ਇਸ ਵਾਰ ਪੀਟੀਸੀ ਬਾਕਸ ਆਫਿਸ 'ਤੇ ਦੇਖੋ ਪੰਜਾਬੀ ਫਿਲਮ 'ਅਜ਼ਾਬ'

By  Rupinder Kaler November 14th 2018 12:42 PM -- Updated: November 14th 2018 12:48 PM

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੀਟੀਸੀ ਬਾਕਸ ਆਫਿਸ ਤੇ ਦਿਲ ਨੂੰ ਛੂਹਣ ਵਾਲੀ ਪੰਜਾਬੀ ਫਿਲਮ ਦਿਖਾਈ ਜਾ ਰਹੀ ਹੈ । ਇਸ ਵਾਰ ਪੀਟੀਸੀ ਦੇ ਬਾਕਸ ਆਫਿਸ 'ਤੇ ਤੁਹਾਨੂੰ ਪੰਜਾਬੀ ਫਿਲਮ 'ਅਜ਼ਾਬ' ਦਿਖਾਈ ਜਾਵੇਗੀ । ਇਹ ਫਿਲਮ 1947 ਦੀ ਵੰਡ ਦੇ ਦੁਖਾਂਤ ਨੂੰ ਬਿਆਨ ਕਰੇਗੀ ।  'ਅਜ਼ਾਬ' ਫਿਲਮ ਦੀ ਕਹਾਣੀ ਦਿਲ ਨੂੰ ਛੂਹਣ ਵਾਲੀ ਹੈ ਜਿਹੜੀ ਜੁੰਮਾ ਨਾਂ ਦੇ ਸ਼ਖਸ ਅਤੇ ਉਸ ਦੀ ਪਤਨੀ ਸਾਦਾਨ ਦੇ ਇਰਦ-ਗਿਰਦ ਘੁੰਮਦੀ ਹੈ ।

ਹੋਰ ਵੇਖੋ :ਤੁਸੀਂ ਵੀ ਟੀਵੀ ‘ਤੇ ਛਾਉਣਾ ਚਾਹੁੰਦੇ ਹੋ ਤਾਂ ‘ਪੀਟੀਸੀ ਚੱਕ ਦੇ’ ਦੇ ਰਿਹਾ ਮੌਕਾ ,ਵੇਖੋ ਵੀਡਿਓ

ਜੁੰਮਾ ਅਤੇ ਸਾਦਾਨ ਉਸ ਖੂਨ ਖਰਾਬੇ ਦਾ ਗਵਾਹ ਹਨ ਜਿਸ ਤੋਂ ਲੱਖਾਂ ਲੋਕ ਪ੍ਰਭਾਵਿਤ ਹੋਏ ਸਨ । ਜੁੰਮਾ ਤੇ ਸਦਾਨ ਇਸ ਦਰਦ ਨੂੰ ਆਪਣੇ ਦਿਲਾਂ ਵਿੱਚ ਲਈ ਬੈਠੇ ਹਨ ਤੇ ਉਹਨਾਂ ਦੇ ਹਰ ਸਾਹ ਵਿੱਚ ਦਰਦ ਬਣਿਆ ਰਹਿੰਦਾ ਹੈ ਤੇ ਉਹ ਇਸ ਗੱਲ ਨੂੰ ਕਦੇ ਵੀ ਸਵੀਕਾਰ ਨਹੀਂ ਕਰਦੇ ਕਿ ਕਿਵੇਂ ਵੰਡ ਦੌਰਾਨ ਉਹਨਾਂ ਦੀ ਲੜਕੀ ਨਾਲ ਬਲਾਤਕਾਰ ਹੁੰਦਾ ਹੈ ਤੇ ਬਾਅਦ ਵਿੱਚ ਕਿਸੇ ਭਾਈਚਾਰੇ ਦੇ ਕੁਝ ਲੋਕਾਂ ਵੱਲੋਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ।ਫਿਲਮ ਦੀ ਕਹਾਣੀ ਸਿਰਫ ਇੱਥੇ ਹੀ ਖਤਮ ਨਹੀ ਹੁੰਦੀ ,ਕਹਾਣੀ ਵਿੱਚ ਉੱਦੋਂ ਨਵਾਂ ਮੋੜ ਆਉਂਦਾ ਹੈ ਜਦੋਂ ਜੁੰਮਾ ਅਤੇ ਸਦਾਨ ਦੇ ਬੇਟੇ ਨਨਕੂ ਦੀ ਐਂਟਰੀ ਹੁੰਦੀ ਹੈ ।

ਹੋਰ ਵੇਖੋ :ਗਾਇਕ ਮੀਕਾ ਸਿੰਘ ਨੇ ਰਾਖੀ ਸਾਵੰਤ ਨਾਲ ਮੁੜ ਲਿਆ ਪੰਗਾ, ਦੇਖੋ ਵੀਡਿਓ

ਨਨਕੂ ਦੇ ਦਿਲ ਵਿੱਚ ਵੀ ਹੋਰ ਭਾਈਚਾਰੇ ਦੇ ਲੋਕਾਂ ਪ੍ਰਤੀ ਉਹੀ ਨਫਰਤ ਹੁੰਦੀ ਹੈ ਜਿਸ ਤਰ੍ਹਾਂ ਦੀ ਨਫਰਤ ਉਸ ਦੀ ਭੈਣ ਨਾਲ ਬਲਾਤਕਾਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਹੁੰਦੀ ਹੈ । ਉਹ ਵੀ ਬਹੁਤ ਸਾਰੇ ਹਿੰਦੂਆਂ ਅਤੇ ਸਿੱਖਾਂ ਨੂੰ ਲੁੱਟਦਾ ਹੈ ।

ਇਥੇ ਹੀ ਬਸ ਨਹੀਂ ਫਿਲਮ ਦੀ ਕਹਾਣੀ ਵਿੱਚ ਰਾਜ ਨਾਂ ਦੇ ਕਿਰਦਾਰ ਦੇ ਆਉਣ ਨਾਲ ਵੀ  ਕਈ ਮੋੜ ਆਉਂਦੇ ਹਨ ਜਿਹੜੇ ਹਰ ਇੱਕ ਨੂੰ ਬੰਨ ਕੇ ਰੱਖਦੇ ਹਨ ।  ਮੁਕੇਸ਼ ਗੋਤਮ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਹੋਰ ਕੀ ਕੁਝ ਹੁੰਦਾ ਹੈ ਜਾਨਣ ਲਈ ਜ਼ਰੂਰ ਦੇਖੋ ਪੀਟੀਸੀ ਬਾਕਸ ਆਫਿਸ ਸ਼ੁੱਕਰਵਾਰ ਰਾਤ 8 ਵਜੇ, ਜੇਕਰ ਤੁਸੀਂ ਇਸ ਫਿਲਮ ਨੂੰ ਨਹੀਂ ਦੇਖ ਪਾਉਂਦੇ ਤਾਂ ਇਸ ਫਿਲਮ ਦਾ ਮੁੜ ਪ੍ਰਸਾਰਣ ਕੀਤਾ ਜਾਵੇਗਾ ਐਤਵਾਰ ਨੂੰ ਦੁਪਿਹਰੇ 12.30 ਵਜੇ ਅਤੇ ਸੋਮਵਾਰ ਰਾਤ ਨੂੰ 9.30 ਵਜੇ ।

Related Post