ਵਰਲਡ ਮਿਊਜ਼ਿਕ ਡੇ ’ਤੇ ਦੇਖੋ ਪੀਟੀਸੀ ਦੀ ਖ਼ਾਸ ਪੇਸ਼ਕਸ ਪੀਟੀਸੀ ਮਿਊਜ਼ੀਕੋਲੋਜੀ ਲਾਈਵ ਈ ਕੰਸਰਟ

By  Rupinder Kaler June 20th 2020 10:33 AM

ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਨ ਵਾਲਾ ਵਿਸ਼ਵ ਦਾ ਪਹਿਲਾ ਟੈਲੀਵਿਜ਼ਨ ਨੈੱਟਵਰਕ ਪੀਟੀਸੀ ਨੈੱਟਵਰਕ 21 ਜੂਨ ਨੂੰ ਵਰਲਡ ਮਿਊਜ਼ਿਕ ਡੇ ‘ਤੇ ਲਾਈਵ ਕੰਸਰਟ ਲੈ ਕੇ ਆ ਰਿਹਾ ਹੈ । ਇਸ ਸਮਾਰੋਹ ਵਿੱਚ ਵਿਸ਼ਵ ਭਰ ਦੇ ਸੰਗੀਤ ਦੀ ਦੁਨੀਆ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਉਣ ਵਾਲੇ ਗਾਇਕ, ਸੰਗੀਤਕਾਰ ਤੇ ਹੋਰ ਵੱਡੀਆਂ ਹਸਤੀਆਂ ਇੱਕਠੀਆਂ ਹੋਣਗੀਆਂ, ਤੇ ਸੰਗੀਤ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰਨਗੀਆਂ । ਇਸ ਤੋਂ ਇਲਾਵਾ ਕਈ ਵੱਡੇ ਗਾਇਕ ਜਿਵਂੇ ਲਖਵਿੰਦਰ ਵਡਾਲੀ, ਕਮਲ ਖ਼ਾਨ, ਨੁਪੂਰ ਸਿੱਧੂ ਨਰਾਇਣ, ਬੀਰ ਸਿੰਘ, ਬਰਿੰਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਸਣੇ ਕਈ ਗਾਇਕ ਆਪਣੇ ਗੀਤਾਂ ਨਾਲ ਰੰਗ ਜਮਾਉਣਗੇ ।

ਇਸ ਲਾਈਵ ਈ ਕੰਸਰਟ ਦਾ ਅਨੰਦ ਤੁਸੀਂ 21 ਜੂਨ, ਦਿਨ ਐਤਵਾਰ, ਸ਼ਾਮ 4 ਵਜੇ ਪੀਟੀਸੀ ਪੰਜਾਬੀ ‘ਤੇ ਮਾਣ ਸਕਦੇ ਹੋ । ਇਸ ਤੋਂ ਇਲਾਵਾ ਇਹ ਸ਼ੋਅ ਤੁਸੀਂ 21 ਜੂਨ ਨੂੰ ਹੀ ਰਾਤ 9 ਵਜੇ ਪੀਟੀਸੀ ਚੱਕ ਦੇ ‘ਤੇ ਵੇਖ ਸਕਦੇ ਹੋ । ਵਿਸ਼ਵ ਮਿਊਜ਼ਿਕ ਦਿਹਾੜੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਸ਼ੁਰੂਆਤ ਫਰਾਂਸ ਵਿੱਚ 21 ਜੂਨ ਸਾਲ 1982 ਵਿੱਚ ਹੋਈ ਸੀ, ਜਿਸ ਦਾ ਸ਼ੁਭ ਅਰੰਭ ਉਸ ਸਮੇਂ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਜੈਕ ਲੋ ਨੇ ਕੀਤਾ ਸੀ । ਕਹਿੰਦੇ ਹਨ ਕਿ ਫਰਾਂਸ ਦਾ ਹਰ ਦੂਸਰਾ ਵਿਆਕਤੀ ਸੰਗੀਤ ਨਾਲ ਜੁੜਿਆ ਹੁੰਦਾ ਹੈ ਭਾਵੇਂ ਉਹ ਗਾਉਂਦਾ ਹੋਵੇ ਜਾਂ ਕੋਈ ਸਾਜ਼ ਵਜਾਉਂਦਾ ਹੋਵੇ ।

