ਉੱਭਰਦੇ ਪੰਜਾਬੀ ਗਾਇਕਾਂ ਲਈ ਪੀਟੀਸੀ ਨੈਟਵਰਕ ਨੇ ਲਾਂਚ ਕਿੱਤਾ ਪੀਟੀਸੀ ਮਿਊਜ਼ਿਕ

By  Gourav Kochhar May 24th 2018 07:47 AM -- Updated: May 24th 2018 07:51 AM

ਪੰਜਾਬੀਅਤ ਅਤੇ ਪੰਜਾਬੀ ਵਿਰਸੇ ਨੂੰ ਸਾਰੀ ਦੁਨੀਆ ਵਿਚ ਕਾਇਮ ਰੱਖਣ ਅਤੇ ਉੱਚਾ ਚੁੱਕਣ ਵਿਚ ਪੀਟੀਸੀ ਨੈੱਟਵਰਕ ਦਾ ਬਹੁਤ ਵੱਡਾ ਹੱਥ ਹੈ | ਹਾਲ ਹੀ ਵਿਚ ਖ਼ਬਰ ਆਈ ਸੀ ਕਿ ਪੀਟੀਸੀ ਨੈਟਵਰਕ ਨੇ ਇੱਕ ਉਪਰਾਲਾ ਕਿੱਤਾ ਹੈ ਜਿਸ ਰਾਹੀ ਉਹ ਆਪਣੇ ਚੈੱਨਲ ਉੱਤੇ ਸਾਫ਼ ਸੁਥਰੀ ਗਾਇਕੀ ਹੀ ਦਿਖਾਉਣਗੇ | ਇਸ ਖ਼ਬਰ ਦਾ ਖੁਲਾਸਾ ਪੀਟੀਸੀ ਨੈਟਵਰਕ PTC Network ਦੇ ਪ੍ਰੈਸੀਡੈਂਟ ਅਤੇ ਡਾਇਰੈਕਟਰ ਰਬਿੰਦਰ ਨਾਰਾਇਣ ਜੀ ਨੇ ਖ਼ੁਦ ਮੀਡੀਆ ਸਾਹਮਣੇ ਕਿੱਤਾ ਸੀ | ਉਸ ਦਿਨ ਤੋਂ ਬਾਅਦ ਹੁਣ ਤੱਕ ਪੀਟੀਸੀ ਨੈਟਵਰਕ ਦੇ ਦੁਨੀਆ ਵਿਚ ਚੱਲ ਰਹੇ ਕਿਸੀ ਵੀ ਚੈੱਨਲ 'ਤੇ ਨਸ਼ਿਆਂ ਅਤੇ ਹਥਿਆਰਾਂ ਵਾਲੇ ਗੀਤ ਵੇਖਣ ਨੂੰ ਨਹੀਂ ਮਿਲੇ |

ptc music channel

ਤੇ ਹੁਣ ਪੀਟੀਸੀ ਨੈੱਟਵਰਕ PTC Network ਨੇ ਏੰਟਰਟੇਨਮੇੰਟ ਦੀ ਦੁਨੀਆਂ ਵਿਚ ਇਕ ਹੋਰ ਨਵੀ ਰੋਸ਼ਨੀ ਲੈ ਕੇ ਆਉਣ ਦੀ ਪਹਿਲ ਕਿੱਤੀ ਹੈ, ਤੇ ਉਹ ਰੋਸ਼ਨੀ ਹੈ ਪੀਟੀਸੀ ਮਿਊਜ਼ਿਕ | ਪੀਟੀਸੀ ਨੈੱਟਵਰਕ, ਪੰਜਾਬੀ ਵਿਰਸੇ ਅਤੇ ਪੰਜਾਬੀਅਤ ਨੂੰ ਅੱਗੇ ਵਧਾਉਣ ਲਈ ਇੱਕ ਨਵਾਂ ਚੈੱਨਲ ਲੈ ਕੇ ਆ ਰਿਹਾ ਹੈ ਜਿਸਦਾ ਨਾਮ ਹੈ ਪੀਟੀਸੀ ਮਿਊਜ਼ਿਕ | ਜੋ ਗਾਇਕ ਪੰਜਾਬੀ ਵਿਰਸੇ ਅਤੇ ਪੰਜਾਬੀਅਤ ਨੂੰ ਆਪਣੇ ਗੀਤਾਂ ਨਾਲ ਅੱਗੇ ਵਧਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਕੋਈ ਅਜਿਹਾ ਸਾਧਨ ਨਹੀਂ ਹੈ ਉਹ ਆਪਣਾ ਗੀਤ ਪੀਟੀਸੀ ਮਿਊਜ਼ਿਕ ਰਾਹੀ ਲੋਕਾਂ ਤੱਕ ਪਹੁੰਚਾ ਸਕਦੇ ਹਨ |

ਪੀਟੀਸੀ ਨੈਟਵਰਕ PTC Network ਦੇ ਪ੍ਰੈਸੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ Rabinder Narayan ਜੀ ਇਸ ਨਵੇਂ ਚੈੱਨਲ ਦਾ ਖੁਲਾਸਾ ਖ਼ੁਦ ਆਪਣੇ ਸੋਸ਼ਲ ਮੀਡਿਆ ਚੈੱਨਲ ਉੱਤੇ ਪੋਸਟ ਕਰਕੇ ਕਿੱਤਾ ਹੈ | ਉਨ੍ਹਾਂ ਨੇ ਕਿਹਾ ਹੈ ਕਿ ਬਹੁਤ ਹੀ ਜਲਦ ਪੀਟੀਸੀ ਮਿਊਜ਼ਿਕ 27x7 ਸੈਟੇਲਾਈਟ ਅਤੇ ਕੇਬਲ ਉੱਤੇ ਲਾਂਚ ਹੋਵੇਗਾ | ਪੀਟੀਸੀ ਮਿਊਜ਼ਿਕ  PTC Music ਉੱਭਰਦੇ ਪੰਜਾਬੀ ਗਾਇਕਾਂ ਦੇ ਗੀਤ ਦੁਨੀਆਭਰ ਵਿਚ ਚੱਲ ਰਹੇ 150 ਤੋਂ ਵੀ ਜਿਆਦਾ ਮਿਊਜ਼ਿਕ ਚੈੱਨਲ ਜਿਵੇਂ ਆਈ-ਟਿਊਂਸ, ਅਮੇਜ਼ਨ ਮਿਊਜ਼ਿਕ, ਗੂਗਲ ਪਲੇ ਸਟੋਰ ਆਦਿ ਉੱਤੇ ਵੀ ਰਿਲੀਜ਼ ਕਰਵਾਏਗਾ | ਇਸਲਈ ਇੰਤਜ਼ਾਰ ਹੋ ਗਿਆ ਹੈ ਖ਼ਤਮ, ਮਿਊਜ਼ਿਕ ਲੇਬਲ ਲਾਂਚ ਹੋ ਚੁਕਿਆ ਹੈ ਅਤੇ ਚੈੱਨਲ ਜਲਦੀ ਹੀ ਰਿਲੀਜ਼ ਹੋਵੇਗਾ |

ptc music channel

Related Post