ਪੀ ਟੀ ਸੀ ਬਾਕਸ ਆਫ਼ਿਸ ਤਿਆਰ ਹੈ ਆਪਣੀ ਅਗਲੀ ਕਹਾਣੀ 'ਰਾਜਨੀਤੀ' ਨਾਲ

By  Rajan Sharma August 8th 2018 12:19 PM -- Updated: August 11th 2018 06:23 AM

ਦੇਖੋ ਪੀ ਟੀ ਸੀ PTC ਬਾਕਸ ਆਫ਼ਿਸ ਹਰ ਸ਼ੁੱਕਰਵਾਰ ਰਾਤੀ 8 :30 ਵਜੇ ਸਿਰਫ਼ ਤੁਹਾਡੇ ਆਪਣੇ ਚੈਨਲ ਪੀ ਟੀ ਸੀ ਪੰਜਾਬੀ ਤੇ| ਇਸ ਵਿੱਚ ਤੁਹਾਨੂੰ ਫ਼ਿਲਮ ਇੰਡਸਟਰੀ ਦੇ ਬੜੇ ਹੀ ਟੈਲੇਂਟਿਡ ਨਿਰਮਾਤਾਵਾਂ ਦੁਆਰਾ ਬਣਾਈਆਂ ਬੇਹੱਦ ਖੂਬਸੂਰਤ ਫ਼ਿਲਮਾਂ ਨਾਲ ਰੁਬਰੂ ਕਰਵਾਇਆ ਜਾਂਦਾ ਹੈ| ਹਰ ਸ਼ੁੱਕਰਵਾਰ ਪੀ ਟੀ ਸੀ ਬਾਕਸ ਆਫ਼ਿਸ BOX OFFICE ਲੈਕੇ ਆਵੇਗਾ ਇਕ ਨਵੀਂ ਕਹਾਣੀ| ਤੇ ਹੋ ਜਾਓ ਇਸ ਵਾਰ ਦੀ ਕਹਾਣੀ ਲਈ ਤਿਆਰ ਜਿਸਦਾ ਨਾਂ ਹੈ 'ਰਾਜਨੀਤੀ'| ਤੇ ਓਥੇ ਹੀ ਯੂ.ਐਸ.ਏ ਅਤੇ ਕੈਨੇਡਾ ਵਿੱਚ ਇਹ ਫ਼ਿਲਮ 8 ਵਜੇ ਦੇਖੀ ਜਾ ਸਕਦੀ ਹੈ ਅਤੇ ਯੂ.ਕੇ ਵਿੱਚ ਇਸਦਾ ਸਮਾਂ 7 ਵਜੇ ਦਾ ਹੈ|

ਰਾਜਨੀਤੀ ਦੇ ਡਾਇਰੈਕਟਰ ਪਾਲੀ ਭੁਪਿੰਦਰ ਜੀ ਨਾਲ ਜਦੋ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਫ਼ਿਲਮ ਰਾਜਨੀਤੀ ਅਤੇ ਰਿਸ਼ਤਿਆਂ ਦਾ ਮਿਸ਼੍ਰਣ ਹੈ| ਫ਼ਿਲਮ ਦਾ ਮੁੱਖ ਵਿਸ਼ਾ ਦੱਸਦਾ ਹੈ ਰਾਜਨੀਤੀ ਵਿੱਚ ਰਿਸ਼ਤੇ ਅਤੇ ਰਿਸ਼ਤਿਆਂ ਵਿੱਚ ਰਾਜਨੀਤੀ| ਫ਼ਿਲਮ ਇੱਕ ਭੈਣ ਅਤੇ ਭਰਾ ਦੇ ਰਾਜਨੀਤੀ ਵਿੱਚ ਆਉਣ ਬਾਰੇ ਦੱਸਦੀ ਹੈ| ਪਿਤਾ ਚਾਉਂਦਾ ਹੈ ਕਿ ਕੁੜੀ ਰਾਜਨੀਤੀ ਵਿੱਚ ਆਏ ਅਤੇ ਦੁੱਜੇ ਪਾਸੇ ਮਾਂ ਚਾਉਂਦੀ ਹੈ ਉਸਦਾ ਪੁੱਤਰ ਰਾਜਨੀਤੀ ਵਿੱਚ ਆਏ|

https://www.youtube.com/watch?v=ffS0ofj26hQ

“ਪੀਟੀਸੀ ਬਾਕਸ ਆਫਿਸ” ਤੁਹਾਡੇ ਵੀਕਐਂਡ ਨੂੰ ਬਣਾ ਦੇਵੇਗਾ ਬੜਾ ਹੀ ਸ਼ਾਨਦਾਰ ਕਿਊ ਕਿ ਇਸ ਵਿੱਚ ਤੁਹਾਡੇ ਨਾਲ ਹੋਣਗੇ ਨਾਟਕ,ਐਕਸ਼ਨ,ਰੋਮਾਂਸ ਅਤੇ ਥ੍ਰਿਲ| ”ਪੀਟੀਸੀ ਬਾਕਸ ਆਫਿਸ” ਰਾਹੀਂ ਪੰਜਾਬੀ ਸਿਨੇਮਾ ਦੇ ਨਵੇਂ ਹੁਨਰ ਨੂੰ ਮਿਲੇਗਾ ਇਕ ਨਵਾਂ ਮੌਕਾ ਤਾਂ ਜੋ ਉਹ ਸਿਲਵਰ ਸਕਰੀਨ ਲਈ ਟਿਕਟਾਂ,ਥੀਏਟਰ ਬਾਕਸ ਆਫਿਸ ਅਤੇ ਲੱਖਾਂ ਰੁਪਏ ਦੇ ਨਿਵੇਸ਼ ਦੀ ਚਿੰਤਾ ਕੀਤੇ ਬਗੈਰ ਆਪਣੇ ਸਰਵ-ਉੱਤਮ ਹੁਨਰ ਦਾ ਪ੍ਰਦਰਸ਼ਨ ਕਰ ਸਕਣ।

ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜਿਡੈਂਟ ਰਬਿੰਦਰ ਨਾਰਾਇਣ ਨੇ ਕਿਹਾ ਕਿ "ਅਸੀਂ ਪੂਰੀ ਦੁਨੀਆ ਦੇ ਸਾਰੇ ਪੰਜਾਬੀ ਫਿਲਮ ਪ੍ਰੇਮੀਆਂ ਲਈ ਕੀਲਣ ਵਾਲੇ ਅੰਦਾਜ ਰਾਹੀਂ ਪ੍ਰਭਾਵਸ਼ਾਲੀ ਅਤੇ ਦਮਦਾਰ ਕਹਾਣੀਆਂ ਲਿਆਉਣਾ ਚਾਹੁੰਦੇ ਸੀ।“ਪੀਟੀਸੀ ਬਾਕਸ ਆਫਿਸ”ਪੰਜਾਬੀ ਦਰਸ਼ਕਾਂ ਲਈ ਨਾ ਸਿਰਫ ਨਵੇਕਲੇ ਸਿਨੇਮਾ ਦੇ ਹੁਨਰ ਨੂੰ ਮੌਕੇ ਦੇਵੇਗਾ,ਬਲਕਿ ਟੈਲੀਵਿਜਨ ਦੇ ਪੰਜਾਬੀ ਦਰਸ਼ਕਾਂ ਲਈ ਨਵੀਆਂ ਕਹਾਣੀਆਂ ਅਤੇ ਨਵੇਕਲਾ ਤਜਰਬਾ ਪ੍ਰਦਾਨ ਕਰੇਗਾ |

Related Post