https://www.facebook.com/ptcpunjabi/videos/288363005637498/

ਇਸੇ ਤਰ੍ਹਾਂ ਪੀਟੀਸੀ ਨੈੱਟਵਰਕ ਵੀ ਆਪਣੇ ਵੱਖ-ਵੱਖ ਚੈਨਲਾਂ ਰਾਹੀਂ ਚੰਗੇ ਸੰਗੀਤ ਨੂੰ ਦੁਨੀਆ ਦੇ ਕੋਨੇ ਕੋਨੇ ਵਿੱਚ ਪਹੁੰਚਾ ਰਿਹਾ ਹੈ । ਪੀਟੀਸੀ ਪੰਜਾਬੀ, ਪੀਟੀਸੀ ਚੱਕਦੇ, ਪੀਟੀਸੀ ਮਿਊਜ਼ਿਕ ’ਤੇ ਜਿੱਥੇ ਨਵੇਂ ਤੋਂ ਨਵੇਂ ਗਾਣੇ ਦਿਖਾਏ ਜਾਂਦੇ ਹਨ ਉੱਥੇ ਪੀਟੀਸੀ ਨੈੱਟਵਰਕ ਵੱਲੋਂ ਦੁਨੀਆ ਦਾ ਪਹਿਲਾ ਆਨਲਾਈਨ ਸਟਰੀਮਿੰਗ ਚੈਨਲ ਪੀਟੀਸੀ ਢੋਲ ਚਲਾਇਆ ਜਾ ਰਿਹਾ ਹੈ, ਜਿਸ ’ਤੇ ਦਿਨ ਦੇ 24 ਘੰਟੇ ਗਾਣੇ ਦਿਖਾਏ ਜਾਂਦੇ ਹਨ । ਇੱਥੇ ਹੀ ਬਸ ਨਹੀਂ ਪੀਟੀਸੀ ਨੈੱਟਵਰਕ ਵੱਲੋਂ ਨਵੇਂ ਗਾਇਕਾਂ ਨੂੰ ਪਲੇਟਫਾਰਮ ਉਪਲੱਬਧ ਕਰਵਾਉਣ ਲਈ ਰਿਆਲਟੀ ਸ਼ੋਅ ਜਿਵੇਂ ‘ਵਾਇਸ ਆਫ਼ ਪੰਜਾਬ’ ਕਰਵਾਇਆ ਜਾਂਦਾ ਹੈ ।

ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਤੇ ਮੈਨੇਜ਼ਿਗ ਡਾਇਰੈਕਟਰ ਰਬਿੰਦਰ ਨਰਾਇਣ ਵੀ ਚੰਗੇ ਸੰਗੀਤ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕਰਦੇ ਹਨ । ਉਹਨਾਂ ਦਾ ਮੰਨਣਾ ਹੈ ਕਿ ਚੰਗਾ ਗੀਤ ਸੰਗੀਤ ਹੀ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿਉਂਕਿ ਗਾਇਕਾਂ ਨੂੰ ਨਵੀਂ ਪੀੜ੍ਹੀ ਰੋਲ ਮਾਡਲ ਮੰਨਦੀ ਹੈ । ਇਸ ਲਈ ਚੰਗਾ ਸੰਗੀਤ ਹੀ ਸਾਡੇ ਸਮਾਜ ਨੂੰ ਸਹੀ ਸੇਧ ਦੇ ਸਕਦਾ ਹੈ ।

Related Post