'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018' : ਰੈਪਰ ਬੋਹਮੀਆ 'ਇੰਟਰਨੈਸ਼ਨਲ ਪੰਜਾਬੀ ਆਈਕਨ ਅਵਾਰਡ' ਨਾਲ ਸਨਮਾਨਿਤ

By  Rupinder Kaler December 8th 2018 10:02 PM

ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਗਏ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018' ਵਿੱਚ ਪੰਜਾਬੀ ਰੈਪਰ ਬੋਹਮੀਆ ਨੂੰ 'ਇੰਟਰਨੈਸ਼ਨਲ ਪੰਜਾਬੀ ਆਈਕਨ ਅਵਾਰਡ' ਨਾਲ ਨਵਾਜਿਆ ਗਿਆ ਹੈ । ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018’ ਦੇ ਮੰਚ ਤੋਂ ਪੀਟੀਸੀ ਨੈੱਟਵਰਕ ਦੇ ਐੱਮ.ਡੀ ਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਨ ਨੇ  ਬੋਹਮੀਆ ਨੂੰ ਇਹ ਅਵਾਰਡ ਦੇ ਕੇ ਸਨਮਾਨਤਿ ਕੀਤਾ ਹੈ । ਪੀਟੀਸੀ ਨੈੱਟਵਰਕ ਵੱਲੋਂ ਬੋਹਮੀਆ ਨੂੰ ਇਹ ਅਵਾਰਡ ਇਸ ਮਿਲਿਆ ਹੈ ਕਿਉਂਕਿ ਰੈਪਰ ਹੋਣ ਦੇ ਬਾਵਜੂਦ ਉਹ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹਨ ।

ਇਸ ਰੈਪ ਦੀ ਵਜ਼ਾ ਕਰਕੇ ਨਾ ਸਿਰਫ ਉਹਨਾਂ ਨੂੰ ਪੰਜਾਬ ਦੇ ਲੋਕ ਪਸੰਦ ਕਰਦੇ ਹਨ ਬਲਕਿ ਵਿਦੇਸ਼ਾਂ ਵਿੱਚ ਵੀ ਉਹਨਾਂ ਦੇ ਰੈਪ ਤੇ ਗਾਣਿਆਂ ਨੂੰ ਸੁਣਿਆ ਜਾਂਦਾ ਹੈ । ਇਹਨਾਂ ਹਿੱਟ ਗਾਣਿਆਂ ਕਰਕੇ ਉਹਨਾਂ ਨੂੰ ਪੀਟੀਸੀ ਪੰਜਾਬੀ ਨੇ ਇੰਟਰਨੈਸ਼ਨਲ ਪੰਜਾਬੀ ਆਈਕਨ ਅਵਾਰਡ ਨਾਲ ਸਨਮਾਨਿਤ ਕੀਤਾ ਹੈ । ਬੋਹਮੀਆ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਪਾਕਿਸਤਾਨ ਦੇ ਕਰਾਚੀ ਵਿੱਚ ਹੋਇਆ ਸੀ ।

ਬੋਹਮੀਆ ਦੇ ਬਚਪਨ ਦਾ ਨਾਂ ਰੋਜਰ ਡੇਵਿਗ ਹੈ । ਬੋਹਮੀਆ ਦੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ । ਬੋਹਮੀਆ ਦੇ ਹੁਣ ਤੱਕ ਸੈਂਕੜੇ ਗੀਤ ਆ ਚੁੱਕੇ ਹਨ ਜਿਹੜੇ ਕੀ ਹਿੱਟ ਹਨ । ਇਸੇ ਲਈ ਉਹ ਪਹਿਲੇ ਰੈਪਰ ਸਨ ਜਿਸ ਨੇ ਪਾਕਿਸਤਾਨ ਦੇ ਕੋਕ ਸਟੂਡਿਓ ਵਿੱਚ ਗਾਣ ਗਾਇਆ ਸੀ ।ਬੋਹਮੀਆ ਦੀ ਇੱਕ ਖਾਸ ਗੱਲ ਇਹ ਹੈ ਕਿ ਉਹ ਆਪਣੇ ਪ੍ਰਸ਼ੰਸਕਾਂ ਦੇ ਬੇਹੱਦ ਕਰੀਬ ਹੈ । ਉਹ ਆਪਣੇ ਪ੍ਰਸ਼ੰਸਕਾਂ ਲਈ ਲੜ ਵੀ ਪੈਂਦੇ ਹਨ । ਸੋ ਇਹੀ ਕੁਝ ਗੁਣ ਹਨ ਜਿਹੜੇ ਬੋਹਮੀਆ ਨੂੰ ਇੰਟਰਨੈਸ਼ਨਲ ਪੰਜਾਬੀ ਆਈਕਨ ਬਣਾਉਂਦੇ ਹਨ ।

Related Post