ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਦੀ ਕਹਾਣੀ ਹੋਰਨਾਂ ਫ਼ਿਲਮਾਂ ਤੋਂ ਹੱਟ ਕੇ ਹੈ । ਇਸ ਫ਼ਿਲਮ ਵਿੱਚ ਸਾਡੇ ਸਮਾਜ ਵਿੱਚ ਔਰਤਾਂ ਦੀ ਸਥਿਤੀ ਨੂੰ ਬਿਆਨ ਕੀਤਾ ਗਿਆ ਹੈ । ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿਸ ਤਰ੍ਹਾਂ ਸਾਡੇ ਸਮਾਜ ਵਿੱਚ ਔਰਤਾਂ ਦੀ ਜ਼ਿੰਦਗੀ ਨਾਲ ਜੁੜਿਆ ਹਰ ਫੈਸਲਾ ਜਾਂ ਤਾਂ ਉਸ ਦਾ ਪਤੀ ਲੈਂਦਾ ਹੈ ਜਾਂ ਫਿਰ ਉਸ ਦੇ ਮਾਪੇ ਲੈਂਦੇ ਹਨ ।

https://www.facebook.com/ptcpunjabi/videos/387531465131809/

ਫ਼ਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਦੀ ਕਹਾਣੀ ਇੱਕ ਕੁੜੀ ਦੇ ਆਲੇ ਦੁਆਲੇ ਘੁੰਮਦੀ ਹੈ । ਇਸ ਕੁੜੀ ਨੂੰ ਮੁੰਡਾ ਬਹੁਤ ਚਾਹੁੰਦਾ ਹੁੰਦਾ ਹੈ ਤੇ ਉਸ ਨੂੰ ਆਪਣੀ ਜੀਵਨ ਸੰਗਨੀ ਬਨਾਉਣਾ ਚਾਹੁੰਦਾ ਹੈ ਪਰ ਕੁੜੀ ਦੇ ਮਾਪੇ ਉਸ ਦਾ ਵਿਆਹ ਆਪਣੀ ਮਰਜ਼ੀ ਨਾਲ ਕਿਤੇ ਹੋਰ ਤੈਅ ਕਰ ਦਿੰਦੇ ਹਨ । ਪਰ ਫ਼ਿਲਮ ਦੀ ਕਹਾਣੀ ਵਿੱਚ ਉਦੋਂ ਨਵਾਂ ਮੋੜ ਆਉਂਦਾ ਹੈ ਜਦੋਂ ਕੁੜੀ ਨਾਲ ਵੱਡਾ ਧੋਖਾ ਹੁੰਦਾ ਹੈ ਤੇ ਉਸ ਨੂੰ ਕਿਸੇ ਦੁਬਈ ਦੇ ਸ਼ੇਖ ਕੋਲ ਵੇਚ ਦਿੱਤਾ ਜਾਂਦਾ ਹੈ ।

https://www.facebook.com/ptcpunjabi/videos/2066939606688155/

ਕੀ ਲਾਡੀ ਨਾਂ ਦੀ ਇਸ ਕੁੜੀ ਨੂੰ ਸ਼ੇਖ ਆਪਣੇ ਨਾਲ ਲੈ ਜਾਂਦਾ ਹੈ ਜਾਂ ਫਿਰ ਲਾਡੀ ਨੂੰ ਚਾਹੁਣ ਵਾਲਾ ਮੁੰਡਾ ਲਾਡੀ ਦਾ ਬਚਾਅ ਕਰਦਾ ਹੈ । ਇਹ ਸਭ ਦੇਖਣ ਲਈ ਦੇਖਣਾ ਨਾਲ ਭੁੱਲਣਾ ਫ਼ਿਲਮ 'ਲਾਡੀ' ਸਿਰਫ ਪੀਟੀਸੀ ਬਾਕਸ ਆਫ਼ਿਸ 'ਤੇ 29 ਮਾਰਚ ਰਾਤ 7.45 ਵਜੇ ਪੀਟੀਸੀ ਪੰਜਾਬੀ 'ਤੇ ।

Related Post