ਹੁਣ ਐਂਟਰਟੇਨਮੈਂਟ ਦਾ ਮਿਲੇਗਾ ਫੁਲ ਡੋਜ਼, ਪੀਟੀਸੀ ਨੈੱਟਵਰਕ ਵੱਲੋਂ Airtel DTH 'ਤੇ ਤਿੰਨ ਨਵੇਂ ਚੈਨਲ ਲਾਂਚ 

By  Rupinder Kaler July 30th 2019 02:23 PM

ਪੀਟੀਸੀ ਨੈੱਟਵਰਕ ਲਗਾਤਾਰ ਆਪਣੇ ਚੈਨਲਾਂ ਨਾਲ ਮਾਂ ਬੋਲੀ ਪੰਜਾਬੀ, ਪੰਜਾਬ ਤੇ ਪੰਜਾਬੀਅਤ ਦੀ ਸੇਵਾ ਕਰਦਾ ਆ ਰਿਹਾ ਹੈ ।ਪੀਟੀਸੀ ਨੈੱਟਵਰਕ ਨੇ ਤਿੰਨ ਨਵੇਂ ਚੈਨਲ ਪੀਟੀਸੀ ਪੰਜਾਬੀ ਗੋਲਡ, ਪੀਟੀਸੀ ਸਿਮਰਨ ਤੇ ਪੀਟੀਸੀ ਮਿਊਜ਼ਿਕ ਹੁਣ Airtel DTH  'ਤੇ ਲਾਂਚ ਕੀਤੇ ਹਨ । ਇਸ ਤੋਂ ਪਹਿਲਾਂ ਇਹ ਤਿੰਨੇ ਚੈਨਲ ਫਾਸਟ ਵੇਅ ਕੇਬਲ ਨੈੱਟਵਰਕ 'ਤੇ ਚੱਲ ਰਹੇ ਹਨ, ਪਰ ਹੁਣ ਪੀਟੀਸੀ ਨੈੱਟਵਰਕ ਨੇ ਆਪਣੇ ਦਰਸ਼ਕਾਂ ਨੂੰ ਇੱਕ ਹੋਰ ਤੋਹਫ਼ਾ ਦਿੰਦੇ ਹੋਏ ਇਹਨਾਂ ਚੈਨਲਾਂ ਨੂੰ ਹੁਣ Airtel DTH ਤੇ ਲਾਂਚ ਕਰ ਦਿੱਤਾ ਹੈ ।

'ਪੀਟੀਸੀ ਸਿਮਰਨ' ਪੰਜਾਬੀ ਦਾ ਉਹ ਪਹਿਲਾ ਚੈਨਲ ਹੈ ਜਿਸ 'ਤੇ 24  ਘੰਟੇ ਗੁਰਬਾਣੀ ਤੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾ ਰਹੇ ਹਨ । ਇਸ ਤਰ੍ਹਾਂ ਪੀਟੀਸੀ ਪੰਜਾਬੀ ਗੋਲਡ ਉਹ ਚੈਨਲ ਹੈ ਜਿਸ ਤੇ 24  ਘੰਟੇ ਪੰਜਾਬੀ ਫ਼ਿਲਮਾਂ ਤੇ ਐਂਟਰਟੇਮੈਂਟ ਨਾਲ ਸਬੰਧਤ ਪ੍ਰੋਗਰਾਮ ਚੱਲਦੇ ਹਨ ।

ਪੀਟੀਸੀ ਮਿਊਜ਼ਿਕ 'ਤੇ ਹਿੱਟ ਪੰਜਾਬੀ ਗਾਣੇ, ਸੱਭਿਆਚਾਰਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ । ਇਹ ਤਿੰਨੇ ਚੈਨਲ Airtel DTH 'ਤੇ ਬਿਲਕੁੱਲ ਮੁਫ਼ਤ ਉਪਲਬਧ ਹਨ, ਹੁਣ ਦੇਰ ਕਿਸ ਗੱਲ ਦੀ ਅੱਜ ਹੀ Airtel DTH ਓਪਰੇਟਰ ਨਾਲ ਸੰਪਰਕ ਕਰੋ ਇਸ ਟੋਲ ਫਰੀ ਨੰਬਰ 1800-103-6065 'ਤੇ । ਪੀਟੀਸੀ ਨੈੱਟਵਰਕ ਦੇਸ਼ ਦਾ ਪਹਿਲਾ ਅਜਿਹਾ ਨੈੱਟਵਰਕ ਹੈ ਜਿਹੜਾ ਇੱਕ ਹੀ ਖੇਤਰੀ ਭਾਸ਼ਾ ਵਿੱਚ 7 ਚੈਨਲ ਚਲਾ ਰਿਹਾ ਹੈ ।

Related Post